ਈਡੀ ਦੀ ਛਾਪੇਮਾਰੀ 'ਚ ਸਿਰਫ 2100 ਰੁਪਏ ਮਿਲਣ ਦਾ ਦਾਅਵਾ
ਈਡੀ ਦੀ ਛਾਪੇਮਾਰੀ 'ਚ ਸਿਰਫ 2100 ਰੁਪਏ ਮਿਲਣ ਦਾ ਦਾਅਵਾ
Publish Date: Wed, 26 Aug 2026 07:01 PM (IST)
Updated Date: Wed, 26 Aug 2026 07:04 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ: ਇਨਫੋਰਸਮੈਂਟ ਵਿਭਾਗ ਵੱਲੋਂ ਨੰਗਲ ਦੇ ਵਿੱਚ ਬੀਤੇ ਦਿਨੀ ਕੀਤੀ ਗਈ ਛਾਪੇਮਾਰੀ ਦੇ ਵਿੱਚ ਸਿਰਫ 2100 ਰੁਪਏ ਬਰਾਮਦ ਹੋਣ ਦਾ ਵਰਿੰਦਰ ਰਾਜ ਕਪੂਰੀਆ ਵੱਲੋਂ ਦਾਅਵਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲ ਕਰਦਿਆਂ ਵਰਿੰਦਰ ਰਾਜ ਕਪੂਰੀਆ ਜਿਨਾਂ ਦੀ ਕੋਠੀ ਦੇ ਵਿੱਚ ਇਨਫੋਰਸਮੈਂਟ ਵਿਭਾਗ ਵੱਲੋਂ ਬੀਤੇ ਦਿਨੀ ਛਾਪੇਮਾਰੀ ਕੀਤੀ ਗਈ ਸੀ ਨੇ ਦੱਸਿਆ ਕਿ ਅੱਜ ਤੋਂ ਦੋ ਸਾਲ ਪਹਿਲਾਂ ਇੱਕ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਦਾ ਚਲਾਨ ਵੀ ਪੇਸ਼ ਹੋ ਚੁੱਕਾ ਹੈ, ਪਰ ਜਾਂਚ ਅਧਿਕਾਰੀ ਵੱਲੋਂ ਇਨਫੋਰਸਮੈਂਟ ਵਿਭਾਗ ਨੂੰ ਝੂਠੀਆਂ ਸ਼ਿਕਾਇਤਾਂ ਕਰਕੇ ਗੁਮਰਾਹ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨਫੋਰਸਮੈਂਟ ਵਿਭਾਗ ਦੀ ਸਾਰਾ ਦਿਨ ਚੱਲੀ ਛਾਪੇਮਾਰੀ ਦੇ ਵਿੱਚ ਉਨ੍ਹਾਂ ਨੂੰ 2100 ਰੁਪਈਆ ਬਰਾਮਦ ਹੋਇਆ ਹੈ। ਉਨ੍ਹਾਂ ਨੇ ਦਰਜ ਕੀਤੇ ਗਏ ਮੁਕਦਮੇ ਨੂੰ ਵੀ ਝੂਠ ਦਾ ਪੁਲੰਦਾ ਦੱਸਿਆ ਉਨ੍ਹਾਂ ਨੇ ਕਿਹਾ ਕਿ ਉਹ ਕਿ ਇਮਾਨਦਾਰ ਵਿਅਕਤੀ ਹਨ ਅਤੇ ਪਿਛਲੇ ਦਿਨੀ ਉਨ੍ਹਾਂ ਦੇ ਖਾਤੇ ਵਿੱਚ ਗਲਤੀ ਨਾਲ ਕਿਸੇ ਦੇ ਆ ਗਏ ਇੱਕ ਲੱਖ 73 ਹਜਾਰ ਰੁਪਏ ਨਾ ਸਿਰਫ ਉਨ੍ਹਾਂ ਵੱਲੋਂ ਵਾਪਸ ਹੀ ਕੀਤੇ ਗਏ ਸਗੋਂ ਉਲਟਾ ਉਸ ਦੇ ਉੱਤੇ ਹੋਏ ਖਰਚੇ ਨੂੰ ਵੀ ਆਪ ਹੀ ਝੱਲਿਆ।