ਮੁਫ਼ਤ ਦਿਖਾਈ ਜਾਵੇਗੀ ਧਾਰਮਿਕ ਫਿਲਮ ‘ਹਨੂੰਮਾਨ ਅੰਸ਼’ ਪਿੰਡ-ਪਿੰਡ ਮੁਫ਼ਤ ਦਿਖਾਈ ਜਾਵੇਗੀ ਧਾਰਮਿਕ ਫਿਲਮ ‘ਹਨੂੰਮਾਨ ਅੰਸ਼’
Publish Date: Sun, 13 Sep 2026 04:34 PM (IST)
Updated Date: Sun, 13 Sep 2026 04:35 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ ’ਚ ਪੂਜਨੀਕ ਨੀਮ ਕਰੌਲੀ ਬਾਬਾ ਜੀ ਨੂੰ ਸਮਰਪਿਤ ਧਾਰਮਿਕ ਫਿਲਮ ‘ਹਨੂੰਮਾਨ ਅੰਸ਼’ ਮੁਫ਼ਤ ਦਿਖਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਉਪਰਾਲਾ ਭਾਜਪਾ ਆਗੂ ਤੇ ਸਮਾਜ ਸੇਵੀ ਬਲਰਾਮ ਪਰਾਸ਼ਰ ਵੱਲੋਂ ਕੀਤਾ ਜਾ ਰਿਹਾ ਹੈ। ਬਲਰਾਮ ਪਰਾਸ਼ਰ ਨੇ ਦੱਸਿਆ ਕਿ ਇਸ ਉਪਰਾਲੇ ਤਹਿਤ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਫਿਲਮ ਦਿਖਾਈ ਜਾਵੇਗੀ, ਤਾਂ ਜੋ ਲੋਕ ਪਰਿਵਾਰਾਂ ਸਮੇਤ ਇਸ ਨੂੰ ਦੇਖ ਸਕਣ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਧਾਰਮਿਕ ਵਿਚਾਰਧਾਰਾ, ਵਿਰਾਸਤ ਤੇ ਨੀਮ ਕਰੌਲੀ ਬਾਬਾ ਜੀ ਦੇ ਅਧਿਆਤਮਿਕ ਸੰਦੇਸ਼ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਫਿਲਮਾਂ ਤੇ ਅਜਿਹੇ ਸਮਾਗਮਾਂ ਰਾਹੀਂ ਲੋਕਾਂ ਨੂੰ ਆਪਣੇ ਧਰਮ ਤੇ ਅਧਿਆਤਮਿਕ ਵਿਚਾਰਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਅਨੁਸਾਰ ਇਸ ਉਪਰਾਲੇ ਰਾਹੀਂ ਆਪਸੀ ਪ੍ਰੇਮ, ਭਾਈਚਾਰਕ ਸਾਂਝ ਤੇ ਸਮਾਜਿਕ ਏਕਤਾ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਬਲਰਾਮ ਪਰਾਸ਼ਰ ਨੇ ਹਲਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਇਨ੍ਹਾਂ ਪ੍ਰਦਰਸ਼ਨਾਂ ’ਚ ਸ਼ਾਮਲ ਹੋਣ ਤੇ ਧਾਰਮਿਕ ਫਿਲਮ ‘ਹਨੂੰਮਾਨ ਅੰਸ਼’ ਦੇਖਣ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਫਿਲਮ ਦਿਖਾਉਣ ਸਬੰਧੀ ਪ੍ਰੋਗਰਾਮਾਂ ਦੀ ਜਾਣਕਾਰੀ ਸਥਾਨਕ ਪੱਧਰ ’ਤੇ ਲੋਕਾਂ ਨੂੰ ਦਿੱਤੀ ਜਾਵੇਗੀ।