ਪ੍ਰਦੂਸਣ ਤੇ ਵਾਤਾਵਰਨ ਦੀ ਸੁਰੱਖਿਆ ਵਿਸ਼ੇ ’ਤੇ ਸੈਮੀਨਾਰ ਪ੍ਰਦੂਸਣ ਅਤੇ ਵਾਤਾਵਰਨ ਦੀ ਸੁਰੱਖਿਆ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ
Publish Date: Thu, 27 Aug 2026 04:51 PM (IST)
Updated Date: Thu, 27 Aug 2026 04:52 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਨਿਰਦੇਸਾਂ ਅਧੀਨ ਪ੍ਰਿੰਸੀਪਲ ਵਿਨੀਤਾ ਅਨੰਦ ਦੀ ਅਗਵਾਈ ਵਿਚ ਵਾਤਾਵਰਨੀ ਪ੍ਰਦੂਸਣ ਅਤੇ ਵਾਤਾਵਰਨ ਦੀ ਸੁਰੱਖਿਆ ਦੇ ਵਿਸ਼ੇ ਉੱਤੇ ਇਕ ਸੈਮੀਨਾਰ ਕਰਵਾਇਆ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਪਹਿਲੇ ਸਥਾਨ ’ਤੇ ਆਉਣ ਵਾਲੇ ਬੀ.ਏ ਭਾਗ ਤੀਜਾ ਦੇ ਜਸਕਰਨ ਸਿੰਘ ਅਤੇ ਸ਼ਿਖਾ ਰਾਨੀ ਨੇ ਕਿਹਾ ਕਿ ਵੱਧਦੇ ਹੋਏ ਵਾਤਾਵਰਣੀ ਪ੍ਰਦੂਸ਼ਣ ਕਾਰਨ ਧਰਤੀ ਉੱਤੇ ਮਾਨਵੀ ਜੀਵਨ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਵਾਤਾਵਰਨੀ ਪ੍ਰਦੂਸ਼ਣ ਦਾ ਮੁੱਖ ਕਾਰਨ ਜੰਗਲਾਂ ਦੇ ਰਕਬੇ ਦਾ ਘੱਟ ਹੋਣਾ, ਉਦਯੋਗਾਂ ਵਿਚ ਗ੍ਰੀਨ ਗੈਸਾਂ ਦਾ ਵੱਧਦਾ ਪ੍ਰਯੋਗ , ਸੀਮੇਂਟ ਅਤੇ ਕੋਲੇ ਦੇ ਉਦਯੋਗ ,ਆਵਾਜਾਈ ਦੇ ਵੱਧਦੇ ਸਾਧਨ, ਪਲਾਸਟਿਕ ਕਚਰਾ ਅਤੇ ਕੂੜੇ ਕਰਕਟ ਦੇ ਵੱਧਦੇ ਢੇਰਾਂ ਦੇ ਉਚਿੱਤ ਪ੍ਰਬੰਧਨ ਦੀ ਘਾਟ ਹੈ । ਭਾਰਤ ਵਿਚ ਸੰਨ 1988 ਤੋਂ ਲੈ ਕੇ ਸੰਨ 2000 ਤੱਕ ਵਿਕਾਸ ਪ੍ਰੋਜੇਕਟਾਂ ਦੇ ਨਾਂ ’ਤੇ 100 ਮਿਲੀਅਨ ਹੈਕਟੇਅਰ ਜੰਗਲ ਕੱਟੇ ਜਾ ਚੁੱਕੇ ਹਨ। ਵਿਸਵ ਔਸਤਨ ਤਾਪਮਾਨ ਦੇ ਮੁਕਾਬਲੇ ਹਿਮਾਲੀਆ ਦਾ ਤਾਪਮਾਨ ਤਿੰਨ ਗੁਣਾ ਤੇਜੀ ਨਾਲ ਵੱਧ ਰਿਹਾ ਹੈ। ਦੂਜੇ ਨੰਬਰ ’ਤੇ ਆਉਣ ਵਾਲੀ ਬੀ. ਏ ਭਾਗ ਦੂਜਾ ਦੀ ਅਨੂੰ ਦੇਵੀ ਅਤੇ ਚਰਨਜੀਤ ਕੌਰ ਨੇ ਕਿਹਾ ਕਿ ਪਿੱਛਲੇ 42 ਸਾਲਾਂ ਵਿਚ ਸਖ਼ਤ ਗਰਮੀ ਵਾਲੇ ਦਿਨਾਂ ਵਿਚ 25 ਫੀਸ਼ਦੀ ਵਾਧਾ ਹੋਇਆ ਹੈ , ਕੁਦਰਤੀ ਆਪਦਾਵਾਂ ਵਿਚ ਦੁੱਗਣੇ ਤੋਂ ਜਿਆਦਾ ਵਾਧਾ ਹੋਇਆ ਹੈ , ਇਨ੍ਹਾਂ ਕੁਦਰਤੀ ਆਪਦਾਵਾਂ ਕਾਰਨ ਵਿਸ਼ਵ ਭਰ ਵਿਚ 12 ਲੱਖ ਤੋਂ ਜਿਆਦਾ ਲੋਕ ਮਰੇ ਹਨ ਅਤੇ ਸਲਾਨਾ 420 ਕਰੋੜ ਲੋਕ ਪ੍ਰਭਾਵਿਤ ਹੋ ਰਹੇ ਹਨ। ਤੀਜੇ ਸਥਾਨ ’ਤੇ ਆਉਣ ਵਾਲੀ ਬੀ.ਏ ਭਾਗ ਦੂਜਾ ਦੀ ਜਸਨਦੀਪ੍ ਕੌਰ ਅਤੇ ਕਾਜਲ ਨੇ ਕਿਹਾ ਕਿ ਵਾਤਾਵਰਣੀ ਪ੍ਰਦੂਸ਼ਣ ਨੇ ਆਲਮੀ ਤਪਸ ਨੂੰ ਵਧਾਇਆ ਹੈ। ਸੰਨ 1951 ਤੋ ਸੰਨ 2014 ਤੱਕ ਹਿੰਦੂਕਸ਼ ਹਿਮਾਲੀਆ ਖੇਤਰ ਦਾ ਤਾਪਮਾਨ 1.3 ਡਿਗਰੀ ਸੈਲਸੀਅਸ ਵਧੀਆ ਹੈ। ਹਿਮਾਲੀਆ ਖੇਤਰ ਦੇ 238 ਵਰਗ ਕਿਲੋਮੀਟਰ ਦੇ ਖੇਤਰ ਵਿਚ ਗਲੇਸ਼ੀਅਰ ਸਨ, ਜੋ ਹੁਣ ਘੱਟ ਕੇ 230 ਵਰਗ ਕਿਲੋਮੀਟਰ ਰਹਿ ਗਏ ਹਨ। ਸੰਨ 1997 ਤੋਂ ਬਾਅਦ ਲੱਦਾਖ ਦੇ ਖੇਤਰ ਵਿੱਚ 12.8 ਫੀਸ਼ਦੀ ਗਲੇਸ਼ੀਅਰ ਘੱਟ ਗਏ ਹਨ। ਉਤਰਾਖੰਡ ਵਿਚ ਗੰਗੋਤਰੀ ਗਲੇਸ਼ੀਅਰ ਆਲਮੀ ਤਪਸ ਕਾਰਨ ਸਲਾਨਾ 20 ਮੀਟਰ ਘੱਟ ਰਿਹਾ ਹੈ। ਇਸ ਮੌਕੇ ਡਾ: ਦਿਲਰਾਜ ਕੌਰ , ਪ੍ਰੋ : ਬੋਬੀ , ਪ੍ਰੋ: ਅਮਿਤ ਕੁਮਾਰ ਯਾਦਵ ਅਤੇ ਪ੍ਰੋ: ਸਰਨਦੀਪ ਨੇ ਵਿਦਿਆਰਥੀਆਂ ਨੂੰ 26 ਅਗਸਤ ਦੀ ਨੇਪਾਲ ਵਿਚ ਗਲੇਸ਼ੀਅਰ ਪਿੰਘਲਣ ਕਾਰਨ ਹੋਈ ਵੱਡੀ ਤਬਾਹੀ ਬਾਰੇ ਦੱਸਦੇ ਹੋਏ ਆਲਮੀ ਤਪਸ ਨੂੰ ਘਟਾਉਣ ਲਈ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣ ,ਪੋਲੀਥੀਨ ਅਤੇ ਪਲਾਸਟਿਕ ਦੀ ਵਰਤੋਂ ਨਾ ਕਾਰਨ, ਪਟਾਖੇ ਨਾ ਚਲਾਉਣ ਅਤੇ ਪਬਲਿਕ ਟਰਾਂਸਪੋਰ ਦੀ ਵਰਤੋ ਕਰਨ ਲਈ ਪ੍ਰੇਰਿਤ ਕੀਤਾ।