ਅੱਪਰ ਦੜੌਲੀ ’ਚ ਪੌਦੇ ਲਾ ਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼ ਭਾਰਤੀ ਮਜ਼ਦੂਰ ਸੰਘ ਵੱਲੋਂ ਪਿੰਡ ਅੱਪਰ ਦੜੌਲੀ ਵਿੱਚ ਪੌਦੇ ਲਗਾ ਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼
Publish Date: Sat, 29 Aug 2026 05:51 PM (IST)
Updated Date: Sat, 29 Aug 2026 05:52 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ ਨੰਗਲ : ਵਾਤਾਵਰਣ ਦਿਵਸ ਦੇ ਸਬੰਧ ਵਿੱਚ ਭਾਰਤੀ ਮਜ਼ਦੂਰ ਸੰਘ ਜ਼ਿਲ੍ਹਾਂ ਰੂਪਨਗਰ (ਪੰਜਾਬ) ਇਕਾਈ ਵੱਲੋਂ ਪਿੰਡ ਅੱਪਰ ਦੜੌਲੀ ਵਿਖੇ ਪੌਦੇ ਲਗਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਸਵਾਮੀ ਕ੍ਰਿਪਾਲਾ ਮਹਾਰਾਜ ਅਤੇ ਸੰਨਿਆਸੀ ਸੰਤ ਨੇਤਰ ਗਿਰੀ ਮਹਾਰਾਜ ਦੇ ਅਗਵਾਈ ਵਿੱਚ ਸੰਪੰਨ ਹੋਇਆ।ਇਸ ਮੌਕੇ ਜਾਣਕਾਰੀ ਦਿੰਦਿਆਂ ਰਾਜੇਸ਼ ਪੱਸੀਵਾਲ, ਵਾਤਾਵਰਣ ਪ੍ਰਭਾਰੀ ਭਾਰਤੀ ਮਜ਼ਦੂਰ ਸੰਘ ਪੰਜਾਬ ਅਤੇ ਚੰਡੀਗੜ੍ਹ, ਨੇ ਦੱਸਿਆ ਕਿ ਪੰਚਮੁਖੀ ਹਨੂਮਾਨ ਮੰਦਰ ਦੇ ਪ੍ਰਾਂਗਣ ਵਿੱਚ ਲਗਭਗ 50 ਪੌਦੇ ਲਗਾਏ ਗਏ। ਇਨ੍ਹਾਂ ਵਿੱਚ ਆਂਵਲਾ, ਪਿੱਪਲ, ਬਿਲਵ ਪੱਤਰ, ਰੁਦਰਾਕਸ਼, ਅੰਬ, ਨਿੰਮ, ਸ਼ਮੀ, ਸੰਤਰਾ ਅਤੇ ਜਾਮੁਨ ਸਮੇਤ ਵੱਖ-ਵੱਖ ਕਿਸਮਾਂ ਦੇ ਪੌਦੇ ਸ਼ਾਮਲ ਸਨ।ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਉਣਾ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਨਿਭਾਉਣ। ਇਹ ਪ੍ਰੋਗਰਾਮ ਜ਼ਿਲ੍ਹਾਂ ਪ੍ਰਧਾਨ ਕਰਨ ਰਾਣਾ ਅਤੇ ਜ਼ਿਲਾ ਮੰਤਰੀ ਤਿਲਕ ਰਾਜ ਵਾਲੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਭਾਰਤੀ ਮਜ਼ਦੂਰ ਸੰਘ ਪੰਜਾਬ ਅਤੇ ਚੰਡੀਗੜ੍ਹ ਦੇ ਸੂਬਾ ਕਾਰਜਕਾਰਨੀ ਮੈਂਬਰ ਸੰਜੇ ਸ਼ਰਮਾ ਤੋਂ ਇਲਾਵਾ ‘ਤੇਰਾ ਹੀ ਤੇਰਾ ਸੁਸਾਇਟੀ’ ਦੇ ਮੈਂਬਰ ਅਮਿਤ ਨੱਡਾ, ਸੁਖਵਿੰਦਰ ਸਿੰਘ ਭਨਾਮ, ਹਿਤੇਸ਼ ਨੱਡਾ, ਸੁਸ਼ੀਲ ਕੁਮਾਰ, ਪੁਨੀਤ ਕਾਲੀਆ, ਭੀਮ ਸਿੰਘ, ਮਨੋਜ ਕੁਮਾਰ, ਲੱਕੀ ਢੇਰ ਅਤੇ ਧਰਮਿੰਦਰ ਚੌਧਰੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।