ਲੀਡ- ਹਲਕਾ ਸ੍ਰੀ ਅਨੰਦਪੁਰ ਸਾਹਿਬ ’ਚ ਗੂੰਜਿਆ ‘ਭਗਵੰਤ ਮਾਨ ਦੁਬਾਰਾ’ ਦਾ ਨਾਅਰਾ ਹਲਕਾ ਸ੍ਰੀ ਅਨੰਦਪੁਰ ਸਾਹਿਬ ’ਚ ਗੂੰਜਿਆ ‘ਭਗਵੰਤ ਮਾਨ ਦੁਬਾਰਾ’ ਦਾ ਨਾਅਰਾ
Publish Date: Sun, 20 Sep 2026 07:25 PM (IST)
Updated Date: Sun, 20 Sep 2026 07:26 PM (IST)
ਸਰਪੰਚ ਸਮੇਤ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਅਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਨਾਨੋਵਾਲ ਤੋਂ ਸਰਪੰਚ ਸਮੇਤ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ। ਕੈਬਨਿਟ ਮੰਤਰੀ ’ਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਨਵੇਂ ਸ਼ਾਮਲ ਹੋਏ ਆਗੂਆਂ ’ਤੇ ਵਰਕਰਾਂ ਦਾ ਸਵਾਗਤ ਕੀਤਾ। ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸਰਪੰਚ ਆਸ਼ਾ ਰਾਣੀ, ਪੰਚ ਦਰਸ਼ਨ ਕੌਰ, ਪੰਚ ਸੰਜੂ, ਪੰਚ ਰਾਕੇਸ਼ ਕੁਮਾਰ, ਭੁਪਿੰਦਰ ਸਿੰਘ ਫੌਜੀ, ਸੁੱਚਾ ਸਿੰਘ, ਜਸਵੀਰ ਸਿੰਘ, ਦੀਪਕ ਕੁਮਾਰ ਕਲੱਬ ਪ੍ਰਧਾਨ, ਹੇਮਰਾਜ, ਰਾਜ ਕੁਮਾਰ, ਤੇਜਪਾਲ, ਹਰਦੀਪ ਸਿੰਘ, ਪਿਆਰੇ ਲਾਲ, ਮੁਕੇਸ਼ ਕੁਮਾਰ, ਰਤਨ ਲਾਲ, ਇੰਦਰਪਾਲ, ਤਰਸੇਮ ਸਿੰਘ ਸਾਬਕਾ ਸਰਪੰਚ, ਕੇਵਲ ਚੰਦ, ਬਾਲ ਕਿਸ਼ਨ, ਧਨੀ ਰਾਮ, ਰਾਮ ਨਾਥ, ਅਨੰਤ ਰਾਮ ਦੀਪਕ, ਜੱਸੂ, ਵਿਕੀ, ਜੋਗਿੰਦਰ ਸਿੰਘ, ਅਨਿਲ ਕੁਮਾਰ ਸੋਨੀ, ਰਾਮ ਕ੍ਰਿਸ਼ਨ, ਰਜਿੰਦਰ ਪਾਲ, ਕਮਲ ਦੇਵ, ਖੁਸ਼ਵੰਤ, ਗੁਰਨੈਬ ਸਿੰਘ, ਸਿੱਧੂ ਰਾਮ, ਰਾਮ ਦਾਸ, ਧਰਮਿੰਦਰ ਸਿੰਘ, ਗੁਰਦਿਆਲ ਚੰਦ, ਕਰਨ ਸਿੰਘ, ਸੰਤੋਸ਼ ਕੁਮਾਰੀ ਪ੍ਰਧਾਨ ਮਹਿਲਾ ਮੋਰਚਾ, ਪਰਮੇਸ਼ਵਰੀ ਦੇਵੀ, ਅੰਜਨਾ ਕੁਮਾਰੀ, ਭੋਲੀ ਦੇਵੀ, ਸ਼ੀਲਾ ਦੇਵੀ, ਗੁਰਸਰਨ ਕੌਰ, ਉਰਮਲਾ ਦੇਵੀ, ਵਰਸ਼ਾ ਦੇਵੀ, ਰਿਚਾ ਸ਼ਰਮਾ, ਭਾਗੋ ਦੇਵੀ, ਸੁਮਨ ਦੇਵੀ, ਪ੍ਰਮਿਲਾ ਦੇਵੀ, ਰਜਨੀ, ਗੁਰਮੀਤ ਕੌਰ, ਰਾਮਪਾਲ ਭਾਗੀ ਅਤੇ ਡਾ. ਦੀਦਾਰ ਆਦਿ ਸ਼ਾਮਲ ਸਨ। ਨਵੇਂ ਮੈਂਬਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਅਤੇ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਤੋਂ ਉਹ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਹਲਕੇ ਵਿਚ ਸੜਕਾਂ, ਪੁਲਾਂ, ਪੁਲੀਆਂ, ਸਿੰਚਾਈ ਅਤੇ ਹੋਰ ਬੁਨਿਆਦੀ ਢਾਂਚੇ ਨਾਲ ਸਬੰਧਿਤ ਕੰਮ ਚੱਲ ਰਹੇ ਹਨ। ਉਨ੍ਹਾਂ ਨੰਗਲ-ਕੀਰਤਪੁਰ ਸਾਹਿਬ ਸੜਕ ਦੇ ਚਾਰ-ਮਾਰਗੀਕਰਨ ਦੀ ਪ੍ਰਕਿਰਿਆ ਦਾ ਵੀ ਜ਼ਿਕਰ ਕੀਤਾ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ‘ਆਪ’ ਸਰਕਾਰ ਦਾ ਉਦੇਸ਼ ਬਿਨਾਂ ਭੇਦਭਾਵ ਲੋਕਾਂ ਤੱਕ ਸਰਕਾਰੀ ਸਹੂਲਤਾਂ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਪਿੰਡ ਅਤੇ ਹਰ ਵਰਗ ਨੂੰ ਨਾਲ ਲੈ ਕੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਇਆ ਜਾਵੇਗਾ। ਨਵੇਂ ਸ਼ਾਮਲ ਹੋਏ ਮੈਂਬਰਾਂ ਨੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਲੋਕ ਸੇਵਾ ਲਈ ਸਰਗਰਮੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।