
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ 24 ਸਕੂਲਾਂ ਵਿੱਚ ਕਰਵਾਇਆ ਨੈਤਿਕ ਸਿੱਖਿਆ ਇਮਤਿਹਾਨ

ਪੰਜਾਬੀ ਜਾਗਰਣ ਟੀਮ, ਨੰਗਲ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵਿਦਿਆਰਥੀਆਂ ਵਿੱਚ ਉੱਚ ਨੈਤਿਕ ਕਦਰਾਂ-ਕੀਮਤਾਂ ਅਤੇ ਧਾਰਮਿਕ ਰੁਚੀ ਪੈਦਾ ਕਰਨ ਦੇ ਮੰਤਵ ਨਾਲ ਹਰ ਸਾਲ ਸਕੂਲਾਂ-ਕਾਲਜਾਂ ਵਿੱਚ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ ਜਾਂਦਾ ਹੈ। ਇਸ ਲੜੀ ਤਹਿਤ ਇਸ ਸਾਲ ਨੰਗਲ ਡੈਮ ਖੇਤਰ ਦੇ 24 ਸਕੂਲਾਂ ਵਿੱਚ ਇਹ ਇਮਤਿਹਾਨ ਕਰਵਾਇਆ ਗਿਆ, ਜਿਸ ਵਿੱਚ ਕੁੱਲ 762 ਵਿਦਿਆਰਥੀਆਂ ਨੇ ਭਾਗ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰੋਪੜ-ਨਵਾਂਸ਼ਹਿਰ ਜ਼ੋਨ ਦੇ ਖੇਤਰੀ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਨੈਤਿਕ ਸਿੱਖਿਆ ਇਮਤਿਹਾਨ ਦੀ ਸਾਰੀ ਬਾਗਡੋਰ ਖ਼ੇਤਰੀ ਕੋਆਰਡੀਨੇਟਰ ਹਰਚਰਣ ਸਿੰਘ ਵੱਲੋਂ ਸੰਭਾਲੀ ਗਈ ਸੀ।ਉਨ੍ਹਾਂ ਦੱਸਿਆ ਕਿ ਸਕੂਲਾਂ ਦਾ ਨਵਾਂ ਸ਼ੈਸ਼ਨ ਸ਼ੁਰੂ ਹੁੰਦਿਆਂ ਹੀ ਸਰਕਲ ਦੇ ਵਲੰਟੀਅਰ ਵੀਰਾਂ-ਭੈਣਾਂ ਵੱਲੋਂ ਸਕੂਲਾਂ ਵਿੱਚ ਪਹੁੰਚ ਕੀਤੀ ਜਾਂਦੀ ਹੈ ਅਤੇ ਇਮਤਿਹਾਨ ਲਈ ਵਿਦਿਆਰਥੀਆਂ ਨੂੰ ਸਿਲੇਬਸ ਦੀਆਂ ਕਿਤਾਬਾਂ ਵੰਡੀਆਂ ਜਾਂਦੀਆਂ ਹਨ। ਲਿਸਟਾਂ ਤਿਆਰ ਕਰਨ ਉਪਰੰਤ ਸਾਰੇ ਸਕੂਲਾਂ ਵਿੱਚ ਵਲੰਟੀਅਰ ਮੈਂਬਰ ਭੇਜ ਕੇ ਬੜੇ ਸੁਚਾਰੂ ਢੰਗ ਨਾਲ ਇਹ ਇਮਤਿਹਾਨ ਲਿਆ ਜਾਂਦਾ ਹੈ। ਉਨ੍ਹਾ ਦੱਸਿਆ ਕਿ ਇਸ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਜ਼ੋਨ ਪੱਧਰ `ਤੇ ਤਿਆਰ ਕੀਤਾ ਜਾਵੇਗਾ ਅਤੇ ਤਿੰਨਾਂ ਦਰਜਿਆਂ ਵਿੱਚੋਂ ਜੇਤੂ ਰਹੇ ਵਿਦਿਆਰਥੀਆਂ ਨੂੰ ਨਕਦ ਪੈਸੇ, ਕਿਤਾਬਾਂ ਰੂਪੀ ਵਿਸ਼ੇਸ਼ ਇਨਾਮਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ।