ਪੁਲਿਸ ਵੱਲੋਂ 3 ਪੋਲਲੈਨ ਮਸ਼•ੀਨਾਂ ਤੇ 2 ਟਿੱਪਰ ਕਾਬੂ
ਨੰਗਲ ਪੁਲਿਸ ਵਲੋਂ ਨਜ਼ਾਇਜ ਮਾਈਨਿੰਗ ਵਿਰੁੱਧ ਵੱਡੀ ਕਾਰਵਾਈ
Publish Date: Sat, 04 Apr 2026 05:59 PM (IST)
Updated Date: Sat, 04 Apr 2026 06:01 PM (IST)

ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ: ਨੰਗਲ ਪੁਲਿਸ ਨੇ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਵੱਡੀ ਕਾਰਵਾਈ ਕਰਦਿਆਂ, ਗੈਰ ਕਾਨੂੰਨੀ ਮਾਈਨੰਗ ਵਿਚ ਲਿਪਤ 3 ਪੋਕਲੈਨ ਮਸ਼ੀਨਾ,2 ਟਿੱਪਰ ਕਾਬੂ ਕੀਤੇ ਹਨ। ਇਸ ਸਬੰਧ ਵਿਚ ਨੰਗਲ ਥਾਣਾ ਮੁੱਖੀ ਸਿਮਰਨਜੀਤ ਸਿੰਘ ਸੈਣੀ ਨੇ ਪ੍ਰੈਸ ਕਾਨਫਰੰਸ ਦੋਰਾਨ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਜ਼ਿਲ੍ਹਾਂ ਪੁਲਿਸ ਮੁਖੀ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ( ਐੱਨਜੀਟੀ) ਦੇ ਨਿਰਦੇਸ਼ਾ ਅਨੁਸਾਰ “ਨਜਾਇਜ ਮਾਈਨਿੰਗ ’ਤੇ ਵਾਰ” ਤਹਿਤ ਡੀਐੱਸਪੀ ਗੁਰਕੀਰਤ ਸਿੰਘ ਸੈਣੀ ਦੀ ਅਗਵਾਈ ਹੇਠ ਨੰਗਲ ਪੁਲਿਸ ਦੀ ਟੀਮ ਮਾਈਨਿੰਗ ਵਿਭਾਗ ਦੀ ਟੀਮ ਸਮੇਤ ਸਾਂਝੀ ਕਾਰਵਾਈ ਕਰਦਿਆਂ ਖੇੜਾ ਕਲਮੋਟ ਵਿਖੇ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ 3 ਪੋਕਲੈਨ ਮਸ਼ੀਨਾ,2 ਟਿੱਪਰ ਕਾਬੂ ਕੀਤੇ ਹਨ। ਪੁਲਿਸ ਵਲੋਂ ਇਸ ਸਬੰਧ ਵਿਚ ਥਾਣਾ ਨੰਗਲ ਵਿਖੇ ਵੱਖ ਵੱਖ ਧਰਾਵਾਂ ਤਹਿਤ ,ਨਾ-ਮਾਲੂਮ ਅਪਰੇਟਰਾਂ,ਚਾਲਕਾ/ ਮਾਲਕਾ ਅਤੇ ਨਜ਼ਾਇਜ ਮਾਈਨਿੰਗ ਦੀ ਜ਼ਮੀਨ ਦੇ ਮਾਲਕਾ ਵਿਰੁੱਧ ਮਕੱਦਮਾਂ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆਂ ਕਿ ਪੁਲਿਸ ਵਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਰੇਡ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸਿਆਂ ਨਹੀ ਜਾਵੇਗਾ। ਬਾਕਸ: ਐੱਨਜੀਟੀ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ : ਪਾਠਕ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐੱਸਡੀਐੱਮ ਨੰਗਲ ਸਚਿਨ ਪਾਠਕ ਨੇ ਦੱਸਿਆਂ ਕਿ ਨੈਸ਼ਨਲ ਗਰੀਨ ਟ੍ਰੀਬਿਊਨਲ ( ਐੱਨਜੀਟੀ) ਦੇ ਹੁਕਮਾਂ ਵਿਚ ਕਿਸੇ ਪ੍ਰਕਾਰ ਦੀ ਕੁਤਾਹੀ ਬਰਦਾਸਤ ਨਹੀ ਕੀਤੀ ਜਾਵੇਗੀ ਅਤੇ ਨਾ ਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਬਰਦਾਸਤ ਕੀਤਾ ਜਾਵੇਗਾ।