ਨੰਗਲ ਪੁਲਿਸ ਵੱਲੋਂ ਮੋਜੋਵਾਲ ਕਤਲ ਕਾਂਡ ਦੇ 2 ਮੁਲਜ਼ਮ ਕਾਬੂ ਨੰਗਲ ਪੁਲਿਸ ਵਲੋਂ ਮੋਜੋਵਾਲ ਕਤਲ ਕਾਂਡ ਦੇ ਦੋ ਮੁਲਜ਼ਮ ਕਾਬੂ
Publish Date: Sat, 17 Oct 2026 05:50 PM (IST)
Updated Date: Sat, 17 Oct 2026 05:54 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ: ਨੰਗਲ ਉਪ ਮੰਡਲ ਦੇ ਪਿੰਡ ਮੋਜੋਵਾਲ ’ਚ ਬੀਤੇ ਦਿਨ ਹੋਏ ਦਿਨ-ਦਿਹਾੜੇ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਹਮਲੇ ਦੌਰਾਨ ਮਾਰੇ ਗਏ ਅਨਮੋਲ ਸਿੰਘ ਦੇ ਕਤਲ ਕਾਂਡ ’ਚ ਪੁਲਿਸ ਵਲੋਂ ਨਾਮਜ਼ਦ ਕੀਤੇ ਗਏ 5 ਵਿਅਕਤੀਆਂ ਵਿੱਚੋਂ 2 ਮੁੱਖ ਮੁਲਮਜ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧ ’ਚ ਅੱਜ ਨੰਗਲ ਪੁਲਿਸ ਸਟੇਸ਼ਨ ਵਿਖੇ ਪੱਤਰਕਾਰਾਂ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀਐੱਸਪੀ ਨਵੀਨਪਾਲ ਲਹਿਲ ਅਤੇ ਥਾਣਾ ਮੁੱਖੀ ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਦੱਸਿਆਂ ਕਿ ਪੁਲਿਸ ਨੂੰ ਇਹ ਇਤਲਾਹ ਮਿਲੀ ਕਿ ਅਨਮੋਲਪ੍ਰੀਤ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਪਿੰਡ ਮਹੈਣ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦਾ ਕੁੱਝ ਵਿਅਕਤੀਆ ਵੱਲੋਂ ਪੁਰਾਣੀ ਰੰਜਿਸ਼ ਕਾਰਨ ਮੋਜੋਵਾਲ ਤੋਂ ਮਲੂਕਪੁਰ ਰੋਡ ’ਤੇ ਤੇਜ਼ਧਾਰ ਹੱਥਿਆਰਾ ਨਾਲ ਵੱਢ-ਟੁੱਕ ਕਰਕੇ ਕਤਲ ਕਰ ਦਿੱਤਾ ਗਿਆ ਹੈ। ਜ਼ਿਲਾ ਪੁਲਿਸ ਮੁੱਖੀ ਮਨਿੰਦਰ ਸਿੰਘ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਮ੍ਰਿਤਕ ਦੀ ਮਾਤਾ ਹਰਪ੍ਰੀਤ ਕੌਰ ਪਤਨੀ ਕੇਸ਼ਰ ਸਿੰਘ ਵਾਸੀ ਪਿੰਡ ਮਹੈਣ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੇ ਬਿਆਨ ਦੇ ਅਧਾਰ ’ਤੇ ਮੁਕੱਦਮਾ ਨੰਬਰ 187 ਮਿਤੀ 16-10-2026 ਅ/ਧ 103. 109. 140(1). 118(1). 126(2). 191(3).190 ਬਰ ਖਿਲਾਫ ਕੌਸ਼ਲ ਕੁਮਾਰ „ ਗੌਸ਼ਾ ਪੁੱਤਰ ਜੀਤ ਰਾਮ ਵਾਸੀ ਪਿੰਡ ਨਾਨਗਰਾਂ ਅਨਿਲ ਕੁਮਾਰ ਨੂੰ ਪੁੱਤਰ ਰਾਜਿੰਦਰ ਕੁਮਾਰ ਵਾਸੀ ਪਿੰਡ ਮੌਜੋਵਾਲ ਜਗਦੀਪ ਸਿੰਘ „ ਬਾਵਾ ਵਾਸੀ ਪਿੰਡ ਸੁਖਸਾਲ ਹੈ ਅਤੇ 2-3 ਹੋਰ ਨਾ ਮਾਲੂਮ ਲੜਕਿਆਂ ਵਿਰੱਧ ਦਰਜ ਕੀਤਾ ਗਿਆ। ਦੌਰਾਨੇ ਤਫਤੀਸ਼ ਸਪੈਸ਼ਲ ਸੈੱਲ ਅਤੇ ਥਾਣਾ ਦੀਆਂ ਵੱਖ- ਵੱਖ ਟੀਮਾ ਬਣਾ ਕੇ ਟੈਕਨੀਕਲ ਸਹਾਇਤਾ ਅਤੇ ਹੋਰ ਸੋਰਸ ਲਗਾ ਕੇ ਮੁਕੱਦਮਾ ਹਜਾ ਦੇ 02 ਮੁੱਖ ਦੋਸ਼ੀਆਨ ਕੌਸ਼ਲ ਕੁਮਾਰ „ ਗੌਸ਼ਾ ਉਮਰ 28 ਸਾਲ ਵਾਸੀ ਪਿੰਡ ਨਾਨਗਰਾਂ ਅਨਿਲ ਕੁਮਾਰ ਨੂੰ ਉਮਰ 19 ਸਾਲ ਵਾਸੀਆਨ ਪਿੰਡ ਮੌਜੋਵਾਲ ਮਹਿਜ 10 ਘੰਟਿਆ ’ਚ ਗ੍ਰਿਫਤਾਰ ਕਰ ਲਿਆ ਗਿਆ ਹੈ । ਦੋਸ਼ੀ ਜਗਦੀਪ ਸਿੰਘ ਉਰਫ ਬਾਵਾ ਨੂੰ ਫੜਨ ਲਈ ਵੱਖ-ਵੱਖ ਟਿਕਾਣਿਆ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਵਿਅਕਤੀਆ ਨੂੰ ਟਰੇਸ ਕਰਨ ਲਈ ਤਫਤੀਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆਂ ਕਿ ਫੜ੍ਹੇ ਗਏ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਸੀ,ਜਿਥੇ ਅਦਾਲਤ ਵਲੋਂ ਉਕਤ ਦੋਸ਼ੀਆਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਕਤਲ ਕਾਂਡ ’ਚ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।