ਪਿੰਡ ਮੱਸੇਵਾਲ ਵਿਖੇ ਕਰਵਾਇਆ ਸਲਾਨਾ ਛਿੰਝ ਮੇਲਾ
ਗ੍ਰਾਮ ਪੰਚਾਇਤ ਪਿੰਡ ਮੱਸੇਵਾਲ ਵਿਖੇ ਕਰਵਾਇਆ ਗਿਆ ਸਲਾਨਾ ਛਿੰਝ ਮੇਲਾ
Publish Date: Wed, 28 Jan 2026 03:42 PM (IST)
Updated Date: Wed, 28 Jan 2026 03:43 PM (IST)

ਬਿੱਲੂ ਹੁਸ਼ਿਆਰਪੁਰ ਨੇ ਜਿੱਤੀ ਝੰਡੀ ਦੀ ਕੁਸ਼ਤੀ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਚੰਗਰ ਇਲਾਕੇ ਦੇ ਪਿੰਡ ਮੱਸੇਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਇਲਾਕੇ ਦੇ ਸੁੱਖ ਸ਼ਾਂਤੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਗ੍ਰਾਮ ਪੰਚਾਇਤ ਮੱਸੇਵਾਲ ,ਛਿੰਝ ਕਮੇਟੀ ਵੱਲੋਂ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ, ਇਸ ਛਿੰਝ ਮੇਲੇ ਦੇ ਦੌਰਾਨ ਪੰਜਾਬ, ਹਿਮਾਚਲ ਪ੍ਰਦੇਸ਼,ਹਰਿਆਣਾ, ਯੂਪੀ ਤੋਂ ਆਏ ਕਰੀਬ 300 ਦੇ ਕਰੀਬ ਪਹਿਲਵਾਨਾਂ ਨੇ ਭਾਗ ਲਿਆ। ਇਸ ਮੌਕੇ ਝੰਡੀ ਦੀ ਕੁਸ਼ਤੀ ਬਿੱਲੂ ਹੁਸ਼ਿਆਰਪੁਰ ਅਤੇ ਸ਼ੰਮੀ ਵਿਚਕਾਰ ਹੋਈ ਇਹ ਕੁਸ਼ਤੀ ਕਰੀਬ ਅੱਧਾ ਘੰਟਾ ਚੱਲੀ ਪਰ ਕੁਸ਼ਤੀ ਦਾ ਕੋਈ ਵੀ ਨਤੀਜਾ ਨਾ ਆਉਣ ਕਾਰਨ ਪ੍ਰਬੰਧਕਾਂ ਵੱਲੋਂ ਉਕਤ ਝੰਡੀ ਦੀ ਕੁਸ਼ਤੀ ਨੂੰ ਪੁਆਇੰਟਾਂ ’ਤੇ ਕਰਵਾਇਆ ਗਿਆ ਜਿਸ ਵਿਚ ਬਿੱਲੂ ਹੁਸ਼ਿਆਰਪੁਰ ਨੇ ਸ਼ਮੀ ਪਹਿਲਵਾਨ ਨੂੰ ਹਰਾ ਕੇ ਝੰਡੀ ਦੀ ਕੁਸ਼ਤੀ ਜਿੱਤੀ। ਪ੍ਰਬੰਧਕਾਂ ਵੱਲੋਂ ਦੋਵੇਂ ਪਹਿਲਵਾਨਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪਿੰਡ ਦੀ ਸਰਪੰਚ ਬੀਬੀ ਗੁਰਮੇਲ ਕੌਰ ਅਤੇ ਕੇਟੀਸੀ ਟਰਾਂਸਪੋਰਟ ਕੰਪਨੀ ਦੇ ਐਮਡੀ ਗੁਰਦਿਆਲ ਸਿੰਘ ਰਾਣਾ ਨੇ ਦੱਸਿਆ ਕਿ ਇਹ ਛਿੰਝ ਮੇਲਾ ਗ੍ਰਾਮ ਪੰਚਾਇਤ ਮੱਸੇਵਾਲ,ਨਾਰਡ, ਘਨੌਰ, ਦੇਹਣੀ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਇਸ ਛਿੰਝ ਮੇਲੇ ਵਿੱਚ ਕੁਸ਼ਤੀ ਲੜਨ ਵਾਲੇ ਪਹਿਲਵਾਨਾਂ ਨੂੰ ਕਰੀਬ 5 ਲੱਖ ਰੁਪਏ ਦੇ ਨਗਦ ਇਨਾਮ ਵੰਡੇ ਗਏ। ਝੰਡੀ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ 17ਹਜ਼ਾਰ ਰੁਪਏ ਅਤੇ ਦੂਸਰੇ ਨੰਬਰ ’ਤੇ ਆਉਣ ਵਾਲੇ ਪਹਿਲਵਾਨ ਨੂੰ 15 ਹਜ਼ਾਰ ਰੁਪਏ ਨਗਦ ਇਨਾਮ ਵਜੋਂ ਦਿੱਤੇ ਗਏ। ਇਸ ਮੌਕੇ ਟਰੱਕ ਸੋਸਾਇਟੀ ਕੀਰਤਪੁਰ ਸਾਹਿਬ ਵੱਲੋਂ ਛਿੰਝ ਕਮੇਟੀ ਨੂੰ 11000/- ਰੁਪਏ ਦੀ ਨਗਦ ਰਾਸ਼ੀ ਵੀ ਸਹਿਯੋਗ ਵਜੋਂ ਦਿੱਤੀ ਗਈ। ਇਸ ਕੁਸ਼ਤੀ ਮੇਲੇ ਦੌਰਾਨ ਕੇਟੀਸੀ ਟਰਾਂਸਪੋਰਟ ਕੰਪਨੀ ਦੇ ਐਮਡੀ ਗੁਰਦਿਆਲ ਸਿੰਘ ਰਾਣਾ, ਪਿੰਡ ਮੱਸੇਵਾਲ ਦੇ ਸਰਪੰਚ ਬੀਬੀ ਗੁਰਮੇਲ ਕੌਰ, ਸੁਖਦੇਵ ਸਿੰਘ, ਮਹਿੰਦਰ ਸਿੰਘ, ਹਰਪਾਲ ਸਿੰਘ, ਮਾਨ ਸਿੰਘ ਧੀਮਾਨ, ਹਰਦਿਆਲ ਸਿੰਘ ਸਾਬਕਾ ਸਰਪੰਚ, ਕਰਮ ਸਿੰਘ ਮੱਸੇਵਾਲ, ਸੂਬੇਦਾਰ ਹਰਪਿੰਦਰ ਸਿੰਘ, ਦਰਸ਼ਨ ਸਿੰਘ, ਸੰਤੋਖ ਸਿੰਘ, ਹਰਦੀਪ ਸਿੰਘ ਗੋਲਡੀ, ਗੁਰਬਚਨ ਸਿੰਘ, ਜੈਮਲ ਸਿੰਘ ਭਿੰਨੂ, ਮਦਨ ਲਾਲ, ਤਰਲੋਚਨ ਸਿੰਘ ਲੋਚੀ ਟਰੱਕ ਯੂਨੀਅਨ ਪ੍ਰਧਾਨ ਕੀਰਤਪੁਰ ਸਾਹਿਬ, ਗੁਰਮੁਖ ਸਿੰਘ, ਰਜਿੰਦਰ ਸਿੰਘ ਮਝੇੜ, ਕਮਲਜੀਤ ਸਿੰਘ ਸਰਪੰਚ ਦੇਹਣੀ, ਕੈਪਟਨ ਧਨਵੀਰ ਸਿੰਘ, ਅਵਤਾਰ ਸਿੰਘ, ਪ੍ਰੀਤਮ ਸਿੰਘ, ਰਜਿੰਦਰ ਸਿੰਘ, ਚੌਧਰੀ ਗੁਰਨਾਮ ਸਿੰਘ, ਚੌਧਰੀ ਸੁੱਚਾ ਸਿੰਘ, ਪੰਚ ਦਰਸ਼ਨ ਸਿੰਘ, ਜੋਗਿੰਦਰ ਪਾਲ, ਰਾਮ ਲਾਲ ਭੋਲੂ, ਚੌਧਰੀ ਹਰੀ ਰਾਮ, ਸਤਪਾਲ ਸਿੰਘ ਚੌਧਰੀ, ਚੌਧਰੀ ਦਰਸ਼ਨ ਸਿੰਘ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।