ਸੜਕੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਤਿੰਨ ਦਰਜਨ ਤੋਂ ਵੱਧ ਵਾਹਨਾਂ ਦੇ ਚਲਾਨ ਨਾਕਾਬੰਦੀ ਦੌਰਾਨ ਸੜਕੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਤਿੰਨ ਦਰਜਨ ਤੋਂ ਵੱਧ ਵਾਹਨਾਂ ਦੇ ਚਲਾਨ
Publish Date: Mon, 14 Sep 2026 05:21 PM (IST)
Updated Date: Mon, 14 Sep 2026 05:23 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਟ੍ਰੈਫਿਕ ਪੁਲਿਸ ਵੱਲੋਂ ਜਿਲ੍ਹਾਂ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਸ੍ਰੀ ਕੀਰਤਪੁਰ ਸਾਹਿਬ ਮੰਡੀ ਮੇਨ ਰੋਡ ’ਤੇ ਪਿੰਡ ਬਰੂਵਾਲ ਨਜ਼ਦੀਕ ਸੜਕੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਦਰਜਨ ਤੋਂ ਵੱਧ ਵਾਹਨਾਂ ਦੇ ਚਲਾਨ ਕੱਟੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਟ੍ਰੈਫਿਕ ਪੁਲਿਸ ਇੰਚਾਰਜ ਤੇ ਜ਼ਿਲ੍ਹਾ ਟ੍ਰੈਫਿਕ ਇਨਚਾਰਜ ਸਰਬਜੀਤ ਸਿੰਘ ਕੁਲਗਰਾ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੜਕੀ ਹਾਦਸਿਆਂ ਨੂੰ ਰੋਕਣ ਲਈ ਵੱਖ-ਵੱਖ ਸਥਾਨਾਂ ’ਤੇ ਨਾਕਾਬੰਦੀ ਕੀਤੀ ਜਾਂਦੀ ਹੈ, ਨਾਕਾਬੰਦੀ ਦੌਰਾਨ ਤੈਅ ਸੀਮਾ ਤੋਂ ਵੱਧ ਗਤੀ, ਬਿਨਾਂ ਸੀਟ ਬੈਲਟ, ਬਿਨਾਂ ਹੈਲਮਟ ਤੇ ਹੈਵੀ ਵਾਹਨਾਂ ਨੂੰ ਗਲਤ ਲਾਈਨ ’ਚ ਗੱਡੀ ਚਲਾਉਣ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਇਸ ਮਾਰਗ ’ਤੇ ਤੇਜ਼ ਰਸਤਾ ਮੋਟਰਸਾਈਕਲ ਰਾਈਡਰ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਮੇਨ ਰੋਡ ’ਤੇ ਆਧੁਨਿਕ ਯੰਤਰਾਂ ਨਾਲ ਵਾਹਨਾਂ ਦੀ ਗਤੀ ਨੂੰ ਮਾਪਿਆ ਜਾਂਦਾ ਹੈ ਤੇ ਜੋ ਵਾਹਨ ਤੈਅ ਸੀਮਾਂ ਤੋਂ ਵੱਧ ਰਫਤਾਰ ’ਚ ਪਾਏ ਜਾਂਦੇ ਹਨ, ਉਨ੍ਹਾਂ ਨੇ ਦੇ ਚਲਾਨ ਕੱਟੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਾਲ ਹੀ ਚਲਾਨ ਕੱਟ ਕੇ ਵਾਹਨ ਚਾਲਕਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਕਾਬੰਦੀ ਦੌਰਾਨ ਤਿੰਨ ਦਰਜਣ ਤੋਂ ਵੱਧ ਵਾਹਨਾਂ ਦੇ ਚਲਾਨ ਕੀਤੇ ਗਏ ਹਨ, ਜੋ ਵਾਹਨ ਚਾਲਕ ਨਾਕੇ ਤੋਂ ਭਜਾ ਕੇ ਵਾਹਨ ਲੈ ਜਾਂਦੇ ਹਨ, ਉਨ੍ਹਾਂ ਦੇ ਨੰਬਰ ਟਰੇਸ ਕਰਕੇ ਆਨਲਾਈਨ ਚਲਾਣ ਉਹਨਾਂ ਦੇ ਘਰ ਭੇਜੇ ਜਾ ਰਹੇ ਹਨ। ਸਰਬਜੀਤ ਸਿੰਘ ਨੇ ਦੱਸਿਆ ਕਿ ਰੋਡ ’ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਸੀ ਪਰ ਨੌਜਵਾਨਾਂ ਵੱਲੋਂ ਡਰ ਕੇ ਮੋਟਰਸਾਈਕਲ ਭਜਾਇਆ ਗਿਆ ਤੇ ਕੁਝ ਦੂਰ ਅੱਗੇ ਜਾ ਕੇ ਉਹ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ। ਜਾਂਚ ਕਰਨ ਤੇ ਮੋਟਰਸਾਈਕਲ ’ਤੇ ਨੰਬਰ ਵੀ ਨਹੀਂ ਲੱਗੇ ਹੋਏ ਸਨ, ਉਸ ਨੂੰ ਜ਼ਬਤ ਕੀਤਾ ਗਿਆ। ਸਥਾਨਕ ਇਲਾਕਾ ਨਿਵਾਸੀਆਂ ਨੂੰ ਅਪੀਲ ਵੀ ਕੀਤੀ ਹੈ ਕਿ ਆਪਣੇ ਛੋਟੀ ਉਮਰ ਦੇ ਬੱਚਿਆਂ ਨੂੰ ਮੋਟਰਸਾਈਕਲ ਜਾ ਕਾਰ ਦੇ ਕੇ ਮੁੱਖ ਮਾਰਗ ਤੇ ਨਾ ਭੇਜਿਆ ਜਾਵੇ ਲਾਈਸੈਂਸ ਬਣਨ ਤੋਂ ਬਾਅਦ ਹੀ ਸੜਕ ਆਵਾਜਾਈ ਨਿਯਮਾਂ ਦੀ ਪੂਰੀ ਜਾਣਕਾਰੀ ਤੋਂ ਬਾਅਦ ਹੀ ਨੌਜਵਾਨਾਂ ਨੂੰ ਵਾਹਨ ਚਲਾਉਣ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਭਵਿੱਖ ’ਚ ਵੀ ਅਲੱਗ-ਅਲੱਗ ਮੇਨ ਰੋਡਾਂ ’ਤੇ ਇਸ ਤਰ੍ਹਾਂ ਦੀ ਨਾਕੇਬੰਦੀ ਜਾਰੀ ਰਹੇਗੀ। ਜੇਕਰ ਵਾਰ-ਵਾਰ ਕੋਈ ਵਿਅਕਤੀ ਨਿਯਮ ਤੋੜਦਾ ਹੈ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਜਿਲਾ ਟ੍ਰੈਫਿਕ ਇੰਚਾਰਜ ਸਰਬਜੀਤ ਸਿੰਘ,ਟ੍ਰੈਫਿਕ ਇੰਚਾਰਜ ਬਲਵੰਤ ਸਿੰਘ, ਏਐੱਸਆਈ ਅਜੇ ਕੁਮਾਰ, ਏਐੱਸਆਈ ਦੀਦਾਰ ਸਿੰਘ ਤੇ ਕਮਲਜੀਤ ਸਿੰਘ ਸਮੇਤ ਟ੍ਰੈਫਿਕ ਵੱਲੋਂ ਅਧਿਕਾਰੀ ਹਾਜ਼ਰ ਸਨ।