ਸਹਿਕਾਰੀ ਦੁੱਧ ਉਤਪਾਦਕ ਸਭਾ ਵੱਲੋਂ ਵੰਡਿਆ ਸ਼ੁੱਧ ਮੁਨਾਫਾ ਸਹਿਕਾਰੀ ਦੁੱਧ ਉਤਪਾਦਕ ਸਭਾ ਸਮਾਣਾ ਕਲਾਂ ਵੱਲੋਂ ਵੰਡਿਆ ਸ਼ੁੱਧ ਮੁਨਾਫਾ
Publish Date: Mon, 09 Nov 2026 05:27 PM (IST)
Updated Date: Mon, 09 Nov 2026 05:29 PM (IST)
ਕੇਸਰ ਸਿੰਘ ਸਮਾਣਾ ਨੂੰ ਮਾਰਕੀਟ ਕਮੇਟੀ ਮੋਰਿੰਡਾ ਦਾ ਚੇਅਰਮੈਨ ਬਣਾਏ ਜਾਣ ’ਤੇ ਕੀਤਾ ਸਨਮਾਨਿਤ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਦਿ ਸਮਾਣਾ ਕਲਾਂ ਦੁੱਧ ਉਤਪਾਦਕ ਸਹਿਕਾਰੀ ਸਭਾ ਸਮਾਣਾ ਕਲਾਂ ਵੱਲੋਂ ਸਭਾ ਦਾ ਸਲਾਨਾ ਮੁਨਾਫਾ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ’ਚ ਸਭਾ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਸਾਲ ਦਾ ਮੁਨਾਫਾ ਵੰਡਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਮੌਕੇ ਪਿੰਡ ਦੇ ਸਮਾਜ ਸੇਵੀ ਤੇ ਮਾਰਕੀਟ ਕਮੇਟੀ ਮਰਿੰਡਾ ਦੇ ਨਵ ਨਿਯੁਕਤ ਚੇਅਰਮੈਨ ਕੇਸਰ ਸਿੰਘ ਸਮਾਣਾ ਨੂੰ ਚੇਅਰਮੈਨ ਬਣਾਏ ਜਾਣ ’ਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ’ਤੇ ਚੇਅਰਮੈਨ ਕੇਸਰ ਸਿੰਘ ਸਮਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਿਸ ਤਰ੍ਹਾਂ ਪਹਿਲਾਂ ਇਲਾਕੇ ਦੀ ਸੇਵਾ ਕਰਦੇ ਆਏ ਹਨ ਹੁਣ ਮਾਰਕੀਟ ਕਮੇਟੀ ਮੋਰਿੰਡਾ ਦਾ ਚੇਅਰਮੈਨ ਬਣਨ ’ਤੇ ਇਲਾਕੇ ਦੀ ਹੋਰ ਵੱਧ-ਚੜ੍ਹਕੇ ਸੇਵਾ ਕਰਨਗੇ ਤੇ ਕਿਸਾਨਾਂ ਦੀਆਂ ਸਹੂਲਤਾਂ ਦਾ ਧਿਆਨ ਰੱਖਦੇ ਹੋਏ ਕਿਸਾਨਾਂ ਨੂੰ ਆਉਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿਨ ਰਾਤ ਇੱਕ ਕਰਨਗੇ। ਇਸ ਮੌਕੇ ਗ੍ਰਾਮ ਪੰਚਾਇਤ ਦੇ ਸਰਪੰਚ ਤੇ ਮੈਂਬਰ ਤੇ ਸਮੂਹ ਪਿੰਡ ਵਾਸੀ ਵੀ ਸ਼ਾਮਿਲ ਸਨ। ਸਰਪੰਚ ਅਮਨਦੀਪ ਸਿੰਘ ਤੇ ਸਭਾ ਦੇ ਸਕੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਸਾਲ 2025-26 ਦਾ 8 ਲੱਖ 61 ਹਜਾਰ ਰੁਪਏ ਦਾ ਮੁਨਾਫਾ ਸਭਾਂ ਨਾਲ ਜੁੜੇ ਦੁੱਧ ਉਤਪਾਦਕਾਂ ’ਚ ਵੰਡਿਆ ਗਿਆ। ਇਸ ਮੌਕੇ ਤੇ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਪ੍ਰਧਾਨ ਗੁਰਜੰਟ ਸਿੰਘ ਤੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਦੁੱਧ ਉਤਪਾਦਕ ਸਹਿਕਾਰੀ ਸਭਾ ਵੱਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਸਲਾਨਾ ਬੋਨਸ ਵੰਡਦੇ ਸਮੇਂ ਹੋਰ ਵੀ ਪਿੰਡ ਵਾਸੀਆਂ ਦੁੱਧ ਉਤਪਾਦਕਾਂ ਨੂੰ ਸਭਾ ਨਾਲ ਜੁੜਕੇ ਸਰਕਾਰੀ ਸਹੂਲਤਾਂ ਦਾ ਲਾਹਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਹਿਕਾਰੀ ਦੁੱਧ ਉਤਪਾਦਕ ਸਭਾ ਦੇ ਸਕੱਤਰ ਸਤਨਾਮ ਸਿੰਘ, ਪ੍ਰਧਾਨ ਗੁਰਜੰਟ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਸੁਪਿੰਦਰ ਸਿੰਘ, ਬਲਵੰਤ ਸਿੰਘ, ਅਮਨਦੀਪ ਸਿੰਘ, ਬਹਾਦਰ ਸਿੰਘ, ਗਗਨਦੀਪ ਸਿੰਘ, ਦਰਸ਼ਨ ਕੁਮਾਰ ਆਦ ਮੈਂਬਰਾਨ ਤੋਂ ਇਲਾਵਾ ਹਰਮਿੰਦਰ ਸਿੰਘ ਸੋਨੀ, ਸੁਖਵਿੰਦਰ ਸਿੰਘ ਰਿੰਕਾ, ਮਲਕੀਤ ਸਿੰਘ, ਸੁਰਿੰਦਰ ਸਿੰਘ, ਕਰਨਵੀਰ ਸਿੰਘ, ਅਜੀਤ ਸਿੰਘ ਰਾਮ ਸਿੰਘ, ਕਮਲਜੀਤ ਸਿੰਘ, ਸਤਨਾਮ ਸਿੰਘ, ਨਵਦੀਪ ਸਿੰਘ ਪੰਚ, ਪਰਮਵੀਰ ਸਿੰਘ, ਹਰਪ੍ਰੀਤ ਸਿੰਘ ਲਾਡੀ, ਕੁਲਦੀਪ ਸਿੰਘ ਰਿੰਕੂ, ਜਗਜੀਤ ਸਿੰਘ ਪੰਚ, ਬਹਾਦਰ ਖ਼ਾਨ ਪੰਚ, ਪਾਲ ਸਿੰਘ ਪੰਚ, ਤਲਵਿੰਦਰ ਸਿੰਘ ਕਾਲੀ, ਜਗਤਾਰ ਸਿੰਘ ਪੰਚ, ਸੁਰਜੀਤ ਸਿੰਘ ਪੰਚ, ਬਲਵਿੰਦਰ ਸਿੰਘ ਪੰਚ , ਰਵਿੰਦਰ ਸਿੰਘ ਬਿੰਦੂ, ਹਰਿੰਦਰ ਸਿੰਘ ਹੁੰਦਾ, ਹਰਬੰਸ ਸਿੰਘ ਆਦਿ ਪਤਵੰਤੇ ਵੀ ਸ਼ਾਮਿਲ ਸਨ।