ਡੇਢ ਕਿਲੋ ਅਫੀਮ ਤੇ ਇਨੋਵਾ ਕਾਰ ਸਮੇਤ ਤਿੰਨ ਕਾਬੂ ਸ੍ਰੀ ਕੀਰਤਪੁਰ ਸਾਹਿਬ ਪੁਲਿਸ ਨੇ ਡੇਢ ਕਿਲੋ ਅਫੀਮ ਅਤੇ ਇਨੋਵਾ ਕਾਰ ਸਮੇਤ ਤਿੰਨ ਵਿਅਕਤੀ ਕਾਬੂ ਕੀਤੇ
Publish Date: Wed, 12 Aug 2026 06:48 PM (IST)
Updated Date: Wed, 12 Aug 2026 06:50 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਜਾਰੀ ਰਾਜ ਪੱਧਰੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ’ਤੇ ਵਾਰ ਦੇ ਤਹਿਤ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਰਵਾਈ ਕਰਦਿਆਂ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਮੈਂ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ। ਜਿਲਾ ਪੁਲਿਸ ਮੁੱਖੀ ਮਨਿੰਦਰ ਸਿੰਘ, ਦੇ ਤੀਸਰਾ ਨਿਰਦੇਸ਼ਾਂ ਹੇਠ ਨਸ਼ਾ ਵੇਚਣ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਵੀ ਠੀਕ ਮੁਹਿੰਮ ਦੇ ਤਹਿਤ ਉਪ ਪੁਲਿਸ ਕਪਤਾਨ ਜ ਸੰਦੀਪ ਸਿੰਘ ਮਾਨ, ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਮੁੱਖ ਅਫਸਰ ਰਾਹੁਲ ਸ਼ਰਮਾ ਦੀ ਨਿਗਰਾਨੀ ਹੇਠ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਟੀਮ ਨੂੰ ਉਦੋਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਿਤੀ 11 ਅਗਸਤ ਨੂੰ ਹੌਲਦਾਰ ਨਰਿੰਦਰ ਕੁਮਾਰ ਆਪਣੇ ਸਾਥੀ ਕਰਮਚਾਰੀਆਂ ਸਮੇਤ ਮਾੜੇ ਅਨਸਰਾਂ ਅਤੇ ਸ਼ੱਕੀ ਪੁਰਸ਼ਾਂ ਦੀ ਭਾਲ ਵਿੱਚ ਨਾਕਾਬੰਦੀ ਕਰਕੇ ਮੁੱਖ ਮਾਰਗ ਤੇ ਪਤਾਲਪੁਰੀ ਚੌਂਕ ਮੌਜੂਦ ਸੀ ਤਾਂ ਮੁਖਵਰ ਖਾਸ ਨ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਹਿਮਾਚਲ ਪ੍ਰਦੇਸ਼ ਤੋਂ ਨਸ਼ਿਆਂ ਦੀ ਸਮੱਗਲਿੰਗ ਕਰਕੇ ਪੰਜਾਬ ਵਿੱਚ ਵੇਚਦੇ ਹਨ ਅਤੇ ਅੱਜ ਵੀ ਉਹ ਵੱਡੀ ਮਾਤਰਾ ਵਿੱਚ ਅਫੀਮ ਲੈ ਕੇ ਗ੍ਰਾਹਕਾਂ ਦੀ ਭਾਲ ਵਿੱਚ ਘੁੰਮ ਰਹੇ ਹਨ। ਇਸ ਇਤਲਾਹ ਤੇ ਕੰਮ ਕਰਦੇ ਹੋਏ ਹੌਲਦਾਰ ਨਰਿੰਦਰ ਕੁਮਾਰ ਵੱਲੋਂ ਤੁਰੰਤ ਸਾਥੀ ਕਰਮਚਾਰੀਆਂ ਨਾਲ ਐਸ ਵਾਈ ਐਲ ਨਹਿਰ ਦੀ ਪਟੜੀ ਤੇ ਪਿੰਡ ਭਗਵਾਲਾ ਨਜ਼ਦੀਕ ਪੁੱਜੇ ਜਿੱਥੇ ਉਹਨਾਂ ਦੇਖਿਆ ਕਿ ਇੱਕ ਹਿਮਾਚਲ ਨੰਬਰ ਹੀ ਨੋਵਾ ਕਾਰ ਨੰਬਰ ਐਚ,ਪੀ 65 ਏ 0657 ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਜਿਸ ਵਿੱਚ ਤਿੰਨ ਵਿਅਕਤੀ ਸ਼ਾਮਿਲ ਸਨ। ਇਸ ਦੌਰਾਨ ਏਐਸਆਈ ਸੰਜੀਵ ਕੁਮਾਰ ਨੇ ਅਗਲੀ ਕਰਦੇ ਹੋਏ ਕਾਰ ਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਇਨੋਵਾ ਕਾਰ ਨੰਬਰ ਐਚ,ਪੀ 65 ਏ 0657 ਦੀ ਅਗਲੀ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ ਤੇ ਬੈਠੇ ਮੋਤੀ ਰਾਮ ਉਰਫ ਮੋਤੀ ਦੀ ਸੀਟ ਥੱਲੇ ਇੱਕ ਵਜਨਦਾਰ ਪਲਾਸਟਿਕ ਦਾ ਲਿਫਾਫਾ ਮਿਲਿਆ ਵਜਨ ਕਰਨ ’ਤੇ ਇਸ ਵਿੱਚ ਡੇਢ ਕਿਲੋ ਅਫੀਮ ਬਰਾਮਦ ਹੋਈ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਕਾਰ ਵਿੱਚ ਮੌਜੂਦ ਲੋਕਾਂ ਦਾ ਨਾਮ ਪਤਾ ਪੁੱਛਿਆ ਤਾਂ ਉਹਨਾ ਆਪਣਾ ਨਾਮ ਕਰਮਵਾਰ ਮੋਤੀ ਰਾਮ ਉਰਫ ਮੋਤੀ ਪੁੱਤਰ ਸ਼ੋਭੂ ਰਾਮ ਵਾਸੀ ਵਾਰਡ ਨੰਬਰ ਪੰਜ ਕੈਬਾ ਅੱਗੇ ਥਾਣਾ ਸੈਂਜ ਜ਼ਿਲਾ ਕੁੱਲੂ ਹਿਮਾਚਲ ਪ੍ਰਦੇਸ਼, ਸੁਭਾਸ਼ ਚੰਦਰ ਪੁੱਤਰ ਭਾਗ ਚੰਦ ਵਾਸੀ ਟਿੱਕਰੀ ਧਾਰ ਥਾਣਾ ਸੈਜ ਜ਼ਿਲ੍ਹਾ ਕੁੱਲੂ ਅਤੇ ਵੀਰੂ ਪੁੱਤਰ ਤੁਲਾ ਰਾਮ ਵਾਸੀ ਪਿੰਡ ਟਿਪਰੀ ਧਾਰ ਥਾਣਾ ਸੈਜ ਜ਼ਿਲ੍ਹਾ ਕੁੱਲੂ ਹਿਮਾਚਲ ਪ੍ਰਦੇਸ਼ ਦੱਸਿਆ। ਪੁਲਿਸ ਟੀਮ ਨੇ ਤਿੰਨੇ ਨੌਜਵਾਨਾ ਨੂੰ ਇਨੋਵਾ ਕਾਰ ਸਮੇਤ ਕਾਬੂ ਕਰਕੇ ਇਹਨਾਂ ਤੇ ਐਨ,ਡੀ,ਪੀ,ਐਸ ਐਕਟ ਤਹਿਤ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਮੁਕਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ ਪੁਲਿਸ ਵੱਲੋਂ ਤਿੰਨੇ ਕਥਿਤ ਅਰੋਪੀਆਂ ਨੂੰ ਮਾਣਯੋਗ ਅਦਾਲਤ ਸ੍ਰੀ ਆਨੰਦਪੁਰ ਸਾਹਿਬ ਪੇਸ਼ ਕੀਤਾ ਜਾ ਰਿਹਾ ਹੈ ਅਤੇ ਰਿਮਾਂਡ ਹਾਸਿਲ ਕਰਕੇ ਅਗਲੇ ਪਿਛਲੇ ਲਿੰਕ ਖੰਗਾਲੇ ਜਾਣਗੇ। ਥਾਣਾ ਮੁੱਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਨਸ਼ਿਆਂ ਖਿਲਾਫ ਕੜੀ ਕਾਰਵਾਈ ਕਰ ਰਹੀ ਹੈ ਅਤੇ ਇਲਾਕੇ ਵਿੱਚ ਨਸ਼ਿਆਂ ਦੀ ਸਪਲਾਈ ਵਰਤੋਂ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।