ਲਾਇਨਜ਼ ਕਲੱਬ ਵਲੋਂ ਪੀਡੀਜੀ ਤੇ ਪਾਲ ਸਿੰਘ ਬੰਗਾ ਦਾ ਸਨਮਾਨ ਲਾਇਨਜ਼ ਕਲੱਬ ਸ੍ਰੀ ਆਨੰਦਪੁਰ ਸਾਹਿਬ ਵਲੋਂ ਪਾਸਟ ਡਿਸਟ੍ਰਿਕਟ ਗਵਰਨਰਜ਼ ਅਤੇ ਲਾਇਨ ਪਾਲ ਸਿੰਘ ਬੰਗਾ ਦਾ ਵਿਸ਼ੇਸ਼ ਸਨਮਾਨ
Publish Date: Tue, 25 Aug 2026 04:54 PM (IST)
Updated Date: Tue, 25 Aug 2026 04:57 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਆਨੰਦਪੁਰ ਸਾਹਿਬ : ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 321-ਡੀ ਦੇ ਪਾਸਟ ਡਿਸਟ੍ਰਿਕਟ ਗਵਰਨਰਜ਼ ਵੱਲੋਂ ਲਾਇਨਜ਼ ਕਲੱਬ ਸ੍ਰੀ ਆਨੰਦਪੁਰ ਸਾਹਿਬ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਸਮੂਹ ਟੀਮ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਅਤੇ ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ ਚੜ੍ਹਦੀ ਕਲਾ ਅਤੇ ਸਮਾਜ ਦੀ ਭਲਾਈ ਲਈ ਅਰਦਾਸ-ਬੇਨਤੀ ਕੀਤੀ ਗਈ। ਇਸ ਮੌਕੇ ਡਿਸਟ੍ਰਿਕਟ 321-ਡੀ ਡਿਸਟ੍ਰਿਕਟ ਚੇਅਰਮੈਨ ਲਿਓ ਕਲੱਬਜ਼ ਲਾਇਨ ਪਾਲ ਸਿੰਘ ਬੰਗਾ ਵੱਲੋਂ ਵੀ ਗੁਰੂ ਮਹਾਰਾਜ ਦਾ ਅਸ਼ੀਰਵਾਦ ਲਿਆ ਗਿਆ। ਉਨ੍ਹਾਂ ਨੇ ਲਾਇਨਜ਼ ਕਲੱਬ ਦੀਆਂ ਸੇਵਾ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਣ ਲਈ ਅਰਦਾਸ ਕੀਤੀ। ਇਸ ਮੌਕੇ ਪੀ ਡੀ ਜੀ ਲਾਇਨ ਪਰਮਜੀਤ ਸਿੰਘ ਚਾਵਲਾ, ਪੀ ਡੀ ਜੀ. ਐਡਵੋਕੇਟ ਸ਼ਿਵ ਸੇਖਰੀ, ਪੀ .ਡੀ .ਜੀ . ਰਛਪਾਲ ਸਿੰਘ ਬਚੀਜੀਵ, ਪੀ .ਡੀ .ਜੀ . ਸਵਰਨ ਸਿੰਘ ਖਾਲਸਾ, ਪੀਡੀਜੀ ਲਾਇਨ ਹਰੀਸ਼ ਬੰਗਾ, ਲਾਇਨ ਪਾਲ ਸਿੰਘ ਬੰਗਾ (ਡਿਸਟ੍ਰਿਕਟ ਚੇਅਰਮੈਨ ਲਿਓ ਕਲੱਬਜ਼ 321-D), ਲਾਇਨ ਲਖਵਿੰਦਰ ਸਿੰਘ ਅਤੇ ਲਾਇਨਜ਼ ਕਲੱਬ ਨਵਾਂਸ਼ਹਿਰ ਦੇ ਪ੍ਰਧਾਨ ਸਮੇਤ ਹੋਰ ਪਤਵੰਤੇ ਮੌਜੂਦ ਸਨ। ਇਸ ਮੌਕੇ ਲਾਇਨਜ਼ ਕਲੱਬ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਲਾਇਨ ਭੁਪਿੰਦਰ ਪਾਲ ਸਿੰਘ ਤਲਵਾੜ, ਸੈਕਟਰੀ ਲਾਇਨ ਇੰਤਰਜੀਤ ਸਿੰਘ ਅਰੋੜਾ, ਲਾਇਨ ਸੁਖਵਿੰਦਰ ਸਿੰਘ ਬਿੱਟੂ, ਲਾਇਨ ਤੇਜਿੰਦਰ ਸਿੰਘ ਚੰਨ, ਲਾਇਨ ਜਗਤਾਰ ਸਿੰਘ ਸੰਘਾ ਅਤੇ ਲਾਇਨ ਅਰਸ਼ਵਿੰਦਰ ਸਿੰਘ ਅਰੋੜਾ ਵੀ ਹਾਜ਼ਰ ਸਨ। ਸਮੂਹ ਮੈਂਬਰਾਂ ਨੇ ਕਿਹਾ ਕਿ ਲਾਇਨਜ਼ ਕਲੱਬ ਇੰਟਰਨੈਸ਼ਨਲ ਵੱਲੋਂ ਮਨੁੱਖਤਾ ਦੀ ਸੇਵਾ ਅਤੇ ਸਮਾਜ ਦੇ ਲੋੜਵੰਦ ਵਰਗਾਂ ਦੀ ਮਦਦ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਉਨ੍ਹਾਂ ਨੇ ਭਵਿੱਖ ਵਿੱਚ ਵੀ ਸੇਵਾ ਕਾਰਜਾਂ ਨੂੰ ਹੋਰ ਵਧੇਰੇ ਉਤਸ਼ਾਹ ਅਤੇ ਸਮਰਪਣ ਨਾਲ ਜਾਰੀ ਰੱਖਣ ਦਾ ਸੰਕਲਪ ਲਿਆ।