ਨਗਰ ਕੌਂਸਲ ਨੰਗਲ ਦੀ ਮੀਟਿੰਗ ਅਹਿਮ ਮਤਿਆਂ ਨੂੰ ਮਿਲੀ ਪ੍ਰਵਾਨਗੀ ਨਗਰ ਕੌਂਸਲ ਨੰਗਲ ਦੀ ਮੀਟਿੰਗ ਅਹਿਮ ਮਤਿਆਂ ਨੂੰ ਮਿਲੀ ਪ੍ਰਵਾਨਗੀ
Publish Date: Mon, 24 Aug 2026 07:02 PM (IST)
Updated Date: Mon, 24 Aug 2026 07:03 PM (IST)
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ ਨੰਗਲ : ਪੰਜਾਬ ਦੀ ਏ ਕਲਾਸ ਸਮਝੀ ਜਾਣ ਵਾਲੀ ਨਗਰ ਕੌਂਸਲ ਨੰਗਲ ਦੀ ਅਹਿਮ ਮੀਟਿੰਗ ਨਗਰ ਕੌਂਸਲ ਦਫ਼ਤਰ ਵਿਖੇ , ਨਗਰ ਕੌਂਸਲ ਦੀ ਪ੍ਰਧਾਨ ਕਿਰਨਬਾਲਾ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ ਗਈ।ਇਸ ਮੀਟਿੰਗ ਵਿੱਚ ਪਹਿਲੀ ਮੀਟਿੰਗ ਦੋਰਾਨ ਸਹੁੰ ਨਾ ਚੁਕਣ ਵਾਲੇ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ। ਬਾਅਦ ਦੁਪਿਹਰ ਤਿੰਨ ਵਜੇ ਸ਼ੁਰੂ ਹੋਈ ਨਗਰ ਕੌਂਸਲ ਇਸ ਮੀਟਿੰਗ ਵੱਖ-ਵੱਖ ਮਹੱਤਵਪੂਰਨ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਜਿਨ੍ਹਾਂ ਵਿੱਚ ਮੁੱਖ ਰੂਪ ‘ਚ ਨਗਰ ਕੌਂਸਲ ਵਿੱਚ ਕੰਮ ਕਰ ਰਹੇ ਸਫਾਈ ਸੇਵਕਾ ਨੂੰ ਪੱਕਾ ਕਰਨ, ਪੰਜਾਬ ਸਰਕਾਰ ਵੱਲੋਂ ਆਊਟਸੋਰਸ ਮੁਲਾਜ਼ਮਾਂ ਨੂੰ ਠੇਕਾ ਆਧਾਰਿਤ ਸਰਕਾਰੀ ਸੇਵਾ ਨਾਲ ਜੋੜਨ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਨਿਰਧਾਰਤ ਕੱਟ-ਆਫ਼ ਮਿਤੀ ਅਨੁਸਾਰ ਯੋਗ ਮੁਲਾਜ਼ਮਾਂ ਦੇ ਮਾਮਲਿਆਂ ’ਤੇ ਵਿਚਾਰ ਕਰਦਿਆਂ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧੇ ਸਰਕਾਰੀ ਠੇਕਾ ਪ੍ਰਣਾਲੀ ਵਿੱਚ ਲਿਆਉਣ ਲਈ 2026 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਕਾਨੂੰਨ ਅਨੁਸਾਰ ਯੋਗ ਗਰੁੱਪ-ਸੀ ਅਤੇ ਗਰੁੱਪ-ਡੀ ਆਊਟਸੋਰਸ ਮੁਲਾਜ਼ਮਾਂ ਨੂੰ ਨਿਰਧਾਰਤ ਸੇਵਾ ਮਿਆਦ ਪੂਰੀ ਹੋਣ ’ਤੇ ਸਰਕਾਰੀ ਠੇਕਾ ਸੇਵਾ ਵਿੱਚ ਲੈਣ ਦਾ ਫੈਸਲਾ ਕੀਤਾ ਗਿਆ।ਇਸ ਤੋਂ ਇਲਾਵਾ ਸਰਕਾਰੀ ਸਕੂਲ ਆਫ ਐਮੀਨੈਂਸ ਨੰਗਲ ਦਾ ਨਾਮ ਡਾ.ਭੀਮ ਬੀਆਰ ਅੰਬੇਦਕਰ ਸਕੂਲ ਆਂਫ ਐਮੀਨੈਂਸ ਨੰਗਲ ਰੱਖਣ ਨੂੰ ਵੀ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਵਿੱਚ ਪ੍ਰਸਤਾਵਿਤ ਏਜੰਡੇ ਅਨੁਸਾਰ ਨਗਰ ਕੌਂਸਲ ਵਿੱਚ ਪਈ ਮਸ਼ੀਨਰੀ ਅਤੇ ਉਪਕਰਨਾ ਦਾ ਆਡਿਟ ਕਰਵਾਉਣ,ਖਰਾਬ ਮਸ਼ੀਨਰੀ ਦੀ ਮੁਰੰਮਤ ਕਰਵਾਉਣ ਪੂਰੇ ਸ਼ਹਿਰ ਵਿੱਚ ਮਸ਼ੀਨਾ ਦਾ ਪ੍ਰਦਰਸ਼ਨ ਕਰਵਾਉਣ ਦੇ ਮਤੇ ’ਤੇ ਵਿਰੋਧੀ ਧਿਰ ਕਾਂਗਰਸ ਦੇ ਕੌਂਸਲਰਾਂ ਵਲੋਂ,ਮਤੇ ਵਿੱਚ ਦਰਜ਼ ਫਲੈਗ ਮਾਰਚ ਸ਼ਬਦ ਦੇ ਸ਼ਖਤ ਇਤਰਾਜ ਕਰਦਿਆਂ ਖੂਬ ਹੰਗਾਮਾਂ ਕੀਤਾ ਗਿਆ।ਜਿਸ ਵਿੱਚ ਇਸ ਮਤੇ ਨੂੰ ਪੈਡਿੰਗ ਰੱਖ ਲਿਆ ਗਿਆ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਦੱਸਿਆਂ ਕਿ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਸ਼ਹਿਰ ਨੂੰ ਤੁਹਾਡੇ ਸੁਪਨਿਆਂ ਦਾ ਸ਼ਹਿਰ ਬਣਾਇਆਂ ਜਾਵੇਗਾ,ਜਿਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਵਿਕਾਸ ਦੇ ਕੰਮ ਸ਼ੁਰੂ ਕੀਤੇ ਜਾ ਰਹੇ ਹਨ।ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਿਰਨ ਬਾਲਾ ,ਉੱਪ ਪ੍ਰਧਾਨ ਰਾਜੇਸ਼ ਕੁਮਾਰ, ਹਰਦੀਪ ਸਿੰਘ ਬੈਂਸ,ਰਾਜੇਸ਼ ਕੁਮਾਰ ਆਂਗਰਾ, ਜਸਪ੍ਰੀਤ ਕੌਰ, ਕਮਲਾ ਦੇਵੀ, ਮਨਜੋਤ ਸਿੰਘ ਰਾਣਾ,ਲਖਵੀਰ ਸਿੰਘ ਲੱਕੀ ,ਨੇਹਾ ਸਾਹਨੀ, , ਰਣਜੀਤ ਸਿੰਘ ਲੱਕੀ,ਵੰਦਨਾ ਚੌਧਰੀ,ਇੰਦੂਬਾਲਾ ਕਾਂਗਰਸ,ਮਮਤਾ ਕਪਿਲਾ,ਸੁਰਿੰਦਰ ਕੌਰ,ਡਾ.ਰਜਿੰਦਰ ਕੁਮਾਰ ਭਾਜਪਾ,ਸਪਨਾ ਨੰਦਾ ਅਨੀਤਾ ਸ਼ਰਮਾ ਆਦਿ ਤੋਂ ਇਲਾਵਾ ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ,ਸੁਪਰਡੰਟ ਜਸਵਿੰਦਰ ਕੌਰ ਆਦਿ ਹਾਜ਼ਰ ਸਨ। ਬਾਕਸ: ਪ੍ਰੈਸ ਦੀ ਐਂਟਰੀ ਨੂੰ ਮਿਲੀ ਪ੍ਰਵਾਨਗੀ ਲੰਬੇ ਸਮੇਂ ਤੋਂ ਬਾਅਦ ਅੱਜ ਪਹਿਲੀ ਵਾਰ ਨਗਰ ਕੌਂਸਲ ਨੰਗਲ ਦੀ ਮੀਟਿੰਗ ਵਿੱਚ ਪੈ੍ਰਸ ਦੀ ਐਂਟਰੀ ਨੂੰ ਪ੍ਰਵਾਨਗੀ ਦਿੱਤੀ ਗਈ।ਪ੍ਰੈਸ ਦੀ ਐਂਟਰੀ ਦਾ ਜਿਥੇ ਪੱਤਰਕਾਰਾ ਵਲੋਂ ਸੁਆਗਤ ਕੀਤਾ ਗਿਆ,ਉਥੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਗਰ ਕੌਂਸਲ ਵਲੋਂ ਇਸ ਮਤੇ ਨੂੰ ਪ੍ਰਵਾਨਗੀ ਦੇਣ ਲਈ ਧੰਨਵਾਦ ਕੀਤਾ। ਕੈਪਸ਼ਨ: ਨਗਰ ਕੌਂਂਸਲ ਨੰਗਲ ਦੀ ਮੀਟਿੰਗ ਵਿੱਚ ਭਾਗ ਲੈਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੌਂਸਲਰ।