ਪਿੰਡ ਮੇਹਲਾਂ ਵਿਖੇ ਰੋਜਾਨਾ ਲੱਗਦੇ ਜਾਮ ਤੋਂ ਰਾਹਗੀਰ ਪਰੇਸ਼ਾਨ
ਰੋਜਾਨਾ ਲੱਗਦੇ ਜਾਮ ਤੋਂ ਰਾਹਗੀਰ ਪਰੇਸ਼ਾਨ
Publish Date: Thu, 04 Jun 2026 05:41 PM (IST)
Updated Date: Fri, 05 Jun 2026 03:33 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ’ਤੇ ਕੈਂਚੀ ਮੋੜ ਨਜ਼ਦੀਕ ਪੈਂਦੇ ਪਿੰਡ ਮੇਹਲਾ ਰੋਜਾਨਾ ਲੱਗ ਰਹੇ ਜਾਮ ਤੋਂ ਰਾਹਗੀਰ ਅਤੇ ਇਲਾਕਾ ਨਿਵਾਸੀ ਪਰੇਸ਼ਾਨ ਹਨ। ਦੱਸਣ ਯੋਗ ਹੈ ਕਿ ਮੇਹਲਾ ਨਜ਼ਦੀਕ ਪਹਾੜੀ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ ਅਤੇ ਸੜਕ ਦਾ ਇੱਕ ਪਾਸਾ ਬੰਦ ਕੀਤਾ ਗਿਆ ਹੈ ਆਉਣ ਜਾਣ ਵਾਲੀ ਟਰੈਫਿਕ ਇੱਕ ਹੀ ਸੜਕ ’ਤੇ ਚਲਦੀ ਹੈ। ਗਰਮੀਆਂ ਦੇ ਸੀਜਨ ਕਾਰਨ ਵੱਡੀ ਗਿਣਤੀ ਵਿੱਚ ਵੱਖ ਵੱਖ ਸੂਬਿਆਂ ਤੋਂ ਸੈਲਾਨੀ ਹਿਮਾਚਲ ਆਉਂਦੇ ਹਨ। ਇਸ ਮਾਰਗ ’ਤੇ ਕੰਮ ਕਰ ਰਹੇ ਠੇਕੇਦਾਰ ਉੱਤੇ ਸਥਾਨਕ ਨਿਵਾਸੀਆਂ ਵੱਲੋਂ ਗੰਭੀਰ ਆਰੋਪ ਲਗਾਏ ਗਏ ਹਨ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਵਨਵੇ ਟਰੈਫਿਕ ਵਿਵਸਥਾ ਕਾਰਨ ਇਸ ਜਗ੍ਹਾਂ ’ਤੇ ਰੋਜਾਨਾ ਭਾਰੀ ਜਮ ਲੱਗ ਜਾਂਦਾ ਹੈ। ਰਾਹਗੀਰਾਂ ਨੂੰ ਘੰਟਾ ਘੰਟਾ ਲਾਈਨ ਵਿੱਚ ਲੱਗ ਕੇ ਅੱਧਾ ਕਿਲੋਮੀਟਰ ਸਫਰ ਤੈਅ ਕਰਨਾ ਪੈਂਦਾ ਹੈ। ਜਿਸ ਕਾਰਨ ਆਮ ਲੋਕਾਂ ਦੇ ਨਾਲ ਨਾਲ ਏਮਸ ਹਸਪਤਾਲ ਬਿਲਾਸਪੁਰ ਜਾ ਰਹੇ ਮਰੀਜ਼ਾਂ ਨੂੰ ਵੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਐਂਬੂਲੈਂਸਾਂ ਵੀ ਜਾਮ ਵਿੱਚ ਫਸ ਜਾਂਦੀਆਂ ਹਨ। ਸਥਾਨਕ ਲੋਕਾਂ ਨੇ ਕੰਮ ਕਰ ਰਹੇ ਠੇਕੇਦਾਰ ’ਤੇ ਆਰੋਪ ਲਗਾਇਆ ਹੈ ਕਿ ਠੇਕੇਦਾਰ ਕੋਲ ਮਲਵਾ ਡੰਪ ਕਰਨ ਲਈ ਉਚਿਤ ਜਗ੍ਹਾ ਨਹੀਂ ਹੈ। ਠੇਕੇਦਾਰ ਵੱਲੋਂ ਪਹਾੜੀ ਤੋਂ ਨਿਕਲਣ ਵਾਲਾ ਪੱਥਰ ਅਤੇ ਖਣਿਜ ਸਮਗਰੀ ਨਜਾਇਜ਼ ਤੌਰ ’ਤੇ ਪੰਜਾਬ, ਨਾਲਾਗੜ੍ਹ ਅਤੇ ਰੇਲਵੇ ਨੂੰ ਭੇਜੀ ਜਾ ਰਹੀ ਹੈ ਜਿਸ ਨਾਲ ਹਿਮਾਚਲ ਪ੍ਰਦੇਸ਼ ਦੀ ਖਣਿਜ ਸਮਗਰੀ ਦੀ ਲੁੱਟ ਹੋ ਰਹੀ ਹੈ। ਸਥਾਨਕ ਨਿਵਾਸੀ ਅਸ਼ੋਕ ਠਾਕੁਰ ਨੇ ਕਿਹਾ ਵੀ ਜੇਕਰ ਕੰਮ ਸਹੀ ਅਤੇ ਯੋਜਨਾ ਵੱਧ ਤਰੀਕੇ ਨਾਲ ਕੀਤਾ ਜਾਂਦਾ ਤਾਂ ਹੁਣ ਤੱਕ ਪਹਾੜੀ ਦੀ ਕਾਫੀ ਕਟਾਈ ਹੋ ਜਾਣੀ ਸੀ, ਪਰ ਠੇਕੇਦਾਰ ਵੱਲੋਂ ਮੁਨਾਫੇ ਦੇ ਲਾਭ ਲਈ ਕੰਮ ਹੌਲੀ ਹੌਲੀ ਕੀਤਾ ਜਾ ਰਿਹਾ ਅਤੇ ਕਰੋੜਾਂ ਰੁਪਏ ਦਾ ਪੱਥਰ ਅਤੇ ਖਣਿਜ ਸਮਗਰੀ ਮਿਲੀ ਭੁਗਤ ਨਾਲ ਵੇਚੀ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਉਹ ਕਈ ਵਾਰ ਸ਼ਿਕਾਇਤਾਂ ਵੀ ਕਰ ਚੁੱਕੇ ਹਨ, ਪਰ ਹੁਣ ਤੱਕ ਇਸ ਦਾ ਕੋਈ ਅਸਰ ਨਹੀਂ ਦਿਖ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਕੰਮ ਯੋਜਨਾਬੱਧ ਤਰੀਕੇ ਨਾਲ ਕਰਕੇ ਸੜਕੀ ਆਵਾਜਾਈ ਨੂੰ ਬਹਾਲ ਕੀਤਾ ਜਾਵੇ ਅਤੇ ਰੋਜਾਨਾ ਲੱਗ ਰਹੇ ਜਾਮ ਤੋਂ ਲੋਕਾਂ ਨੂੰ ਨਿਜਾਤ ਦਿਲਾਈ ਜਾਵੇ।