‘ਸ਼ਾਨ-ਏ ਨੰਗਲ’ ਹਰਸ਼ੀਨ ਕੌਰ ਅਤੇ ਭਵ-ਪ੍ਰਤਾਪ ਸਿੰਘ ਇੱਕ ਵਾਰ ਫਿਰ ਬਣੇ ਜੇਤੂ
ਸਾਨ-ਏ ਨੰਗਲ" ਹਰਸ਼ੀਨ ਕੌਰ ਅਤੇ ਭਵ-ਪ੍ਰਤਾਪ ਸਿੰਘ ਇੱਕ ਵਾਰ ਫਿਰ ਬਣੇ ਜੇਤੂ
Publish Date: Tue, 06 Oct 2026 05:08 PM (IST)
Updated Date: Tue, 06 Oct 2026 05:11 PM (IST)
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ: ਸ਼ਿਵਾਲਿਕ ਐਵਨਿਊ ਕਲੋਨੀ ਦੇ ਨਿਵਾਸੀ ‘ਸ਼ਾਨ-ਏ ਨੰਗਲ’ ਖਿਡਾਰੀ ਹਰਸ਼ੀਨ ਕੌਰ ਅਤੇ ਭਵ-ਪ੍ਰਤਾਪ ਸਿੰਘ ਵਧੀਆ ਪ੍ਰਦਰਸ਼ਨ ਸਦਕਾ ਖੇਡਾਂ ਵਤਨ ਪੰਜਾਬ (ਸਾਲ 2026) ਦੌਰਾਨ ਟੇਬਲ ਟੈਨਿਸ ਰੂਪਨਗਰ ਜਿਲ੍ਹਾ ਮੁਕਾਬਲਿਆਂ ’ਚ ਜੇਤੂ ਰਹਿ ਕੇ ਅੰਤਰ ਜਿਲ੍ਹਾ ਖੇਡ ਮੁਕਾਬਲਿਆਂ ’ਚ ਭਾਗ ਲੈਣ ਜਾ ਰਹੇ ਹਨ। ਜਿਕਰਯੋਗ ਹੈ ਕਿ ਹਰਸ਼ੀਨ ਕੌਰ ਦੀ ਚੋਣ ਅੰਤਰ- ਜਿਲ੍ਹਾ ਟੇਬਲ ਟੈਨਿਸ ਸਕੂਲ ਖੇਡਾਂ ਲਈ ਪਹਿਲਾਂ ਹੀ ਹੋ ਚੁੱਕੀ ਹੈ। ਆਸ ਕਰਦੇ ਹਾਂ ਕਿ ਇਹ ਖਿਡਾਰੀ ਭਵਿੱਖ ’ਚ ਵੀ ਇਸੇ ਤਰ੍ਹਾਂ ਮਿਹਨਤ ਕਰਦਿਆਂ ਇਲਾਕੇ ਦਾ ਨਾਂ ਰੋਸ਼ਨ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਛੋਟੀ ਉਮਰੇ ਵਿਲੱਖਣ ਪ੍ਰਾਪਤੀਆਂ ਕਰਨ ਵਾਲੀ ਹਰਸ਼ੀਨ ਕੌਰ ਨੂੰ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਵਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਘੋੜ-ਸਵਾਰੀ,ਟੇਬਲ ਟੈਨਿਸ ਅਤੇ ਕਰਾਟੇ ਦੀਆਂ ਖੇਡਾਂ ’ਚ ਆਪਣੀਆਂ ਵਿਲੱਖਣ ਪ੍ਰਾਪਤੀਆਂ ਸਦਕਾ ਪਹਿਲਾਂ ਵੀ ਚਾਰ ਵਾਰੀ ਜ਼ਿਲਾ ਐਵਾਰਡ ਅਤੇ ਤਹਿਸੀਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਕੈਪਸ਼ਨ: ਜਿਲ੍ਹਾ ਖੇਡ ਮੁਕਾਬਲਿਆਂ ਲਈ ਚੁਣੀ ਗਈ ਹਰਸ਼ੀਨ ਕੌਰ ਅਤੇ ਭਵ-ਪ੍ਰਤਾਪ ਸਿੰਘ ਨੂੰ ਨਾਲ ਸਨਮਾਨਿਤ ਕਰਦੇ ਹੋਏ ਪ੍ਰਬੰਧਕ।