- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਰੇਗਾ ਮਜ਼ਦੂਰੋ ਸਰਕਾਰੀ ਝਾਂਸੇ ਵਿੱਚ ਨਾ ਆਓ, ਸਗੋਂ ਸੰਘਰਸ਼ ਕਰ ਰਹੇ ਮਨਰੇਗਾ ਕਰਮਚਾਰੀਆਂ ਦਾ ਡੱਟ ਕੇ ਸਾਥ ਦਿਓ

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਅੱਜ ਇੱਥੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ,ਖੇਤ ਮਜ਼ਦੂਰ ਯੂਨੀਅਨ ਦੇ ਆਗੂ ਰਾਕੇਸ਼ ਬਾਲੀ ਕਲਸੇੜਾ,ਸੀਟੂ ਆਗੂ ਸਤਨਾਮ ਸਿੰਘ, ਕੇਵਲ ਕ੍ਰਿਸ਼ਨ ਦੁਬੇਟਾ,ਪ੍ਰੇਮ ਚੰਦ ਨੇ ਮਨਰੇਗਾ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ, ਪ੍ਰਸ਼ਾਸਨ ਦੇ ਝਾਂਸੇ ਵਿੱਚ ਨਾ ਆਉਣ, ਸਗੋਂ ਸੰਘਰਸ਼ਸ਼ੀਲ ਮਨਰੇਗਾ ਕਰਮਚਾਰੀਆਂ ਦਾ ਡੱਟ ਕੇ ਸਾਥ ਦੇਣ।
ਮਨਰੇਗਾ ਮਜ਼ਦੂਰੋ! ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ ਕਿ 15 ਜੁਲਾਈ 2026 ਨੂੰ ਖੰਨਾ ਵਿਖੇ ਮਨਰੇਗਾ ਕਰਮਚਾਰੀਆਂ ਤੇ ਮਨਰੇਗਾ ਮਜ਼ਦੂਰਾਂ ’ਤੇ ਭਾਰੀ ਲਾਠੀਚਾਰਜ ਕੀਤਾ ਗਿਆ। ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਜਿਸ ਵਿੱਚ ਬਹੁਤ ਸਾਰੇ ਮਨਰੇਗਾ ਮਜ਼ਦੂਰ ਅਤੇ ਕਰਮਚਾਰੀਆਂ ਨੂੰ ਫੱਟੜ ਕੀਤਾ ਗਿਆ। ਇੱਕ ਨੌਜਵਾਨ ਦੀ ਅਥੱਰੂ ਗੈਸ ਦੇ ਗੋਲੇ ਨਾਲ ਅੱਖ ਬੁਰੀ ਤਰ੍ਹਾਂ ਝੁਲਸੀ ਗਈ। ਇਸ ਤੋਂ ਉਪਰੰਤ ਤਰੁਣਪ੍ਰੀਤ ਸੌਂਦ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਹਸਪਤਾਲ ਵਿਚ ਜ਼ਖਮੀਆਂ ਦੀ ਖ਼ਬਰ ਲੈਣ ਲਈ ਹਸਪਤਾਲ ਵਿਚ ਜਾਕੇ ਮਨਰੇਗਾ ਕਰਮਚਾਰੀ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਵੀ ਕੀਤੀ ਗਈ। ਜਿਸ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਵੀ ਦਿਵਾਇਆ, ਪ੍ਰੰਤੂ 20/7/2026 ਨੂੰ 2100 ਦੇ ਲਗਭਗ ਮਨਰੇਗਾ ਕਰਮਚਾਰੀਆਂ ਨੂੰ ਟਰਮੀਨੇਟ ਕਰ ਦਿੱਤਾ। ਇਨ੍ਹਾਂ ਦੀ ਜਗ੍ਹਾ ’ਤੇ ਸੈਲਫ ਹੈਲਪ ਗਰੁੱਪ ਦੀਆਂ ਭੈਣਾਂ ਨੂੰ 6-6 ਪਿੰਡਾਂ ਦੇ ਜੀ .ਆਰ.ਐਸ ਦੀ ਥਾਂ ਉੱਤੇ ਲਗਾਇਆ ਜਾ ਰਿਹਾ ਹੈ। ਸਰਕਾਰੀ ਧੋਖੇ ਤੋਂ ਬਚੋ। ਆਗੂਆਂ ਨੇ ਮੇਟਾਂ ਨੂੰ ਅਪੀਲ ਹੈ ਕਿ ਜਦੋਂ 18 ਸਾਲਾਂ ਤੋਂ ਕੰਮ ਕਰਦੇ ਮਨਰੇਗਾ ਕਰਮਚਾਰੀਆਂ ਨੂੰ ਸਿਰਫ਼ ਤਨਖਾਹਾਂ ਮੰਗਣ ਕਰਕੇ ਘਰਾਂ ਨੂੰ ਤੋਰ ਸਕਦੇ ਹਨ ਤਾਂ ਅਸੀਂ ਕੀਹਦੇ ਵਿਚਾਰੇ ਹਾਂ।
ਸਰਕਾਰ ਸਾਨੂੰ ਗਦਾਰਾਂ ਦੀ ਲਾਈਨ ਵਿੱਚ ਖੜ੍ਹਾ ਕਰਨਾ ਚਾਹੁੰਦੀ ਹੈ। ਸਾਡੇ ਹੀ ਭੈਣ ਭਰਾ ਸਾਡੇ ਵਿੱਚੋਂ ਹੀ ਮੇਟ ਹਨ ਜਿਹੜੇ ਸਰਕਾਰੀ ਜ਼ਬਰ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਬਿਨਾਂ ਕਾਰਨ ਮੇਟ ਦੇ ਆਹੁਦੇ ਬਰਖਾਸਤ ਕਰਕੇ ਨਵੇਂ ਮੇਟ ਲਗਾਏ ਜਾ ਰਹੇ ਹਨ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਕੁਹਾੜੀ ਦਾ ਦਸਤਾ ਬਣ ਕੇ ਅਪਣੇ ਭੈਣਾਂ ਭਰਾਵਾਂ ਨੂੰ ਨਾਂ ਵੱਢੋ ਸਗੋਂ ਸੰਘਰਸ਼ੀਲ ਮੁਲਾਜ਼ਮਾਂ ਦੇ ਔਖ਼ੇ ਵੇਲੇ ਨਾਲ ਖੜ੍ਹੋ। ਆਗੂਆਂ ਨੇ ਕਿਹਾ ਕਿ ਸਰਕਾਰ ਦੀ ਨੀਅਤ ਸਾਫ ਨਹੀਂ ਉਹ ਤਾਂ ਮਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਤੋਂ ਭੱਜ ਰਹੀ ਹੈ। ਸਾਡੇ ਵਿੱਚ ਫੁੱਟ ਦੇ ਬੀਜ਼ -ਬੀਜ ਰਹੀ ਹੈ। ਇਸ ਲਈ ਅਪਣੀ ਏਕਤਾ ਮਜਬੂਤ ਕਰੋ ਸਰਕਾਰ ਦੀਆਂ ਮਿੱਠੀਆਂ ਗੋਲੀਆਂ ਤੋਂ ਬਚੋ।
ਸਤਿਕਾਰ ਯੋਗ ਪਿੰਡਾਂ ਦੇ ਸਰਪੰਚ ਸਹਿਬਾਨ ਨੂੰ ਵੀ ਅਪੀਲ ਕਿ ਮੋਦੀ ਸਰਕਾਰ ਵੱਲੋਂ ਮਨਰੇਗਾ ਕਾਨੂੰਨ 2005 ਖ਼ਤਮ ਕਰਕੇ ਵੀਬੀ ਗਰਾਮ ਜੀ ਲਿਆਂਦਾ ਗਿਆ ਹੈ। ਇਸ ਵਿਚ ਪੰਚਾਇਤਾਂ ਅਤੇ ਗ੍ਰਾਮ ਸਭਾ ਦੇ ਅਧਿਕਾਰ ਖ਼ਤਮ ਕਰ ਦਿੱਤੇ ਹਨ। ਸਾਰੇ ਕੰਮ ਜਿਨ੍ਹਾਂ ਵਿੱਚ ਟੋਭਿਆਂ ਦੀ ਸਫਾਈ, ਵਰਮਾਂ ਤੇ ਮਿੱਟੀ ਲਗਾਉਣ ਦਾ ਕੰਮ, ਕੱਸੀਆਂ, ਦਰਿਆਵਾਂ ਦੀ ਸਫ਼ਾਈ, ਸ਼ਮਸ਼ਾਨਘਾਟ ਦੀ ਸਫਾਈ ਆਦਿ ਕੰਮ ਖ਼ਤਮ ਕਰ ਦਿੱਤੇ ਹਨ। ਕੰਮ ਸਿਰਫ਼ ਜੰਗਲਾਤ ਮਹਿਕਮੇ ਦਾ ਰਹਿ ਗਿਆ ਹੈ। ਇਸ ’ਚ ਕਿੰਨੇ ਮਜ਼ਦੂਰਾਂ ਕੰਮ ਦਿੱਤਾ ਜਾ ਸਕਦਾ ਹੈ।ਇਹ ਤੁਸੀਂ ਆਪ ਹੀ ਅੰਦਾਜਾ ਲਗਾ ਲਈ।ਜੇ 40 ਬੂਟਿਆਂ ਪਿੱਛੇ 80 ਜਾਂ 100 ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇਗਾ ਤਾਂ ਅੰਦਾਜਾ ਲਾ ਲਿਉ ਕਿ ਕੰਮ ਕਿੰਨੇ ਦਿਨ ਚੱਲੇਗਾ। ਇਸ ਲਈ ਇਹ ਤਾਂ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾ ਰਹੇ ਹਨ। ਇਸ ਲਈ ਡਟ ਜਾਉ ਮਨਰੇਗਾ ਕਰਮਚਾਰੀਆਂ ਦੇ ਹੱਕ ਵਿੱਚ ਅਤੇ ਪੁਰਾਣੇ ਮੇਟਾਂ ਦੇ ਨਾਲ ਡੱਟ ਕੇ ਪਹਿਰਾ ਦਿਉ- ਏਕਤਾ ਪੱਕੀ ਕਰੋ।