ਏਟੀਐਮ ਉਖਾੜਨ ਦੀ ਕੋਸ਼ਿਸ਼ ਕਰਨ ਵਾਲੇ ਲੁਟੇਰੇ 72 ਘੰਟਿਆਂ ‘ਚ ਕਾਬੂ ਨੰਗਲ ਪੁਲਿਸ ਵਲੋਂ ਏਟੀਐੱਮਾਂ ਨੂੰ ਉਖਾੜਨ ਦੀ ਕੋਸ਼ਿਸ਼ ਕਰਨ ਵਾਲੇ ਲੁਟੇਰੇ 72 ਘੰਟਿਆਂ ‘ਚ ਕਾਬੂ
Publish Date: Mon, 17 Aug 2026 09:02 PM (IST)
Updated Date: Mon, 17 Aug 2026 09:03 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ ਨੰਗਲ : ਬੀਤੀ 12 ਅਤੇ 13 ਅਗਸਤ ਦੀ ਰਾਤ ਨੂੰ ਨੰਗਲ-ਸ਼੍ਰੀ ਅਨੰਦਪੁਰਸਾਹਿਬ ਮੁੱਖ ਮਾਰਗ ’ਤੇ ਨੰਗਲ ਦੀ ਜਵਾਹਰ ਮਾਰਕੀਟ ਵਿੱਚ ਬੈਂਕ ਆਫ਼ ਬੜੌਦਾ ਅਤੇ ਮੋਜੋਵਾਲ ਸਤਿਥ ਐੱਸਬੀਆਈ ਦੇ ਏਟੀਐੱਮਾਂ ਨੂੰ ਉਖਾੜ ਕੇ ਲਿਜਾਣ ਦੀ ਕੋਸ਼ਿਸ਼ ਕਰਨ ਵਾਲੇ ਲੁਟੇਰਿਆਂ ਨੂੰ ਨੰਗਲ ਪੁਲਿਸ ਵਲੋਂ 72 ਘੰਟਿਆਂ ਦੇ ਸੀਮਤ ਸਮੇਂ ਵਿੱਚ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਐੱਸਪੀ ਐੱਨਪੀਐੱਸ ਲਹਿਲ ਅਤੇ ਨੰਗਲ ਥਾਣਾ ਮੁੱਖੀ ਦਾਨਿਸ਼ਵੀਰ ਸਿੰਘ ਨੇ ਦੱਸਿਆਂ ਕਿ ਜ਼ਿਲਾ ਪੁਲਿਸ ਮੁੱਖੀ ਮਨਿੰਦਰ ਸਿੰਘ ਐੱਸੀ ਪੀ ਗੁਰਦੀਪ ਸਿੰਘ ਗੋਸਲ,ਦੇ ਨਿਰਦੇਸ਼ਾ ਅਨੁਸਾਰ ਇਸ ਮਾਮਲੇ ਦੀ ਤਫਤੀਸ਼ ਲਈ ਥਾਣਾ ਮੁੱਖੀ ਦਾਨਿਸ਼ਵੀਰ ਸਿੰਘ ਅਤੇ ਸੀਆਈਏ ਇੰਸਪੈਕਟਰ ਮਨਦੀਪ ਸਿੰਘ ਦੀ ਨਿਗਰਾਨੀ ਹੇਠ ਗਠਿਤ ਕੀਤੀਆਂ ਪੁਲਿਸ ਪਾਰਟੀਆਂ ਵਲੋਂ ਸ਼ਖਤ ਮਿਹਨਤ ਕਾਰਣ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਅਮਨਦੀਪ ਸਿੰਘ ਪੁਤਰ ਕੁਲਦੀਪ ਸਿੰਘ ਵਾਸੀ ਚਮੇਲੀ ਥਾਣਾ ਕੋਟਕਪੂਰਾ ਜ਼ਿਲ੍ਹਾਂ ਫਰੀਦਕੋਟ ਅਤੇ ਅਰਮਾਨਦੀਪ ਪੁਤਰ ਕਲਵੰਤ ਸਿੰਘ ਮੋੜਮੰਡੀ ਜ਼ਿਲਾ ਬਠਿੰਡਾ ਨੂੰ ਕਾਬੂ ਕਰਨ ਵਿੱਚ ਸਫਲਤਾ ਮਿਲੀ ਹੈ। ਪੁਲਿਸ ਵਲੋਂ ਲੁਟ ਦੋਰਾਨ ਵਰਤੀ ਗਈ ਸਕਾਰਪੀਉ ਗੱਡੀ ਪੀਬੀ 04 ਏਜੀ 1873 ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਵਲੋਂ ਫੜੇ ਗਏ ਕਥਿਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ,ਜਿਥੇ ਮਾਨਯੋਗ ਅਦਾਲਤ ਵਲੋਂ ਕਥਿਤ ਦੋਸ਼ੀਆਂ ਦਾ ਦੋ ਦਿਨ ਦਾ ਰਿਮਾਂਡ ਦਿੱਤਾ ਗਿਆ।ਪੁਲਿਸ ਅਧਿਕਾਰੀਆਂ ਨੇ ਦੱਸਿਆਂ ਕਿ ਪੁਛਗਿੱਛ ਦੋਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।ਫੜੇ ਗਏ ਦੋਵੇ ਵਿਆਕਤੀ ਰਿਸਤੇ ਵਿੱਚ ਮਾਮਾ-ਭਾਣਜਾ ਦੱਸੇ ਜਾ ਰਹੇ ਹਨ।ਜਿਨ੍ਹਾਂ ਵਿੱਚੋਂ ਇੱਕ ਕਥਿਤ ਦੋਸ਼ੀ ਨਜ਼ਦੀਕੀ ਪਿੰਡ ਪਲਾਸੀ ਵਿਖੇ ਵਿਆਹਿਆਂ ਹੋਇਆਂ ਦੱਸਿਆਂ ਜਾਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਇਸ ਏਟੀਐੱਮ ਲੁਟਣ ਦੀ ਘਟਨਾ ਦੋਰਾਨ ਚੋਰਾਂ ਨੇ ਰੱਸੀ ਨਾਲ ਏਟੀਐਮ ਨੂੰ ਬੰਨ੍ਹ ਕੇ ਗੱਡੀ ਦੀ ਮਦਦ ਨਾਲ ਉਸ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ ਸੀ।ਇਸੇ ਦੌਰਾਨ ਸੜਕ ਦੇ ਦੂਜੇ ਪਾਸੇ ਤੋਂ ਨੰਗਲ ਪੁਲਿਸ ਦੀ ਗਸ਼ਤ ਕਰ ਰਹੀ ਗੱਡੀ ਗੁਜਰੀ ।ਪੁਲਿਸ ਦੀ ਗੱਡੀ ਦਾ ਸਾਇਰਨ ਸੁਣਦੇ ਹੀ ਚੋਰ ਘਬਰਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਚੋਰ ਏਟੀਐਮ ਨੂੰ ਬੰਨ੍ਹਣ ਲਈ ਵਰਤੀ ਗਈ ਰੱਸੀ ਛੱਡ ਕੇ ਫਰਾਰ ਹੋ ਗਏ ਸਨ।