ਭਉਵਾਲ ਤੋਂ ਹਿਮਾਚਲ ਨੂੰ ਜੋੜਦੀ ਸੜਕ ਦਾ ਨਵੀਨੀਕਰਨ ਜਾਰੀ ਭਉਵਾਲ ਤੋਂ ਹਿਮਾਚਲ ਪ੍ਰਦੇਸ਼ ਨੂੰ ਜੋੜਨ ਸੜਕ ਦਾ ਨਵੀਨੀਕਰਨ ਜੰਗੀ ਪੱਧਰ ’ਤੇ
Publish Date: Thu, 13 Aug 2026 06:51 PM (IST)
Updated Date: Thu, 13 Aug 2026 06:53 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਭਰਤਗੜ ਦੇ ਨਜ਼ਦੀਕੀ ਪਿੰਡ ਭਉਵਾਲ ਤੋਂ ਫਲਾਹੀ ਕੋਟਲਾ ਹੁੰਦੀ ਹੋਈ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੀ ਸੜਕ ਦਾ ਨਵੀਨੀਕਰਨ ਜੰਗੀ ਪੱਧਰ’ਤੇ ਚੱਲ ਰਿਹਾ ਹੈ ਜੋ ਕੁਝ ਦਿਨਾਂ ਵਿੱਚ ਮੁਕੰਮਲ ਹੋ ਕੇ ਲੋਕਾਂ ਦੀ ਸੁਵਿਧਾ ਲਈ ਤਿਆਰ ਹੋ ਜਾਵੇਗੀ। ਇਹ ਸੜਕ ਭਉਵਾਲ ਤੋਂ ਫਲਾਹੀ ਕੋਟਲਾ,ਪੰਜੇਹਰਾ ਤੋਂ ਹੁੰਦੀ ਹੋਈ ਨਾਲਾਗੜ੍ਹ ਬੱਦੀ ਮਾਰਗ ਨੂੰ ਜੋੜਦੀ ਹੈ। ਦੱਸਣ ਯੋਗ ਹੈ ਕੀ ਇਸ ਮਾਰਗ ਤੇ ਪੰਜਾਬ ਦੇ ਨਾਲ ਸਰਹੱਦੀ ਇਲਾਕੇ ਹਿਮਾਚਲ ਪ੍ਰਦੇਸ਼ ਦੇ ਕਈ ਪਿੰਡ ਜੁੜਦੇ ਹਨ ਅਤੇ ਰੋਜਾਨਾ ਸਕੂਲੀ ਬੱਚਿਆਂ ਸਮੇਤ ਡਿਊਟੀਆਂ ’ਤੇ ਜਾਣ ਵਾਲੇ ਰਾਹਗੀਰ ਇਸ ਮਾਰਗ ਦਾ ਇਸਤੇਮਾਲ ਕਰਦੇ ਹਨ। ਪਿਛਲੇ ਲੰਮੇ ਸਮੇਂ ਤੋਂ ਇਸ ਮਾਰਗ ਦੀ ਹਾਲਤ ਖਸਤਾ ਸੀ ਜਗ੍ਹਾ ਜਗ੍ਹਾ ਖੱਡੇ ਪਏ ਹੋਏ ਸਨ । ਪਿੰਡ ਵਾਸੀਆਂ ਵੱਲੋਂ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਨੂੰ ਸੜਕ ਦੀ ਮੁਰੰਮਤ ਲਈ ਅਪੀਲ ਕੀਤੀ ਗਈ ਸੀ ਅਤੇ ਵਿਧਾਇਕ ਵੱਲੋਂ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਤੁਰੰਤ ਸੜਕ ਦੀ ਮੁਰੰਮਤ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮਾਰਗ ਰਾਹੀਂ ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਸਮੇਤ ਹਿਮਾਚਲ ਪ੍ਰਦੇਸ਼ ਦੇ ਕਈ ਪਿੰਡ ਵਾਸੀ ਰੋਜਾਨਾ ਸਫਰ ਕਰਦੇ ਹਨ। ਇਸ ਮਾਰਗ ’ਤੇ ਪੰਜਾਬ ਦੀ ਸੀਮਾ ਤੱਕ ਨਵੇਂ ਲੁਕ ਪਾ ਕੇ ਸੜਕ ਤਿਆਰ ਕੀਤੀ ਜਾਵੇਗੀ। ਸਥਾਨਕ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਸੜਕ ਦੀ ਮੁਰੰਮਤ ਦਾ ਕੰਮ ਕਈ ਸਾਲ ਬਾਅਦ ਹੋ ਰਿਹਾ ਹੈ। ਸਥਾਨਕ ਲੋਕਾਂ ਨੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਸਰਕਾਰ ਦਾ ਸੜਕ ਨਵਿਆਂਉਣ ਲਈ ਧੰਨਵਾਦ ਕੀਤਾ ਹੈ।