ਬੱਸ ਅੱਡਿਆਂ ’ਤੇ ਸ਼ਰਾਬੀਆਂ ਦੀ ਭਰਮਾਰ
ਸ਼ਰਾਬ ਪੀ ਕੇ ਬਸ ਅੱਡਿਆਂ ’ਤੇ ਡਿਗੇ ਰਹਿੰਦੇ ਹਨ ਸ਼ਰਾਬੀਮੰਗਣ ਲਈ ਸਵਾਰੀਆਂ ਨੂੰ ਕਰਦੇ ਹਨ ਪਰੇਸ਼ਾਨ
Publish Date: Tue, 17 Feb 2026 03:34 PM (IST)
Updated Date: Tue, 17 Feb 2026 03:36 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਬਸ ਅੱਡੇ ’ਤੇ ਮੰਗਤੇ ਦਿਨ ਦੁਪਹਿਰੇ ਸ਼ਰਾਬ ਪੀ ਕੇ ਬੱਸ ਅੱਡਿਆਂ ’ਤੇ ਡਿੱਗੇ ਰਹਿੰਦੇ ਹਨ ਜਿਸ ਨਾਲ ਮੁੱਖ ਮਾਰਗ ’ਤੇ ਹਾਦਸਿਆਂ ਦਾ ਵੀ ਖਤਰਾ ਰਹਿੰਦਾ ਹੈ। ਕਾਬਲੇ ਗੌਰ ਹੈ ਕਿ ਪ੍ਰਵਾਸੀ ਕਿਸਮ ਦੇ ਮੰਗਣ ਵਾਲੇ ਆਉਣ ਜਾਣ ਵਾਲੇ ਰਾਹਗੀਰਾਂ ਤੋਂ ਪੈਸੇ ਮੰਗ ਕੇ ਦਿਨ ਦੁਪਹਿਰੇ ਸ਼ਰਾਬ ਪੀ ਲੈਂਦੇ ਹਨ ਜਿਸ ਤੋਂ ਰਾਹਗੀਰ ਅਤੇ ਬੱਸ ਅੱਡੇ ਦੇ ਦੁਕਾਨਦਾਰ ਵੀ ਦੁੱਖੀ ਹਨ। ਕਈ ਵਾਰ ਤਾਂ ਇਹ ਸ਼ਰਾਬੀ ਮੁੱਖ ਮਾਰਗ ’ਤੇ ਚੱਲ ਰਹੇ ਵਾਹਨਾਂ ਨਾਲ ਵੀ ਵੱਜੇ ਹਨ ਅਤੇ ਕਈ ਵਾਰ ਵੱਡੇ ਹਾਦਸੇ ਵੀ ਵਾਪਰ ਚੁੱਕੇ ਹਨ, ਪਰ ਪੁਲਿਸ ਪ੍ਰਸ਼ਾਸਨ ਇਹਨਾਂ ’ਤੇ ਕਾਰਵਾਈ ਕਰਨ ਵਿਚ ਅਸਮਰੱਥ ਜਾਪ ਰਿਹਾ। ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਨਜ਼ਦੀਕ ਕਈ ਪ੍ਰਵਾਸੀਆਂ ਦੀਆਂ ਝੁੰਗੀਆਂ ਬਣੀਆਂ ਹੋਈਆਂ ਹਨ ਜਿਨਾਂ ਵਿਚ ਪਿਛਲੇ ਲੰਬੇ ਸਮੇਂ ਤੋਂ ਸ਼ਰਾਬ ਅਤੇ ਗਾਂਜਾ ਆਮ ਵਿਕਦਾ ਸੀ। ਕੁਝ ਸਮਾਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਸਖਤੀ ਕਰਕੇ ਇਹਨਾਂ ਰਾਜਸਥਾਨੀ ਬਸਤੀ ਵਾਲਿਆਂ ਦੀ ਸ਼ਰਾਬ ਵਿਕਣੀ ਬੰਦ ਕਰਵਾਈ ਸੀ ਅਤੇ ਜਮੀਨ ਮਾਲਕਾਂ ਨੂੰ ਵੀ ਇਹਨਾਂ ਤੋਂ ਜਮੀਨ ਖਾਲੀ ਕਰਵਾਉਣ ਲਈ ਚੇਤਾਵਨੀ ਦਿੱਤੀ ਸੀ, ਪਰ ਕੁਝ ਸਮਾਂ ਇਹਨਾਂ ਵੱਲੋਂ ਨਸ਼ੇ ਦਾ ਕਾਰੋਬਾਰ ਬੰਦ ਵੀ ਕੀਤਾ ਗਿਆ ਅਤੇ ਪੁਲਿਸ ਵੱਲੋਂ ਇਹਨਾਂ ’ਤੇ ਮੁਕਦਮੇ ਵੀ ਦਰਜ ਕੀਤੇ ਗਏ ਸਨ, ਪਰ ਸਮਾਂ ਬੀਤਣ ਨਾਲ ਚੋਰੀ ਛੁਪੇ ਫਿਰ ਇਹਨਾਂ ਬਸਤੀਆਂ ਵਿਚ ਸ਼ਰਾਬ ਅਤੇ ਹੋਰ ਨਸ਼ੇ ਵਿਕ ਰਹੇ ਹਨ ਜੋ ਇਹਨਾਂ ਮੰਗਣ ਵਾਲਿਆਂ ਵਾਸਤੇ ਸਵਰਗ ਤੋਂ ਘੱਟ ਨਹੀਂ। ਇਹ ਮੰਗਤੇ ਸਵੇਰ ਤੋਂ ਮੁੱਖ ਮਾਰਗ ਬਸ ਅੱਡਾ ਰੇਲਵੇ ਸਟੇਸ਼ਨ ’ਤੇ ਆਉਣ ਜਾਣ ਵਾਲੇ ਰਾਹਗੀਰਾਂ ਤੋਂ ਕੋਈ ਨਾ ਕੋਈ ਬਿਮਾਰੀ ਦਾ ਬਹਾਨਾ ਲਗਾ ਕੇ ਪੈਸੇ ਮੰਗਦੇ ਹਨ ਅਤੇ ਜੋ ਵੀ ਇਹਨਾਂ ਨੂੰ ਰਾਹਗੀਰ ਕੋਈ ਤਰਸ ਖਾ ਕੇ ਵੀਹ, ਪੰਜਾਹ ਰੁਪਏ ਦੇ ਕੇ ਜਾਂਦਾ ਹੈ ਤਾਂ ਇਹ ਤੁਰੰਤ ਨਜ਼ਦੀਕ ਬਣੀ ਝੁੰਗੀਆਂ ਵਿਚ ਜਾ ਕੇ ਸ਼ਰਾਬ ਪੀ ਲੈਂਦੇ ਹਨ। ਕਈ ਵਾਰ ਤਾਂ ਇਹ ਮੰਗਤੇ ਸ਼ਰਾਬ ਪੀ ਕੇ ਔਰਤਾਂ ਅਤੇ ਰਾਹਗੀਰਾਂ ਦੇ ਨਾਲ ਝਗੜ ਕੇ ਪੈਸੇ ਲੈਂਦੇ ਹਨ, ਜਿਆਦਾਤਰ ਇਹਨਾਂ ਮੰਗਤਿਆਂ ਦਾ ਸ਼ਿਕਾਰ ਕਾਰਾਂ ਵਾਲੇ ਬਣਦੇ ਹਨ ਜੋ ਇਹਨਾਂ ਨੂੰ ਤਰਸ ਦੇ ਆਧਾਰ ’ਤੇ ਪੈਸੇ ਦੇ ਦਿੰਦੇ ਹਨ। ਬਾਅਦ ਵਿਚ ਸ਼ਰਾਬ ਪੀ ਕੇ ਦੁਕਾਨਦਾਰਾਂ ਅਤੇ ਸਵਾਰੀਆਂ ਨਾਲ ਲੜਦੇ ਹਨ ਜਾਂ ਨਸ਼ੇ ਦੀ ਹਾਲਤ ਵਿਚ ਮੁੱਖ ਮਾਰਗ ਨਜ਼ਦੀਕ ਅਤੇ ਦੁਕਾਨਾਂ ਅੱਗੇ ਲੰਮੇ ਪੈ ਜਾਂਦੇ ਹਨ। ਸਥਾਨਕ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਮੰਗਤਿਆਂ ਦੇ ਆਧਾਰ ਕਾਰਡ ਜਾ ਸਨਾਖਤੀ ਕਾਰਡ ਚੈੱਕ ਕਰਕੇ ਇਹਨਾਂ ’ਤੇ ਸਖਤ ਕਾਰਵਾਈ ਕੀਤੀ ਜਾਵੇ। ਸਥਾਨਕ ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਨਜ਼ਦੀਕ ਬਣੀਆ ਝੁੰਗੀਆਂ ਅਤੇ ਨਸ਼ਾ ਵਿਕਣਾ ਬੰਦ ਕਰਾਇਆ ਜਾਵੇ। ਕਈ ਪ੍ਰਵਾਸੀ ਤਾਂ ਹੋਰਨਾ ਸੂਬਿਆਂ ਚੋਂ ਜੁਰਮ ਕਰਕੇ ਇਥੇ ਆ ਵਸੇ ਹਨ, ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਦੀ ਤਹਿਕੀਕਾਤ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ।ਕੁਝ ਹੀ ਸਮੇਂ ਬਾਅਦ ਹੋਲੇ ਮਹੱਲੇ ਦਾ ਤਿਉਹਾਰ ਸ਼ੁਰੂ ਹੋਣ ਵਾਲਾ ਹੈ ਜਿਸ ਕਰਕੇ ਹੋਰ ਨਾ ਸੂਬਿਆਂ ਤੋਂ ਮੰਗਤੇ ਸ਼੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵੱਲ ਆ ਰਹੇ ਹਨ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ’ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਨੂੰ ਮੁੜ ਇਹਨਾਂ ਦੇ ਘਰਾਂ ਨੂੰ ਵਾਪਸ ਭੇਜਿਆ ਜਾਵੇ।