10 ਕਿਲੋਮੀਟਰ ਮੈਰਾਥਨ ’ਚ ਸੂਬੇਦਾਰ ਮੇਜਰ ਸੁਖਬੀਰ ਸਿੰਘ ਅੱਵਲ 10 ਕਿਲੋਮੀਟਰ ਮੈਰਾਥਨ ਵਿੱਚ ਭੋਗੀਪੁਰ ਦੇ ਸੂਬੇਦਾਰ ਮੇਜਰ ਸੁਖਬੀਰ ਸਿੰਘ ਨੇ ਹਾਸਲ ਕੀਤਾ ਪਹਿਲਾ ਸਥਾਨ
Publish Date: Mon, 17 Aug 2026 06:18 PM (IST)
Updated Date: Mon, 17 Aug 2026 06:21 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਪਾਇਸਾ ਵਲੋਂ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਡਿਪਾਰਟਮੈਂਟ ਆਫ ਯੂਥ ਸਰਵਿਸਿਜ਼ ਐਂਡ ਸਪੋਰਟਸ (ਪੰਜਾਬ ਸਰਕਾਰ) ਦੇ ਸਹਿਯੋਗ ਨਾਲ ਮੋਹਾਲੀ ਵਿਖੇ 10 ਕਿਲੋਮੀਟਰ ਲੰਬੀ ਮੈਰਾਥਨ ਦੌੜ ਕਰਵਾਈ ਗਈ। ਇਸ ਮੈਰਾਥਨ ਵਿੱਚ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਦੌੜਾਕਾਂ ਅਤੇ ਖੇਡ ਪ੍ਰੇਮੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੈਰਾਥਨ ਵਿੱਚ ਨੂਰਪੁਰ ਬੇਦੀ ਬਲਾਕ ਦੇ ਪਿੰਡ ਭੋਗੀਪੁਰ ਦੇ ਰਹਿਣ ਵਾਲੇ ਸਾਬਕਾ ਸੂਬੇਦਾਰ ਮੇਜਰ ਸੁਖਵੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪਿੰਡ ਭੋਗੀਪੁਰ ਸਮੇਤ ਸਮੁੱਚੇ ਇਲਾਕੇ ਅਤੇ ਜ਼ਿਲ੍ਹਾ ਰੂਪਨਗਰ ਦਾ ਮਾਣ ਵਧਿਆ ਹੈ। ਸੂਬੇਦਾਰ ਮੇਜਰ ਸੁਖਬੀਰ ਸਿੰਘ ਦੀ ਇਸ ਕਾਮਯਾਬੀ ’ਤੇ ਇਲਾਕਾ ਵਾਸੀਆਂ, ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਖੇਡ ਪ੍ਰੇਮੀਆਂ ਨੇ ਕਿਹਾ ਕਿ ਉਨ੍ਹਾਂ ਦੀ ਇਹ ਪ੍ਰਾਪਤੀ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਨੇ ਆਪਣੀ ਮਿਹਨਤ ਅਤੇ ਖੇਡ ਪ੍ਰਤੀ ਸਮਰਪਣ ਸਦਕਾ ਮੈਰਾਥਨ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਇਹ ਸਾਬਤ ਕੀਤਾ ਹੈ ਕਿ ਲਗਨ, ਅਨੁਸ਼ਾਸਨ ਅਤੇ ਨਿਰੰਤਰ ਮਿਹਨਤ ਨਾਲ ਕਿਸੇ ਵੀ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ। ਸੂਬੇਦਾਰ ਮੇਜਰ ਸੁਖਬੀਰ ਸਿੰਘ ਦੀ ਇਸ ਉਪਲਬਧੀ ਨੂੰ ਲੈ ਕੇ ਭੋਗੀਪੁਰ ਅਤੇ ਨੂਰਪੁਰ ਬੇਦੀ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ।