- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹੈਣ ਕਾਲਜ ’ਚ ਵੋਟਰ ਐਨਰੋਲਮੈਂਟ ਕੈਂਪ ਆਯੋਜਿਤ ਕੀਤਾ

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ,
ਸ੍ਰੀ ਅਨੰਦਪੁਰ ਸਾਹਿਬ : ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ’ਚ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ’ਤੇ ਪ੍ਰਿੰਸੀਪਲ ਵਿਨੀਤਾ ਅਨੰਦ ਦੀ ਅਗਵਾਈ ’ਚ ਵੋਟਰ ਐਨਰੋਲਮੈਂਟ ਕੈਂਪ ਲਗਾਇਆ ਗਿਆ। ਪ੍ਰੋ : ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵੋਟਰ ਐਨਰੋਲਮੈਂਟ ਕੈਂਪ ’ਚ ਉੱਘੇ ਸਮਾਜ ਸੇਵੀ ਸਿਮਰਨਜੀਤ ਸਿੰਘ (ਲਾਲੀ ਖਰੜ) ਮੈਂਬਰ ਪੰਜਾਬ ਸਟੇਟ ਹੈਥਲ ਕਮੇਟੀ ਖਰੜ (ਨਸ਼ਾ ਵਿਰੋਧੀ ਮੋਰਚਾ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਪਿੰਡ ਮਹੈਣ ਦੇ ਬੀਐੱਲਓ ਨਿਰੰਜਨ ਸਿੰਘ ਤੇ ਹਰਵਿੰਦਰ ਕੌਰ ਵੀ ਵਿਦਿਆਰਥੀਆਂ ਦੀ ਵੋਟ ਐਨਰੋਲਮੈਂਟ ਕਰਨ ’ਚ ਸਹਾਇਤਾ ਕਰਨ ਲਈ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੁੱਖ ਮਹਿਮਾਨ ਨੇ ਬੌਲਦੇ ਹੋਏ ਕਿਹਾ ਕਿ ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਯੋਗ ਨਾਗਰਿਕਾਂ ਦਾ ਵੋਟਰ ਸੂਚੀ ’ਚ ਨਾਮ ਅੰਕਿਤ ਹੋਣਾ ਚਾਹੀਦਾ ਹੈ।
ਇਸ ਕੈਂਪ ਦੌਰਾਨ ਐੱਸਆਈਆਰ ਦੀ ਪ੍ਰਕ੍ਰਿਆ ਦੌਰਾਨ ਪਹਿਲੀ ਵਾਰ ਵੋਟ ਬਣਾਉਣ ਵਾਲੇ ਵਿਦਿਆਰਥੀਆਂ ਤੇ ਵੋਟਰ ਸੂਚੀ ’ਚ ਸੋਧ ਕਰਵਾਉਣ ਦੇ ਇੱਛੁਕ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਗਈ। ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਲਈ ਫਾਰਮ 6 ਤੇ ਮੌਜੂਦਾ ਵੋਟਰ ਦੇ ਵੇਰਵਿਆਂ ’ਚ ਸੋਧ, ਪਤਾ ਬਦਲਣ ਜਾਂ ਈਪੀਆਈਸੀ ਸਬੰਧੀ ਸੇਵਾਵਾਂ ਲਈ ਫਾਰਮ 8 ਬਾਰੇ ਦੱਸਿਆ ਗਿਆ।
ਕੈਂਪ ਦੌਰਾਨ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਉਹ ਸਿਰਫ਼ ਆਪਣਾ ਨਾਂ ਵੋਟਰ ਸੂਚੀ ’ਚ ਦਰਜ ਕਰਵਾਉਣ ਤੱਕ ਹੀ ਸੀਮਿਤ ਨਾ ਰਹਿਣ, ਸਗੋਂ ਆਪਣੇ ਪਰਿਵਾਰਕ ਮੈਂਬਰਾਂ ਤੇ ਆਪਣੀ ਜਾਣ ਪਹਿਚਾਣ ਵਾਲੇ ਯੋਗ ਨਾਗਰਿਕਾਂ ਨੂੰ ਵੀ ਵੋਟ ਬਣਾਉਣ ਲਈ ਪ੍ਰੇਰਿਤ ਕਰਨ। ਉਹਨਾਂ ਦੱਸਿਆ ਕਿ ਵੋਟਰ ਆਪਣੇ ਨਾਂ ਵੋਟਰ ਸੂਚੀ ’ਚ ਆਨਲਾਈਨ ਵੀ ਚੈੱਕ ਕਰ ਸਕਦੇ ਹਨ ਤੇ ਨਾਗਰਿਕ ਵੋਟਰ ਸੇਵਾਵਾਂ ਰਾਹੀਂ ਦਿੱਤੀ ਅਰਜ਼ੀ ਦੀ ਸਥਿਤੀ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਨ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਨਵਦੀਪ ਸਿੰਘ, ਹਰਜਿੰਦਰ (ਚੈਅਰਮੇਨ ਸਪੋਰਟਸ ਵੈਲਫੇਅਰ) ਪੰਜਾਬ, ਹਲਕਾ ਖਰੜ), ਪਰਮਿੰਦਰ ਸਿੰਘ ਤੇ ਹਰਜੋਤ ਸਿੰਘ (ਯੂਥ ਪ੍ਰਧਾਨ) ਨੇ ਕਿਹਾ ਕਿ ਮਜ਼ਬੂਤ ਲੋਕਤੰਤਰ ਲਈ ਹਰ ਯੋਗ ਨਾਗਰਿਕ ਦੀ ਵੋਟਿੰਗ ਪ੍ਰਕਿਰਿਆ ’ਚ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਪ੍ਰੋ : ਬੋਬੀ , ਡਾ : ਅਮਿਤ ਕੁਮਾਰ ਯਾਦਵ ਤੇ ਪ੍ਰੋ : ਸਰਨਦੀਪ ਨੇ ਕਿਹਾ ਕਿ ਵੋਟਰ ਰਜਿਸਟ੍ਰੇਸ਼ਨ ਸਿਰਫ਼ ਇਕ ਪ੍ਰਸ਼ਾਸਨਿਕ ਪ੍ਰਕਿਰਿਆ ਨਹੀਂ, ਸਗੋਂ ਇਹ ਹਰ ਨਾਗਰਿਕ ਦਾ ਲੋਕਤੰਤਰ ਕਰਤੱਵ ਵੀ ਹੈ। ਇਸ ਲਈ ਹਰ ਨਾਗਰਿਕ ਨੂੰ ਆਪਣੀ ਵੋਟ ਬਣਾਉਣੀ ਚਾਹੀਦੀ ਹੈ ਤੇ ਇਸ ਦੀ ਵਰਤੋ ਕਰਨੀ ਚਾਹੀਦੀ ਹੈ। ਪ੍ਰੋਗਰਾਮ ਦੇ ਅੰਤ ਵਿਚ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।