ਜੈਵਿਕ ਖੇਤੀ ਨੂੰ ਉਤਸਾਹਿਤ ਕਰਨ ਲਈ ਇੱਕ ਦਿਨਾਂ ਵਰਕਸ਼ਾਪ ਲਗਾਈ ਜੈਵਿਕ ਖੇਤੀ ਨੂੰ ਉਤਸਾਹਿਤ ਕਰਨ ਲਈ ਇੱਕ ਦਿਨਾਂ ਵਰਕਸ਼ਾਪ ਲਗਾਈ
Publish Date: Sat, 29 Aug 2026 05:33 PM (IST)
Updated Date: Sat, 29 Aug 2026 05:34 PM (IST)
ਸੁਖਵਿੰਦਰ ਸੁੱਖੂ,ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਲਾਗਲੇ ਪਿੰਡ ਅਗੰਮਪੁਰ ਵਿਖੇ ਖੇਤੀ ਵਿਰਾਸਤ ਪੰਜਾਬ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਵੱਲੋਂ ਮਿਲਕੇ ਇਲਾਕੇ ਦੇ ਕਿਸਾਨਾਂ ਲਈ ਜੈਵਿਕ ਖੇਤੀ ਨੂੰ ਉਤਸਾਹਿਤ ਕਰਨ ਲਈ ਇੱਕ ਦਿਨਾਂ ਵਰਕਸ਼ਾਪ ਦਾ ਮਿਲਕੇ ਆਯੋਜਨ ਕੀਤਾ ਗਿਆ ਜਿਸ ਵਿਚ ਅਗੰਮਪੁਰ, ਬੜਵਾ, ਨੂਰਪੁਰ ਬੇਦੀ, ਢੇਰ, ਕਾਂਗੜ ਸੁਰੇਵਾਲ ਆਦਿ ਪਿੰਡਾਂ ਦੇ 35 ਕਿਸਾਨਾਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿਚ ਕਿਸਾਨਾਂ ਨੂੰ ਜੈਵਿਕ ਖੇਤੀ ਕਿਉ ਕਰਨੀ ਚਾਹੀਦੀ ਹੈ ਅਤੇ ਕਿਸ ਤਰ੍ਹਾਂ ਕਰਨੀ ਚਾਹੀਦੀ ਅਤੇ ਸਰਕਾਰ ਕੋਲੋਂ ਇਸ ਨੂੰ ਕਿਸ ਤਰ੍ਹਾਂ ਸਰਟੀਫਾਇਡ ਕਰਵਾਉਣ ਹੈ ਦਾ ਇਕ ਇਕ ਸਟੈਪ ਦੀ ਜਾਣਕਾਰੀ ਦਿੱਤੀ ਗਈ। ਖੇਤੀ ਵਿਰਾਸਤ ਦੇ ਨਿਦੇਸ਼ਕ ਸੁਰਿੰਦਰ ਸਿੰਘ ਨੇ ਕਿਹਾ ਕਿਸ ਤਰ੍ਹਾਂ ਅੰਗਰੇਜ਼ੀ ਖਾਦਾਂ ਅਤੇ ਕੀਟਨਾਸ਼ਕਾਂ ਨੇ ਸਾਡੀ ਸਿਹਤ ਮਿੱਟੀ ਅਤੇ ਪਾਣੀ ਨੂੰ ਖਰਾਬ ਕਰ ਦਿੱਤਾ ਹੈ ਪੰਜਾਬ ਵਿਚ ਉਤਰੀ ਭਾਰਤ ਵਿਚ ਕੈਂਸਰ ਨਾਲ ਪੰਜਾਬ ਵਿਚ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ ਇਸਦਾ ਇਕ ਕਰਨ ਇਹ ਜ਼ਹਿਰਾਂ ਵੀ ਹਨ ਹੁਣ ਸਮਾਂ ਆ ਗਿਆ ਸਾਨੂੰ ਕੁਦਰਤੀ ਖੇਤੀ ਵੱਲ ਮੁੜਨਾ ਪਵੇਗਾ ਇਸ ਮੌਕੇ ਪੰਜਾਬ ਐਗਰੋ ਦੇ ਜਿਲਾ ਸੁਪਰਵਾਈਜਰ ਸਤਵਿੰਦਰ ਸਿੰਘ ਨੇ ਜੈਵਿਕ ਖੇਤੀ ਨੂੰ ਸਰਟੀਫਾਇਡ ਅਤੇ ਫ਼ਸਲਾਂ ਅਤੇ ਹੋਣ ਵਾਲੇ ਕਿੱਟਾਂ ਨੂੰ ਕਿਵੇਂ ਕੰਟਰੋਲ ਕਰਨਾ ਹੈ ਇਸ ਦੀ ਜਾਣਕਾਰੀ ਦਿੱਤੀ ਅਤੇ ਲਈ ਸਫਲ ਕਿਸਾਨਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ। ਅੰਤ ਵਿਚ ਆਏ ਹੋਏ ਸਭ ਕਿਸਾਨਾਂ ਦਾ ਰਾਜੇਸ਼ ਕੁਮਾਰ ਜੱਸੀ ਨੇ ਧੰਨਵਾਦ ਕੀਤਾ।