- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਨੌਲੀ ਬਸੀ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਜਿੱਤੇ 21 ਮੈਡਲ

ਲੜਕਿਆਂ ਨੇ ਵੇਟ ਲਿਫਟਿੰਗ ਦੀ ਜਿੱਤੀ ਓਵਰ ਆਲ ਚੈਂਪੀਅਨਸ਼ਿਪ, 6 ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਸਟੇਟ ਖੇਡਾਂ ਵਿੱਚ ਲੈਣਗੇ ਭਾਗ
ਦਿਨੇਸ਼ ਹੱਲਣ, ਪੰਜਾਬੀ ਜਾਗਰਣ,
ਨੂਰਪੁਰਬੇਦੀ: 70ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਅੰਤਰਗਤ ਜ਼ਿਲ੍ਹਾ ਰੂਪਨਗਰ ਸਕੂਲਾਂ ਦੇ ਜਿਲ੍ਹਾ ਪੱਧਰੀ ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ ਮੁਕਾਬਲੇ ਪਿਛਲੇ ਦਿਨੀ ਕੰਨਿਆ ਸਕੂਲ ਨੂਰਪੁਰ ਬੇਦੀ ਵਿਖੇ ਕਰਵਾਏ ਗਏ।
ਇਹਨਾਂ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੌਲੀ ਬਸੀ ਦੇ ਵੇਟ ਲਿਫਟਰਾਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਵੇਟ ਲਿਫਟਿੰਗ ਅੰਡਰ 19 ਸਾਲ ’ਤੇ 17 ਸਾਲ ਲੜਕਿਆਂ ਦੀ ਓਵਰ ਆਲ ਚੈਂਪੀਅਨਸ਼ਿਪ ਜਿੱਤੀ ਅਤੇ ਵੱਖ-ਵੱਖ ਭਾਰ ਵਰਗਾਂ ਵਿੱਚ 21 ਮੈਡਲ ਜਿੱਤ ਕੇ ਆਪਣੇ ਸਕੂਲ ’ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। 6 ਖਿਡਾਰੀਆਂ ਨੇ ਗੋਲਡ ਮੈਡਲ ਜਿੱਤ ਕੇ ਸਟੇਟ ਖੇਡਾਂ ਲਈ ਆਪਣੀ ਸਿਲੈਕਸ਼ਨ ਕਰਵਾਈ ਹੈ।
ਸਕੂਲ ਪੁੱਜਣ ’ਤੇ ਸਵੇਰ ਦੀ ਸਭਾ ਵਿੱਚ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਇਨ੍ਹਾਂ ਵਿਦਿਆਰਥੀਆਂ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਭਵਿੱਖ ਵਿੱਚ ਇਨ੍ਹਾਂ ਨੂੰ ਹੋਰ ਉਪਲਬਧੀਆਂ ਹਾਸਿਲ ਕਰਨ ਲਈ ਪ੍ਰੇਰਤ ਕੀਤਾ ਗਿਆ।
ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਸ਼ਰਨਜੀਤ ਕੌਰ ਨੇ ਕਿਹਾ ਕਿ ਚਨੌਲੀ ਬਸੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ ਵਿੱਚ 21 ਮੈਡਲ ਜਿੱਤਣਾ ਬਹੁਤ ਵੱਡੀ ਉਪਲਧੀ ਹੈ ,ਮੈਂ ਇਨ੍ਹਾਂ ਨੂੰ, ਇਹਨਾਂ ਦੇ ਮਾਤਾ ਪਿਤਾ ਅਤੇ ਇਹਨਾਂ ਦੇ ਕੋਚ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਅਤੇ ਇਨ੍ਹਾਂ ਤੋਂ ਆਸ ਕਰਦੀ ਹਾਂ ਕਿ ਇਹ ਭਵਿੱਖ ਵਿੱਚ ਵੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਇਸੇ ਤਰ੍ਹਾਂ ਰੋਸ਼ਨ ਕਰਦੇ ਰਹਿਣਗੇ।
ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ ਵਿੱਚ ਕੀਤੀ ਉਪਲਬਧੀ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਵੇਟ ਲਿਫਟਿੰਗ ਕੋਚ ਅਤੇ ਲੈਕਚਰਾਰ ਸ਼ਰੀਰਿਕ ਸਿੱਖਿਆ ਅਰਵਿੰਦਰ ਕੁਮਾਰ ਨੇ ਦੱਸਿਆ ਕਿ ਸਕੂਲ ਦੇ ਲੜਕਿਆਂ ਨੇ ਅੰਡਰ 17 ਅਤੇ ਅੰਡਰ 19 ਸਾਲ ਵੇਟ ਲਿਫਟਿੰਗ ਦੀ ਓਵਰਆਲ ਚੈਂਪੀਅਨਸ਼ਿਪ ਜਿੱਤੀ ਹੈ। ਉਹਨਾਂ ਦਸਿਆ ਕਿ ਸਕੂਲ ਦੀ ਵਿਦਿਆਰਥਣ ਜਸਪ੍ਰੀਤ ਕੌਰ, ਖਿਡਾਰੀ ਗੌਰਵ ਸਿੰਘ, ਅਮਰਪ੍ਰੀਤ ਸਿੰਘ, ਕਰਨਵੀਰ ਸਿੰਘ, ਅਮਨਪ੍ਰੀਤ ਸਿੰਘ, ਕੁਲਜਿੰਦਰ ਸਿੰਘ ਨੇ ਆਪਣੇ ਆਪਣੇ ਭਾਰ ਵਰਗ ਵਿੱਚੋਂ ਗੋਲਡ ਮੈਡਲ ਜਿੱਤੇ ਹਨ।ਇਹ ਖਿਡਾਰੀ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਭਾਗ ਲੈਣਗੇ।
ਇਹਨਾਂ ਤੋਂ ਇਲਾਵਾ ਖਿਡਾਰੀ ਤਰਨਪ੍ਰੀਤ ਸਿੰਘ ਨੇ ਦੂਸਰਾ, ਖਿਡਾਰੀ ਹਰਪ੍ਰੀਤ ਸਿੰਘ ਦਿਸ਼ਾਂਤ ਸਿੰਘ, ਨਵਜੋਤ ਸਿੰਘ,ਅਮਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
ਪਾਵਰ ਲਿਫਟਿੰਗ ਵਿੱਚ ਖਿਡਾਰੀ ਹਰਪ੍ਰੀਤ ਸਿੰਘ, ਗੌਰਵ ਸਿੰਘ, ਅਮਰਪ੍ਰੀਤ ਸਿੰਘ, ਦਿਸ਼ਾਂਤ ਸਿੰਘ ਅਮਨਪ੍ਰੀਤ ਸਿੰਘ ਨੇ ਦੂਸਰਾ ਸਥਾਨ ਅਤੇ ਖਿਡਾਰੀ ਜਸ਼ਨਪ੍ਰੀਤ ਸਿੰਘ,ਪਰਮਵੀਰ ਸਿੰਘ, ਨਵਜੋਤ ਸਿੰਘ, ਅਮਨਦੀਪ ਸਿੰਘ, ਕੁਲਜਿੰਦਰ ਸਿੰਘ ਨੇ ਆਪਣੇ ਆਪਣੇ ਭਾਰ ਵਰਗ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
ਸਵੇਰ ਦੀ ਸਭਾ ਵਿੱਚ ਜੇਤੂ ਖਿਡਾਰੀਆਂ ਦਾ ਸਵਾਗਤ ਕਰਨ ਅਤੇ ਉਨਾਂ ਦੀ ਹੌਸਲਾ ਅਫਜਾਈ ਕਰਨ ਸਮੇਂ ਲੈਕਚਰਾਰ ਸ਼ਸ਼ੀ ਬਾਲਾ, ਲੈਕਚਰਰ ਹਰਨੇਕ ਸਿੰਘ, ਲੈਕਚਰਾਰ ਬਲਜਿੰਦਰ ਕੌਰ, ਮਾਸਟਰ ਇੰਦਰ ਦੇਵ, ਬਲਰਾਮ ਕੁਮਾਰ, ਮੈਡਮ ਸਤਵੰਤ ਕੌਰ, ਵਿਜੇ ਕੁਮਾਰ, ਗੁਰਚਰਨ ਸਿੰਘ,ਮੈਡਮ ਇੰਦੂ ਸ਼ਰਮਾ, ਗੁਰਪ੍ਰੀਤ ਸਿੰਘ, ਮੈਡਮ ਰਿਚਾ, ਰਮਨਦੀਪ ਕੌਰ, ਤਰਨਜੀਤ ਕੌਰ, ਸਿਮਰਨ ਕੌਰ,ਮਨਪ੍ਰੀਤ ਕੌਰ ਆਦਿ ਹਾਜਰ ਸਨ।