ਸ਼ਿਵਾਲਿਕ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਮੁੱਦਾ ਭਖਿਆ ਸ਼ਿਵਾਲਿਕ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਮੁੱਦਾ ਭਖਿਆ
Publish Date: Tue, 25 Aug 2026 04:57 PM (IST)
Updated Date: Tue, 25 Aug 2026 05:00 PM (IST)
ਸਰਹੱਦੀ ਰਾਹ ਕੀਤੇ ਜਾਣਗੇ ਬੰਦ, ਪੰਜਾਬ ਮੋਰਚਾ ਵੱਲੋਂ ਸੱਤ ਦਿਨ ਦਾ ਅਲਟੀਮੇਟਮ ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਭਾਰਤ ਕਰਦੇ ਸਰਹੱਦੀ ਇਲਾਕੇ ਦਬੋਟਾ ਦੇ ਨਜ਼ਦੀਕੀ ਪਿੰਡ ਮਾਜਰਾ ਵਿਖੇ ਲੱਗੇ ਸ਼ਿਵਾਲਿਕ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਸਬੰਧੀ ਪੰਜਾਬ ਮੋਰਚਾ ਨੇ ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦਿੱਤੀ ਹੈ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਮੰਗ ਕੀਤੀ ਹੈ ਕਿ ਪਿੰਡ ਮਾਜਰਾ ਸਥਿਤ ਇਸ ਪਲਾਂਟ ਨੂੰ ਸੱਤ ਦਿਨਾਂ ਦੇ ਅੰਦਰ ਬੰਦ ਕਰਕੇ ਇਸਦਾ ਢੁਕਵਾ ’ਤੇ ਬਦਲਵਾਂ ਪ੍ਰਦੂਸ਼ਣ ਰਹਿਤ ਹੱਲ ਕੱਢਿਆ ਜਾਵੇ ਜੇਕਰ ਇਸ ਮਾਮਲੇ ਵਿੱਚ ਤੁਰੰਤ ਪ੍ਰਭਾਵ ਨਾਲ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਸਰਹੱਦੀ ਇਲਾਕੇ ਦੇ ਰਸਤਿਆਂ ਨੂੰ ਇੱਕ ਵਾਰ ਫਿਰ ਬੰਦ ਕਰਨ ਲਈ ਮਜਬੂਰ ਹੋਣਗੇ। ਆਗੂਆਂ ਨੇ ਦੱਸਿਆ ਕਿ ਇਹ ਪਲਾਂਟ ਨਿਯਮਾਂ ਦੇ ਵਿਰੁੱਧ ਚੱਲ ਰਿਹਾ ਹੈ ਇਹ ਅਤੇ ਇਸ ਦਿਨ ਨਜ਼ਦੀਕੀ ਫੈਕਟਰੀਆਂ ਤੋਂ ਕੈਮੀਕਲ ਯੁਕਤ ਪਾਣੀ ਸਰਸਾ ਦਰਿਆ ਰਾਹੀਂ ਸਤਲੁਜ ਨਦੀ ਵਿੱਚ ਪਹੁੰਚ ਰਿਹਾ ਹੈ ਜਿਸ ਦੇ ਪ੍ਰਦੂਸ਼ਣ ਨਾਲ ਹਿਮਾਚਲ ਅਤੇ ਪੰਜਾਬ ਦੇ ਸਰਹੱਦੀ ਇਲਾਕੇ ਦੇ ਪਿੰਡਾਂ ਦੇ ਲੋਕ ਗੰਭੀਰ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ। ਇਸ ਦੇ ਨਾਲ ਹੀ ਇਲਾਕੇ ਦੀ ਖੇਤੀਬਾੜੀ ਸਮੇਤ ਪਾਣੀ ਵਿੱਚ ਰਹਿਣ ਵਾਲੇ ਜੀਵਾਂ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਗੌਰਵ ਰਾਣਾ ਨੇ ਕਿਹਾ ਕਿ ਇਸ ਮਾਮਲੇ ਦੀ ਹਕੀਕਤ ਲੋਕਾਂ ਦੇ ਸਾਹਮਣੇ ਲਿਆਉਣ ਲਈ ਅੱਜ ਬੁੱਧਵਾਰ 12 ਵਜੇ ਉਨ੍ਹਾਂ ਦੀ ਟੀਮ ਦਬੋਟਾ ਨਜ਼ਦੀਕ ਇਕੱਠੀ ਹੋਵੇਗੀ ਇਸ ਤੋਂ ਬਾਅਦ ਵਾਤਾਵਰਨ ਪ੍ਰੇਮੀ ਸਮਾਜ ਸੇਵੀ ਜਥੇਬੰਦੀਆਂ ਅਤੇ ਸਥਾਨਕ ਲੋਕਾਂ ਨੂੰ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਵਾਇਆ ਜਾਵੇਗਾ ਜਿਸ ਵਿੱਚ ਅਮਿਤੋਜ ਮਾਨ, ਐਡਵੋਕੇਟ ਪ੍ਰਭਜੋਤ ਕੌਰ ਪੰਜਾਬ ਐਂਡ ਹਰਿਆਣਾ ਹਾਈਕੋਰਟ, ਖੁਸ਼ਵਿੰਦਰ ਸਿੰਘ ਜੰਡਪੁਰ ਸਮੇਤ ਵੱਡੇ ਆਗੂ ਪਹੁੰਚ ਰਹੇ ਹਨ ਜੋ ਮੌਕੇ ’ਤੇ ਕਚਰਾ ਪਲਾਂਟ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਦਾ ਜਾਇਜ਼ਾ ਲੈਣਗੇ। ਦੱਸਣ ਯੋਗ ਹੈ ਕਿ ਇਸ ਪਲਾਂਟ ਤੋਂ ਪ੍ਰਭਾਵਿਤ ਪਿੰਡਾਂ ਦੀਆਂ ਔਰਤਾਂ ਵੱਲੋਂ ਪਿਛਲੇ ਤਿੰਨ ਮਹੀਨੇ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਹੈ ਜੋ ਧਰਨੇ ’ਤੇ ਬੈਠੀਆਂ ਹਨ। ਇਹ ਪਲਾਟ 2006 ਤੋਂ ਚੱਲ ਰਿਹਾ ਹੈ ਜਿਸ ਵਿੱਚ ਪੂਰੇ ਹਿਮਾਚਲ ਦੀਆਂ ਫੈਕਟਰੀਆਂ ਸਮੇਤ ਹਸਪਤਾਲਾਂ ਦਾ ਕਚਰਾ ਜਮਾ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਕ ਇਸ ਪਲਾਂਟ ਅੰਦਰ 4 ਲੱਖ ਮੀਟਰਿਕ ਟਨ ਕਚਰਾ ਜਮਾ ਹੈ, ਜਿਸ ਵਿੱਚ ਭਿਆਨਕ ਕੈਮੀਕਲ ਅਤੇ ਹਿਮਾਚਲ ਦੀ ਗੰਦਗੀ ਮੌਜੂਦ ਹੈ। ਬਰਸਾਤਾਂ ਦੇ ਸਮੇਂ ਵਿੱਚ ਪਲਾਂਟ ਵੱਲੋ ਛੱਡਿਆ ਗਿਆ ਕੈਮੀਕਲ ਯੁਕਤ ਪਾਣੀ ਸਰਸਾ ਨਦੀ ਤਾਂ ਹੁੰਦਾ ਹੋਇਆ ਸਤਲੁਜ ਦਰਿਆ ਵਿੱਚ ਮਿਲਦਾ ਹੈ। ਸਥਾਨਕ ਲੋਕ ਕੈਂਸਰ, ਚਮੜੀ ਦੇ ਰੋਗ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਪੀੜਤ ਹਨ। ਇਸ ਪ੍ਰਦਰਸ਼ਨ ਦੌਰਾਨ ਪ੍ਰਦੂਸ਼ਣ ਬੋਰਡ ਸਮੇਤ ਸਥਾਨਕ ਸਿਆਸੀ ਲੋਕਾਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਹੱਲ ਦਾ ਭਰੋਸਾ ਦਿੱਤਾ ਗਿਆ ਪਰ ਇਹ ਸਭ ਕਾਗਜਾਂ ਤੱਕ ਹੀ ਸੀਮਤ ਰਿਹਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਇਸ ਕੈਮੀਕਲ ਯੁਕਤ ਪਾਣੀ ਨਾਲ ਫਸਲਾਂ ਅਤੇ ਨਸਲਾਂ ਤਬਾਹ ਹੋ ਰਹੀਆਂ ਹਨ। ਹਿਮਾਚਲ ਪ੍ਰਦੇਸ਼ ਸਥਿਤ ਸਾਰੀਆਂ ਫੈਕਟਰੀਆਂ ਦਾ ਕਚਰਾ ਬਾਰਡਰ ਤੇ ਲਿਆ ਕੇ ਕੈਮੀਕਲ ਪੰਜਾਬ ਵੱਲ ਧੱਕਿਆ ਜਾ ਰਿਹਾ ਹੈ ਜਿਸ ਨਾਲ ਪੰਜਾਬ ਦੀ ਮਿੱਟੀ ਪਾਣੀ ਹਵਾ ਵਾਤਾਵਰਨ ਅਤੇ ਫਸਲਾਂ ਸਮੇਤ ਸਥਾਨਕ ਲੋਕ ਪ੍ਰਭਾਵਿਤ ਹੋ ਰਹੇ ਹਨ। ਪਰ ਹੁਣ ਪੰਜਾਬ ਦੀਆਂ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀਆਂ ਵਲੋਂ ਮੁੱਦਾ ਜੋ ਜੋਰ ਜੋਰ ਨਾਲ ਚੁੱਕਿਆ ਜਾ ਰਿਹਾ ਹੈ। ਪੰਜਾਬ ਮੋਰਚਾ ਵੱਲੋਂ ਇਲਾਕਾ ਨਿਵਾਸੀਆਂ ਨੂੰ ਵੀ ਅੱਜ 12 ਵਜੇ ਦਬੋਟਾ ਪਹੁੰਚਣ ਦੀ ਅਪੀਲ ਕੀਤੀ ਹੈ।