ਜਨਮ ਅਸ਼ਟਮੀ ਮੌਕੇ ਵੰਡਿਆਂ ਬੂਟਿਆਂ ਦਾ ਪ੍ਰਸ਼ਾਦ
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਮੌਕੇ ਵੰਡਿਆਂ 450 ਬੂਟਿਆਂ ਦਾ ਪ੍ਰਸ਼ਾਦ
Publish Date: Mon, 07 Sep 2026 04:04 PM (IST)
Updated Date: Mon, 07 Sep 2026 04:04 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਮੌਕੇ ’ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਨੰਗਲ ਤੋਂ ਸੇਵਾ-ਮੁਕਤ ਡਿਪਟੀ-ਚੀਫ਼ ਇੰਜੀਨੀਅਰ ਇੰ. ਕ੍ਰਿਸ਼ਨਕਾਂਤ ਸੂਦ ਦੀ ਅਗਵਾਈ `ਚ ਸੀਨੀਅਰ ਮੈਂਬਰ ਡਾ. ਗਿਆਨੇਂਦਰ ਜੈਰਥ, ਰਾਜ ਜੋਸ਼ੀ, ਸੁਲਾਲ ਅਤੇ ਹੋਰ ਮੈਂਬਰਾਂ ਦੀ ਭਾਗੀਦਾਰੀ ਨਾਲ ਵਰਿਸ਼ਟ ਨਾਗਰਿਕ ਟੋਲੀ ਦੇ ਬੈਨਰ ਹੇਠ ਪਵਨ ਨਰਸਰੀ ਦੇ ਸਹਿਯੋਗ ਨਾਲ ਸਥਾਨਕ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਦੇ ਬਾਹਰ ਸ਼ਰਧਾਲੂਆਂ ਨੂੰ ਤੁਲਸੀ, ਨਿੰਮ, ਬੇਲਪੱਤਰ, ਪਿੱਪਲ ਅਤੇ ਬੋਹੜ ਦੇ ਬੂਟੇ ‘ਪ੍ਰਸ਼ਾਦ’ ਵਜੋਂ ਮੁਫ਼ਤ ਵੰਡੇ ਗਏ। ਪਿਛਲੇ 27 ਸਾਲਾਂ ਤੋਂ ਵੱਧ ਸਮੇਂ ਤੋਂ ਆਪਣੇ ਘਰ ਵਿਚ ਤੁਲਸੀ ਅਤੇ ਨਿੰਮ ਦੇ ਹਜ਼ਾਰਾਂ ਬੂਟੇ ਤਿਆਰ ਕਰਕੇ ਲੋਕ ਭਲਾਈ ਲਈ ਮੁਫ਼ਤ ਵੰਡ ਰਹੇ ਇੰ. ਕ੍ਰਿਸ਼ਨਕਾਂਤ ਸੂਦ ਨੇ ਦੱਸਿਆ ਕਿ ਇਸ ਵਾਰ ਲਗਭਗ 450 ਬੂਟੇ ‘ਪ੍ਰਸ਼ਾਦ’ ਵਜੋਂ ਵੰਡੇ ਗਏ ਅਤੇ ਵਾਤਾਵਰਣ ਅਤੇ ਚੰਗੀ ਸਿਹਤ ਬਾਰੇ ਲੋਕਾਂ ਵਿਚ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ, ਭਾਰਤੀ ਸੰਸਕ੍ਰਿਤੀ ਵਿਚ ਵਿਸ਼ੇਸ਼ ਮਹੱਤਵ ਰੱਖਣ ਵਾਲੀ ਤੁਲਸੀ ਅਤੇ ਹੋਰ ਔਸ਼ਧੀ ਗੁੱਣਾਂ ਵਾਲੇ ਪੌਦਿਆਂ ਨੂੰ ਮੁਫ਼ਤ ਵੰਡਣ ਦੀ ਪਰੰਪਰਾ ਨੂੰ ਜਾਰੀ ਰੱਖਿਆ ਜਾਵੇਗਾ।