ਬੜਾ ਪਿੰਡ ਨਜ਼ਦੀਕ ਮੁੱਖ ਮਾਰਗ ’ਤੇ ਲੱਗਿਆ ਭਾਰੀ ਜਾਮ
ਬੜਾ ਪਿੰਡ ਨਜ਼ਦੀਕ ਮੁੱਖ ਮਾਰਗ ’ਤੇ ਲੱਗਿਆ ਭਾਰੀ ਜਾਮ
Publish Date: Mon, 06 Apr 2026 04:40 PM (IST)
Updated Date: Mon, 06 Apr 2026 04:43 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਬੀਤੀ ਸ਼ਾਮ ਸ਼੍ਰੀ ਕੀਰਤਪੁਰ ਸਾਹਿਬ ਰੂਪ ਨਗਰ ਮੁੱਖ ਮਾਰਗ ’ਤੇ ਭਰਤਗੜ ਨਜ਼ਦੀਕ ਭਾਰੀ ਜਾਮ ਲੱਗ ਗਿਆ। ਜਾਣਕਾਰੀ ਅਨੁਸਾਰ ਸੜਕ ’ਤੇ ਇੱਕ ਟਰੱਕ ਖਰਾਬ ਹੋ ਗਿਆ ਸੀ ਅਤੇ ਐਤਵਾਰ ਹੋਣ ਕਰਕੇ ਵੱਡੀ ਗਿਣਤੀ ਵਿਚ ਨੌਕਰੀ ਪੇਸ਼ਾ ਵਿਅਕਤੀ ਵਾਪਸ ਆਪਣੀਆਂ ਡਿਊਟੀਆਂ ’ਤੇ ਚੰਡੀਗੜ੍ਹ ਜਾਣ ਕਰਕੇ ਸ਼ਨੀਵਾਰ ਅਤੇ ਐਤਵਾਰ ਨੂੰ ਸੜਕਾਂ ’ਤੇ ਕਾਫੀ ਭੀੜ ਰਹਿੰਦੀ ਹੈ ਅਤੇ ਦੂਜਾ ਭਰਤਗੜ ਤੋਂ ਬੜਾ ਪਿੰਡ ਲਈ ਸਰਵਿਸ ਲਾਈਨ ਦਾ ਕੰਮ ਚੱਲ ਰਿਹਾ ਜਿਸ ਕਾਰਨ ਅਕਸਰ ਹੀ ਇਸ ਜਗ੍ਹਾ ’ਤੇ ਜਾਮ ਲੱਗ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਵਾਹਨਾ ਕਰਕੇ ਵੀ ਕਈ ਵਾਰ ਇਸ ਜਗ੍ਹਾਂ ’ਤੇ ਜਾਮ ਲੱਗ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਓਵਰਲੋਡ ਟਰੱਕ ਸੜਕ ਦੇ ਵਿਚਕਾਰ ਖਰਾਬ ਹੋ ਗਿਆ ਸੀ ਜਿਸ ਨਾਲ ਸੜਕ ’ਤੇ ਭਾਰੀ ਜਾਮ ਲੱਗ ਗਿਆ ’ਤੇ ਜਾਮ ਦਾ ਪਤਾ ਲੱਗਣ ਤੋਂ ਬਾਅਦ ਭਰਤਗੜ੍ਹ ਪੁਲਿਸ ਚੌਕੀ ਦੇ ਇਹਨੇ ਚਾਰਜ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਏ ਅਤੇ ਬੜੀ ਜਦੋ ਜਹਿਦ ਤੋਂ ਬਾਅਦ ਜਾਮ ਖੁਲਵਾਇਆ ਅਤੇ ਆਵਾਜਾਈ ਨੂੰ ਸੁਚਾਰੂ ਰੂਪ ਵਿਚ ਚਾਲੂ ਕੀਤਾ।