9 ਅਕਤੂਬਰ ਨੂੰ ਕਰਵਾਇਆ ਜਾਵੇਗਾ ਚੌਥਾ ਖਾਟੂ ਸ਼ਾਮ ਜਾਗਰਣ ਸ਼੍ਰੀ ਸ਼ਾਮ ਮਿੱਤਰ ਮੰਡਲ ਵੱਲੋਂ 9 ਅਕਤੂਬਰ ਨੂੰ ਕਰਵਾਇਆ ਜਾਵੇਗਾ ਚੌਥਾ ਖਾਟੂ ਸ਼ਾਮ ਜਾਗਰਣ
Publish Date: Tue, 25 Aug 2026 05:22 PM (IST)
Updated Date: Tue, 25 Aug 2026 05:25 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸ਼੍ਰੀ ਸ਼ਾਮ ਮਿੱਤਰ ਮੰਡਲ ਨੂਰਪੁਰ ਬੇਦੀ ਵੱਲੋਂ ਚੌਥੇ ਵਿਸ਼ਾਲ ਖਾਟੂ ਸ਼ਾਮ-ਸਾਲਾਸਰ ਜਾਗਰਣ ਦੀਆਂ ਤਿਆਰੀਆਂ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੰਡਲ ਦੇ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਇਸ ਸਾਲ ਧਾਰਮਿਕ ਜਾਗਰਣ 9 ਅਕਤੂਬਰ, ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾਵੇਗਾ। ਮੰਡਲ ਦੇ ਮੈਂਬਰਾਂ ਨੇ ਦੱਸਿਆ ਕਿ ਜਾਗਰਣ ਤੋਂ ਪਹਿਲਾਂ 7 ਅਕਤੂਬਰ, ਦਿਨ ਬੁੱਧਵਾਰ ਨੂੰ ਸ਼ਾਮ 4 ਵਜੇ ਖਾਟੂ ਸ਼ਾਮ ਜੀ ਦੀ ਵਿਸ਼ਾਲ ਰੱਥ ਯਾਤਰਾ ਕੱਢੀ ਜਾਵੇਗੀ। ਇਸ ਰੱਥ ਯਾਤਰਾ ਵਿੱਚ ਸ਼ਰਧਾਲੂ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਖਾਟੂ ਸ਼ਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਜਾਗਰਣ ਵਾਲੇ ਦਿਨ ਦੁਪਹਿਰ ਸਮੇਂ ਹਨੁਮਾਨ ਮੰਦਰ ਵਿਖੇ ਮੰਡਲ ਵੱਲੋਂ ਲੰਗਰ ਵੀ ਲਗਾਇਆ ਜਾਵੇਗਾ। ਮੰਡਲ ਅਨੁਸਾਰ ਇਸ ਵਿਸ਼ਾਲ ਧਾਰਮਿਕ ਸਮਾਗਮ ਵਿੱਚ ਪ੍ਰਸਿੱਧ ਗਾਇਕ ਰੋਸ਼ਨ ਪ੍ਰਿੰਸ ਅਤੇ ਦਿੱਲੀ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚ ਰਹੀ ਪ੍ਰੀਆ ਪਰਾਚੀ ਵੱਲੋਂ ਭਜਨਾਂ ਰਾਹੀਂ ਖਾਟੂ ਸ਼ਾਮ ਜੀ ਅਤੇ ਸਾਲਾਸਰ ਬਾਲਾ ਜੀ ਦਾ ਗੁਣਗਾਨ ਕੀਤਾ ਜਾਵੇਗਾ। ਮੰਡਲ ਮੈਂਬਰਾਂ ਨੇ ਇਲਾਕੇ ਦੀ ਸੰਗਤ ਨੂੰ ਜਾਗਰਣ ਅਤੇ ਰੱਥ ਯਾਤਰਾ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਮੰਡਲ ਦੇ ਪ੍ਰਧਾਨ ਬਲਵੀਰ ਚੰਦ, ਸਕੱਤਰ ਸੇਠੀ ਉੱਪਲ, ਕੈਸ਼ੀਅਰ ਸੋਨੂ ਦੀਵਾਨ ਤੋਂ ਇਲਾਵਾ ਨੀਰਜ ਰਾਣਾ, ਸੰਜੂ ਰਾਣਾ, ਅਮਨ ਪਰਾਸ਼ਰ, ਸਤੀਸ਼ ਕੁਮਾਰ, ਵਿੱਕੀ ਭੰਡਾਰੀ, ਰਾਜੇਸ਼ ਕੁਮਾਰ ਪੱਪੀ, ਗੋਰੂ ਬੱਸੀ, ਰਿੰਕੂ ਡਮਾਣਾ, ਮਲਕੀਤ ਸਿੰਘ, ਰਾਜੇਸ਼ ਕਾਲੜਾ, ਸ਼ਿਵ ਕੁਮਾਰ ਕੁੰਦਰਾ, ਸ਼ਿਵ ਸੋਨੀ, ਸ਼ਾਮ ਲਾਲ ਭਾਟੀਆ, ਕਰਨ ਮਹਿਰਾ, ਰਾਮਪਾਲ ਹਾਰਡਵੇਅਰ ਅਤੇ ਦੀਪਕ ਬਾਵਾ ਹਾਜ਼ਰ ਸਨ।