ਨਵੇਂ ਬਣੇ ਵਕੀਲ ਤੇ ਵੱਖ-ਵੱਖ ਪਿੰਡਾਂ ਦੇ ਨੌਜਵਾਨ ਅਕਾਲੀ ਦਲ ’ਚ ਸ਼ਾਮਲ ਨਵੇਂ ਬਣੇ ਵਕੀਲ ਤੇ ਵੱਖ-ਵੱਖ ਪਿੰਡਾਂ ਦੇ ਨੌਜਵਾਨ ਡਾ. ਦਲਜੀਤ ਸਿੰਘ ਚੀਮਾ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਹੋਏ ਸ਼ਾਮਲ
Publish Date: Tue, 17 Nov 2026 05:48 PM (IST)
Updated Date: Tue, 17 Nov 2026 05:51 PM (IST)
ਜ਼ੈੱਨ ਜ਼ੀ ਦਾ ਝੁਕਾਅ ਹੁਣ ਅਕਾਲੀ ਦਲ ਵੱਲ : ਡਾ. ਚੀਮਾ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਹਲਕੇ ’ਚ ਸ੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਬਹੁਤ ਵੱਡਾ ਹੁਲਾਰਾ ਮਿਲਿਆ ਜਦੋਂ ਵੱਡੀ ਗਿਣਤੀ ’ਚ ਨਵੇਂ ਬਣੇ ਵਕੀਲ ਤੇ ਵੱਖ-ਵੱਖ ਪਿੰਡਾਂ ਦੇ ਨੌਜਵਾਨ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਹਾਜ਼ਰੀ ’ਚ ਪਾਰਟੀ ’ਚ ਸ਼ਾਮਲ ਹੋ ਗਏ। ਡਾ. ਚੀਮਾ ਨੇ ਇਨ੍ਹਾਂ ਨੌਜਵਾਨਾਂ ਨੂੰ ਸਿਰੋਪਾਓ ਦੇ ਕੇ ਪਾਰਟੀ ’ਚ ਸ਼ਾਮਲ ਕਰਵਾਇਆ ਤੇ ਇਨ੍ਹਾਂ ਨੂੰ ਪਾਰਟੀ ’ਚ ਪੂਰਾ ਮਾਣ ਤੇ ਸਤਿਕਾਰ ਦੇਣ ਦਾ ਭਰੋਸਾ ਦੁਆਇਆ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਸਮੁੱਚੇ ਪੰਜਾਬ ’ਚ ਜ਼ੈੱਨ ਜ਼ੀ ’ਚ ਅਕਾਲੀ ਦਲ ਨਾਲ ਜੁੜਨ ਦੀ ਤਾਂਘ ਪੈਦਾ ਹੋਈ ਹੈ ਕਿਉਂਕਿ ਇਸ ਨਵੀਂ ਪੀੜੀ ਨੇ ਵੇਖ ਲਿਆ ਹੈ ਕਿ ਜੇਕਰ ਪੰਜਾਬ ਦੀ ਤਰੱਕੀ ਤੇ ਵਿਕਾਸ ਵਾਸਤੇ ਤੇ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਵਾਸਤੇ ਜੇਕਰ ਕਿਸੇ ਪਾਰਟੀ ਨੇ ਕੰਮ ਕੀਤਾ ਹੈ ਤਾਂ ਉਹ ਸਿਰਫ ਸ੍ਰੋਮਣੀ ਅਕਾਲੀ ਦਲ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਜੁੜਨ ਵਾਸਤੇ ਜ਼ੈੱਨ ਜ਼ੀ ’ਚ ਨਿਵੇਕਲਾ ਉਤਸ਼ਾਹ ਹੈ ਤੇ ਇਹ ਨੌਜਵਾਨ ਵਰਗ ਪੰਜਾਬ ਦੀ ਬੇਹਤਰੀ ਵਾਸਤੇ ਕੰਮ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਨੇ ਹਮੇਸ਼ਾ ਦੇਸ਼ ਵਾਸਤੇ ਤੇ ਸੂਬੇ ਵਾਸਤੇ ਵੱਧ ਚੜ੍ਹ ਕੇ ਕੰਮ ਕੀਤਾ ਹੈ ਤੇ ਹੁਣ ਵੀ ਨੌਜਵਾਨਾਂ ਦਾ ਉਤਸ਼ਾਹ ਦੱਸਦਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪਰਚਮ ਥੱਲੇ ਸੂਬੇ ਦੀ ਤਰੱਕੀ, ਖੁਸ਼ਹਾਲੀ ਤੇ ਅਮਨ ਸ਼ਾਂਤੀ ਵਾਸਤੇ ਕੰਮ ਕਰਨ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਨੌਜਵਾਨ ਵਰਗ ਨੂੰ ਪੂਰਾ ਮਾਣ ਤੇ ਸਤਿਕਾਰ ਦਿੱਤਾ ਹੈ ਤੇ ਹਮੇਸ਼ਾ ਦਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਨੌਜਵਾਨ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਤੇ ਇਹ ਹੀ ਸਮਾਜ ਨੂੰ ਆਪਣੇ ਸਿਰਾਂ ਕਰਨ ’ਚ ਅਹਿਮ ਭੂਮਿਕਾ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਅੱਜ ਪਾਰਟੀ ਨਾਲ ਜੁੜੇ ਹਨ, ਉਨ੍ਹਾਂ ਨੂੰ ਆਉਂਦੇ ਸਮੇਂ ’ਚ ਪਾਰਟੀ ’ਚ ਅਹੁਦੇ ਤੇ ਹੋਰ ਮਾਣ ਸਤਿਕਾਰ ਦਿੱਤਾ ਜਾਵੇਗਾ ਤੇ ਉਨ੍ਹਾਂ ਨੂੰ ਨਾਲ ਲੈ ਕੇ ਪੰਜਾਬ ਦੇ ਭਲੇ ਵਾਸਤੇ ਕੰਮ ਕੀਤਾ ਜਾਵੇਗਾ। ਇਸ ਮੌਕੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਰਾਜੀਵ ਸ਼ਰਮਾ ਅਤੇ ਆਰਟੀਆਈ ਵਿੰਗ ਦੇ ਪ੍ਰਧਾਨ ਐਡਵੋਕੇਟ ਰਾਜਿੰਦਰ ਸਿੰਘ ਧੀਮਾਨ ਦੀ ਪ੍ਰੇਰਣਾ ਸਦਕਾ ਐਡਵੋਕੇਟ ਜਰਨੈਲ ਸਿੰਘ ਦੀ ਅਗਵਾਈ ’ਚ ਐਡਵੋਕੇਟ ਗੁਰਮਨ ਸਿੰਘ,ਐਡਵੋਕੇਟ ਗੁਰਕੀਰਤ ਸਿੰਘ, ਐਡਵੋਕੇਟ ਗੁਰਵਿੰਦਰ ਸਿੰਘ, ਐਡਵੋਕੇਟ ਅਮਨਦੀਪ,ਐਡਵੋਕੇਟ ਧਰੁਵ ਜੋਸ਼ੀ, ਐਡਵੋਕੇਟ ਅਮਨ, ਐਡਵੋਕੇਟ ਹਰਸ਼ ਤੋਂ ਇਲਾਵਾ ਰਮਨ ਨੂਰਪੁਰ ਬੇਦੀ,ਹਰਪ੍ਰੀਤ ਸਿੰਘ ਰੌਲੀ,ਜਸਪ੍ਰੀਤ ਸਿੰਘ ਨੂਰਪੁਰ ਬੇਦੀ,ਵੰਸ਼ ਬਰਾਰੀ ਜਸ਼ਨਦੀਪ ਨੂਰਪੁਰ ਮਨਜੋਤ ਰੌਲੀ ਰਾਜਵੀਰ ਨੂਰਪੁਰ ਸੁਖਵਿੰਦਰ ਸਿੰਘ ਨੂਰਪੁਰ ਪਵਨ ਨੂਰਪੁਰ ਨਵਜੋਤ ਸਿੰਘ ਨੂਰਪੁਰ, ਜਸ਼ਨਦੀਪ ਸਿੰਘ ਅਕਬਰਪੁਰ, ਲਖਵਿੰਦਰ ਸਿੰਘ ਟਿੱਬਾ ਟਪਰੀਆਂ, ਨਿਰਮਲ ਸਿੰਘ ਬਜਰੂੜ, ਮਨਜੀਤ ਸਿੰਘ ਕੁੰਭੇਵਾਲ, ਗਗਨਪ੍ਰੀਤ ਸਿੰਘ ਕੁੰਭੇਵਾਲ, ਧਰੁਵ ਜੋਸ਼ੀ ਰੋਪੜ, ਸਮਰਦੀਪ ਸਿੰਘ ਦਬੁਰਜੀ, ਗੌਰਵ ਟਿੱਬਾ ਟਪਰੀਆਂ, ਸੁਨੀਲ ਸਿੰਘ ਨੌਧੇਮਾਜਰਾ, ਗੁਰਮਨਜੋਤ ਸਿੰਘ ਅਕਬਰਪੁਰ, ਰੋਹਨ ਸ਼ਰਮਾ ਚਾਂਦਪੁਰ, ਅਸਮਾਨੀ ਹਰਸ਼ ਰੋਪੜ, ਅਮਨਦੀਪ ਸਿੰਘ ਅਬਿਆਣਾ, ਕਰਨਵੀਰ ਦਬੁਰਜੀ,ਹਰਮਨ ਸਿੰਘ ਦਬੁਰਜੀ, ਬਲਦੇਵ ਸਿੰਘ ਦਬੁਰਜੀ, ਚਰਨਪ੍ਰੀਤ ਦਬੁਰਜੀ, ਗੋਲਡੀ ਦਬੁਰਜੀ, ਜਸਪ੍ਰੀਤ ਸਿੰਘ ਦਬੁਰਜੀ, ਗਗਨ ਅਕਬਰਪੁਰ ਜਸਪ੍ਰੀਤ ਅਕਬਰਪੁਰ ਰੁਪਿੰਦਰ ਅਕਬਰਪੁਰ ਵੰਸ਼ ਚੌਧਰੀ ਗੜ੍ਹਬਾਗਾ ਕਰਨ ਗੜ੍ਹਬਾਗਾ ਹਰਸ਼ ਉਪਰਲਾ ਗੜ੍ਹ ਅਤੇ ਮੋਹਿਤ ਬਠਲੌਰ ਵੀ ਪਾਰਟੀ ’ਚ ਸ਼ਾਮਲ ਹੋਏ। ਇਸ ਮੌਕੇ ਡਾ. ਚੀਮਾ ਦੇ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਐਡਵੋਕੇਟ ਰਾਜੀਵ ਸ਼ਰਮਾ ਪ੍ਰਧਾਨ ਜ਼ਿਲ੍ਹਾ ਲੀਗਲ ਵਿੰਗ, ਐਡਵੋਕੇਟ ਰਜਿੰਦਰ ਸਿੰਘ ਧੀਮਾਨ, ਐਡਵੋਕੇਟ ਪਵਨਪ੍ਰੀਤ ਸਿੰਘ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਲੱਖੇਵਾਲ, ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਤਰਨੀ, ਸਾਬਕਾ ਕੌਂਸਲਰ ਚੌਧਰੀ ਵੈਦ ਪ੍ਰਕਾਸ਼ ਪੀਏਸੀ ਮੈਂਬਰ ਮਨਜਿੰਦਰ ਸਿੰਘ ਧਨੋਆ ਆਏ ਯੂਥ ਆਗੂ ਬਲਜਿੰਦਰ ਸਿੰਘ ਮਿੱਠੂ ਮੌਜੂਦ ਸਨ।