ਖੇਤਾਂ ’ਚੋਂ ਸਬਮਰਸੀਬਲ ਮੋਟਰ ਤੋਂ ਕੀਮਤੀ ਤਾਰ ਚੋਰੀ
ਖੇਤਾਂ ’ਚ ਲੱਗੀ ਕਿਸਾਨ ਦੀ ਸਬਮਰਸੀਬਲ ਮੋਟਰ ਤੋਂ ਕੀਮਤੀ ਤਾਰ ਚੋਰੀ
Publish Date: Sat, 22 Aug 2026 05:44 PM (IST)
Updated Date: Sat, 22 Aug 2026 05:45 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਨੂਰਪੁਰਬੇਦੀ ਪਿੰਡ ਰਾਏਪੁਰ ਵਿਖੇ ਇਕ ਕਿਸਾਨ ਦੇ ਖੇਤਾਂ ’ਚ ਚਲਦੀ ਸਬਮਰਸੀਬਲ ਮੋਟਰ ਤੋਂ ਚੋਰ ਕੀਮਤੀ ਤਾਰ ਕੱਟ ਕੇ ਲੈ ਗਏ। ਇਸ ਸਬੰਧੀ ਕਿਸਾਨ ਪ੍ਰੀਤਮ ਸਿੰਘ ਦੇ ਲੜਕੇ ਹਰਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਖੇਤਾਂ ’ਚ ਪਾਣੀ ਦੇ ਕੇ ਘਰ ਪਰਤਿਆ ਸੀ, ਪਰ ਜਦੋਂ ਅੱਜ ਸਵੇਰੇ ਮੁੜ ਖੇਤਾਂ ’ਚ ਪਹੁੰਚਿਆ ਤਾਂ ਦੇਖਿਆ ਤਾਂ ਚੋਰ ਉਸ ਦੀ ਸਬਮਰਸੀਬਲ ਮੋਟਰ ਦੀ ਤਾਰ ਕੱਟ ਕੇ ਲੈ ਗਏ ਸਨ। ਉਸਨੇ ਦੱਸਿਆ ਕਿ 50 ਫੁੱਟ ਤੋਂ ਵੀ ਵੱਧ ਚੋਰੀ ਹੋਈ ਉਕਤ ਤਾਰ ਕਾਫੀ ਮਹਿੰਗੀ ਹੈ। ਜਿਸ ਦੇ ਕੱਟ ਕੇ ਲੈ ਜਾਣ ਨਾਲ ਉਸ ਦਾ ਖੇਤੀ ਧੰਦਾ ਪ੍ਰਭਾਵਿਤ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੀਤੇ ਵਰ੍ਹੇ ਨੂਰਪੁਰਬੇਦੀ ਖੇਤਰ ਦੇ ਕਰੀਬ ਅੱਧਾ ਦਰਜਨ ਪਿੰਡਾਂ ਚੋਂ ਕਿਸਾਨਾਂ ਦੀ ਖੇਤੀਬਾੜੀ ਮੋਟਰਾਂ ਤੇ ਲੱਗੀਆਂ ਤਾਰਾਂ ਕੱਟੀਆਂ ਜਾ ਚੁੱਕੀਆਂ ਹਨ ਜਿਸ ਸਬੰਧੀ ਪੁਲਿਸ ਨੂੰ ਅੱਜ ਤੱਕ ਕੋਈ ਸਫਲਤਾ ਹੱਥ ਨਹੀਂ ਲੱਗੀ ਹੈ। ਹੁਣ ਮੋੜ ਚੋਰਾਂ ਵੱਲੋਂ ਖੇਤੀਬਾੜੀ ਮੋਟਰਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਸਿਲਸਿਲਾ ਆਰੰਭ ਹੋਣ ਤੇ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕਿਸਾਨ ਵੱਲੋਂ ਨੂਰਪੁਰਬੇਦੀ ਥਾਣੇ ਵਿਖੇ ਪੁਲਿਸ ਨੂੰ ਚੋਰੀ ਸਬੰਧੀ ਲਿਖਤ ਸ਼ਿਕਾਇਤ ਦੇ ਦਿੱਤੀ ਗਈ ਹੈ।