
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਕਾਰੀ ਸਿਵਾਲਿਕ ਕਾਲਜ ਨਵਾਂ ਨੰਗਲ ਵਿਖੇ ਮਨਾਇਆ ਰੱਖੜੀ ਤਿਉਹਾਰ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਨੰਗਲ : ਸਰਕਾਰੀ ਸਿਵਾਲਿਕ ਕਾਲਜ ਨਵਾਂ ਨੰਗਲ ਵਿਖੇ ਪ੍ਰਿੰਸੀਪਲ ਨਵਦੀਪ ਸਿੰਘ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਕਾਮਰਸ ਅਤੇ ਬੀ ਬੀ ਏ ਵਿਭਾਗ ਵੱਲੋਂ ਇੰਟਰਪ੍ਰੀਨਿਓਰਸਿ਼ਪ ਅਧੀਨ ਰੱਖੜੀ ਤਿਉਹਾਰ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਕਮਰਸ ਵਿਭਾਗ ਦੇ ਮੁੱਖੀ ਡਾ. ਪਾਇਲ ਜਸਵਾਲ ਨੇ ਕੀਤਾ। ਇਸ ਸਮਾਗਮ ਦੇ ਮੁੱਖ ਮਹਿਮਾਨ ਫਾਰਮੇਸੀ ਸਿਵਾਲਿਕ ਕਾਲਜ ਮੋਜੋਵਾਲ ਦੇ ਪ੍ਰਿੰਸੀਪਲ ਜਗਦੀਪ ਸਿੰਘ ਦੂਆ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰ ਸਨ।ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਰੱਖੜੀਆਂ, ਘਰਾਂ ਦਾ ਘਰੇਲੂ ਸਮਾਨ, ਖਾਣ ਪੀਣ ਦੀਆ ਆਪਣੇ ਹੱਥੀਂ ਤਿਆਰ ਕੀਤੀਆਂ ਅਤੇ ਵੱਖ ਵੱਖ ਵਸਤਾਂ ਦੇ ਸਟਾਲ ਲਗਾਏ। ਕਾਲਜ ਦੇ ਸਮੂਹ ਸਟਾਫ ਨੇ ਵਿਦਿਆਰਥੀਆਂ ਤੋਂ ਸਮਾਨ ਖਰੀਦਿਆ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਜਗਦੀਪ ਸਿੰਘ ਦੂਆ ਨੇ ਵਿਦਿਆਰਥੀਆਂ ਨੂੰ ਆਤਮ ਨਿਰਭਰ, (ਸੈਲਫ ਹੈਲਪ) ਹੋਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਕਾਲਜ ਦੇ ਸੀਨੀਅਰ ਪ੍ਰੋਫੈਸਰ ਡਾ. ਨਿਸਾਤ ਕੁਮਾਰ ਗੋਇਲ, ਪ੍ਰੋਫੈਸਰ ਅਰਸ਼ਦ ਅਲੀ, ਪ੍ਰੋਫੈਸਰ ਗੁਰਮੀਤ ਕੌਰ, ਡਾ. ਪਾਇਲ ਜਸਵਾਲ, ਪ੍ਰੋਫੈਸਰ ਲੀਨਾ, ਪ੍ਰੋਫੈਸਰ ਸੁਮਨ ਸਰਮਾ, ਪ੍ਰੋ ਸਾਹਿਲ ਗੌਤਮ ਪ੍ਰੋਫੈਸਰ ਰੀਨੂ ,ਹੋਰ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਸਾਮਲ ਸਨ।