ਛੇਤਰਾ ਯਾਦਗਾਰੀ ਖੂਨਦਾਨ ਕੈਂਪ ’ਚ 62 ਯੂਨਿਟ ਖੂਨ ਇਕੱਤਰ ਛੇਤਰਾ ਯਾਦਗਾਰੀ ਖੂਨਦਾਨ ਕੈਂਪ ‘ਚ 62 ਯੂਨਿਟ ਖੂਨ ਇਕੱਤਰ
Publish Date: Sat, 12 Sep 2026 04:34 PM (IST)
Updated Date: Sat, 12 Sep 2026 04:35 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਨੰਗਲ ਨੇੜੇ ਪਿੰਡ ਹਾਜੀਪੁਰ ਵਿਖੇ ਸਿਮਰਜੀਤ ਸਿੰਘ ਛੇਤਰਾ ਦੀ ਯਾਦ ਵਿੱਚ ਲਗਾਏ ਗਏ ਖੂਨਦਾਨ ਕੈਂਪ ਵਿੱਚ 75 ਡੋਨਰ ਸ਼ਾਮਿਲ ਹੋਏ ਜਿਨਾ ਵਿਚੋਂ ਜਾਂਚ ਦੇ ਬਾਅਦ 62 ਯੂਨਿਟ ਖੂਨ ਇਕੱਤਰ ਕੀਤਾ ਗਿਆ। ਨਿਊ ਬਾਬਾ ਜਵਾਹਰ ਸਿੰਘ ਯੂਥ ਵੈਲਫੇਅਰ ਕਲੱਬ ’ਤੇ ਜ਼ਿਲਾ ਯੂਥ ਕਲੱਬਜ ਤਾਲਮੇਲ ਕਮੇਟੀ ਰੋਪੜ ਵਲੋਂ ਲਗਾਏ ਗਏ ਇਸ ਕੈਂਪ ਵਿੱਚ ਗੁਰੂ ਤੇਗ ਬਹਾਦਰ ਬਲੱਡ ਬੈਂਕ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਖੂਨ ਇਕੱਤਰ ਕੀਤਾ। ਇਸ ਮੌਕੇ ਸਮਾਜ ਸੇਵੀ ਅਵਤਾਰ ਸਿੰਘ ’ਤੇ ਉਨ੍ਹਾਂ ਦੀ ਟੀਮ ’ਤੇ ਇਲਾਕੇ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ ਨੌਜਵਾਨਾ ਅ ਤੇ ਬੀਬੀਆਂ ਨੇ ਵੀ ਵੱਧ ਚੜ੍ਹ ਕੇ ਖੂਨਦਾਨ ਕੀਤਾ।ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਪਹੁੰਚੇ ਜ਼ਿਲਾ ਯੂਥ ਕਲੱਬਜ ਤਾਲਮੇਲ ਕਮੇਟੀ ਰੋਪੜ ਦੇ ਸਤਵਿੰਦਰ ਸਿੰਘ ਭੰਗਲ ਅਤੇ ਤੇਜਪਾਲ ਸਿੰਘ ਘੱਟੀਵਾਲ ਨੇ ਨਿਊ ਬਾਬਾ ਜਵਾਹਰ ਸਿੰਘ ਯੂਥ ਵੈਲਫੇਅਰ ਕਲੱਬ ਦੀ ਸਲਾਘਾਂ ਕਰਦਿਆਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ,ਜਿਸ ਨਾਲ ਕਿਸੇ ਵੀ ਲੋੜਵੰਦ ਦੀ ਜਾਨ ਬਚਾਈ ਜਾ ਸਕਦੀ ਹੈ।ਇਸ ਮੌਕੇ ਧਰਮ ਸਿੰਘ ਨਿੱਕੂਵਾਲ, ਰਣਦੀਪ ਸਿੰਘ ਮੋਜੋਵਾਲ , ਅਸ਼ਵਨੀ ਸ਼ਰਮਾ, ਰਿੰਕੂ ਸੈਣੀ ਤੇ ਡਾਕਟਰ ਮੋਹਿਤ ਸ਼ਰਮਾ,ਮਾਸਟਰ ਅਵਤਾਰ ਸਿੰਘ,ਸਾਬਕਾ ਸਰਪੰਚ ਜਸਵਿੰਦਰ ਸਿੰਘ,ਬਖਸ਼ੀਸ਼ ਸਿੰਘ,ਬਲਬੀਰ ਸਿੰਘ,ਹਰਪ੍ਰੀਤ ਸਿੰਘ,ਅਮਨਦੀਪ ਸਿੰਘ,ਦਲਜੀਤ ਸਿੰਘ,ਮਲਕੀਤ ਸਿੰਘ,ਮਨਪ੍ਰੀਤ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।