ਸੇਵਾਮੁਕਤੀ ਮੌਕੇ ਨਸੀਬ ਰਾਣਾ ਸਨਮਾਨਿਤ ਸੇਵਾਮੁਕਤੀ ਮੌਕੇ ਨਸੀਬ ਰਾਣਾ ਨੂੰ ਕੀਤਾ ਗਿਆ ਸਨਮਾਨਿਤ
Publish Date: Sun, 01 Nov 2026 05:16 PM (IST)
Updated Date: Sun, 01 Nov 2026 05:17 PM (IST)
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ : ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ਦੇ ਜਨਰੇਸ਼ਨ ਸਿਵਲ ਮੇਨਟੇਨੈਂਸ ਮੰਡਲ, ਪਾਵਰ ਵਿੰਗ ’ਚ ਸੇਵਾਵਾਂ ਨਿਭਾ ਰਹੇ ਨਸੀਬ ਰਾਣਾ ਜੀ ਦੇ ਸੇਵਾਮੁਕਤ ਹੋਣ `ਤੇ ਉਨ੍ਹਾਂ ਦੇ ਸਾਥੀਆਂ ਅਤੇ ਕਰਮਚਾਰੀਆਂ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਇੰਟਕ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਕਰਮਚਾਰੀਆਂ ਅਤੇ ਇੰਟਕ ਦੇ ਅਹੁਦੇਦਾਰਾਂ ਸਤਪਾਲ ਸ਼ਰਮਾ, ਸਤਨਾਮ ਸਿੰਘ ਲਾਦੀ, ਮਹਿੰਦਰ ਸਿੰਘ ਆਦਿ ਨੇ ਕਿਹਾ ਕਿ ਨਸੀਬ ਰਾਣਾ ਨੇ ਆਪਣੇ ਸੇਵਾਕਾਲ ਦੌਰਾਨ ਪੂਰੀ ਨਿਸ਼ਠਾ, ਲਗਨ ਅਤੇ ਇਮਾਨਦਾਰੀ ਨਾਲ ਆਪਣੇ ਫਰਜ਼ਾਂ ਨੂੰ ਨਿਭਾਇਆ। ਉਨ੍ਹਾਂ ਨੇ ਆਪਣੀ ਡਿਊਟੀ ਦੇ ਨਾਲ-ਨਾਲ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਟਰੇਡ ਯੂਨੀਅਨ ਰਾਹੀਂ ਵੀ ਵਿਸ਼ੇਸ਼ ਯੋਗਦਾਨ ਪਾਇਆ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਾਥੀਆਂ ਨੇ ਉਨ੍ਹਾਂ ਦੇ ਚੰਗੇ ਭਵਿੱਖ, ਤੰਦਰੁਸਤੀ ਅਤੇ ਖੁਸ਼ਹਾਲ ਪਰਿਵਾਰਕ ਜੀਵਨ ਦੀ ਕਾਮਨਾ ਕਰਦਿਆਂ ਕਿਹਾ ਕਿ ਸੇਵਾਮੁਕਤੀ ਤੋਂ ਬਾਅਦ ਜੀਵਨ ਦਾ ਇਹ ਨਵਾਂ ਪੜਾਅ ਖੁਸ਼ੀਆਂ ਅਤੇ ਪ੍ਰਾਪਤੀਆਂ ਨਾਲ ਭਰਪੂਰ ਹੋਵੇ। ਇਸ ਮੌਕੇ ਯੂਨੀਅਨ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਸਨਮਾਨ ਭੇਟ ਕੀਤਾ ਗਿਆ। ਇਸ ਮੌਕੇ ਇੰਟਕ ਦੇ ਸਤਪਾਲ ਸ਼ਰਮਾ, ਸਤਨਾਮ ਸਿੰਘ ਲਾਦੀ, ਦਵਿੰਦਰ ਗਾਂਧੀ, ਗੁਰਮੇਲ ਮਹਿਰਾ, ਕੁਲਦੀਪ ਸਿੰਘ, ਕਮਲ ਯਾਦਵ, ਮਹਿੰਦਰ ਸਿੰਘ, ਅਸ਼ਵਨੀ ਕੁਮਾਰ, ਜੇ.ਈ. ਰਾਜੀਵ ਕੁਮਾਰ, ਨੀਰਜ ਸਹਿਗਲ ਸਮੇਤ ਪਾਵਰ ਵਿੰਗ ਬੀਬੀਐਮਬੀ ਦੇ ਕਰਮਚਾਰੀ ਹਾਜ਼ਰ ਸਨ।