ਨਸ਼ਾ ਤਸਕਰ ਦੇ ਘਰ ’ਤੇ ਚੱਲਿਆ ਨਗਰ ਨਿਗਮ ਦਾ ਪੀਲਾ ਪੰਜਾ ਨੰਗਲ ਪੁਲਿਸ ਅਤੇ ਨਗਰ ਕੌਂਸਲ ਵਲੋਂ ਨਸ਼ਿਆਂ ਖਿਲਾਫ ਵੱਡੀ ਕਾਰਵਾਈ
Publish Date: Wed, 26 Aug 2026 06:08 PM (IST)
Updated Date: Wed, 26 Aug 2026 06:10 PM (IST)
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ ਨੰਗਲ : ਪੰਜਾਬ ਸਰਕਾਰ ਵੱਲੋ ਚਲਾਈ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੱਜ ਨੰਗਲ ਪੁਲਿਸ ਅਤੇ ਨਗਰ ਕੌਂਸਲ ਨੰਗਲ ਵਲੋਂ ਸਾਂਝੀ ਅਤੇ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਸਥਾਨਕ ਅੱਡਾ ਮਾਰਕੀਟ ਨੰਗਲ ਵਿਖੇ ਕਥਿਤ ਰੂਪ ਵਿੱਚ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਿਲ ਇੱਕ ਇੱਕ ਵਿਆਕਤੀ ਵਲੋਂ,ਕਥਿਤ ਰੂਪ ’ਚ ਨਸ਼ਿਆਂ ਨਾਲ ਬਣਾਈ ਗੈਰ ਕਾਨੂੰਨੀ ਇਮਾਰਤ ’ਤੇ ਪੀਲਾ ਪੰਜਾ ਚਲਾਇਆਂ ਗਿਆ। ਅਮਨ ਕਾਨੂੰਨ ਦੀ ਕਿਸੇ ਵੀ ਸਤਿਥੀ ਨਾਲ ਨਿਪਟਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਉੱਪ ਪੁਲਿਸ ਕਪਤਾਨ ਨਵੀਨਪਾਲ ਸਿੰਘ ਲਹਿਲ ਅਤੇ ਨੰਗਲ ਥਾਣਾ ਮੁੱਖੀ ਐੱਸਐੱਚਉ ਦਾਨਿਸ਼ਵੀਰ ਸਿੰਘ ਨੇ ਦੱਸਿਆਂ ਕਿ ਜ਼ਿਲ੍ਹਾਂ ਪੁਲਿਸ ਮੁੱਖੀ ਮਨਿੰਦਰ ਸਿੰਘ ਰੂਪਨਗਰ, ਦੀਆਂ ਹਦਾਇਤਾ ਅਨੁਸਾਰ ਪੁਲਿਸ ਵਲੋਂ ਸਮੇਂ ਸਮੇਂ ’ਤੇ ਨਸ਼ਾ ਸਮੱਗਲਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਸਦੇ ਚੱਲਦਿਆ ਇੱਕ ਪੱਤਰ ਨਗਰ ਕੋਸਲ ਨੰਗਲ (ਜਿਲਾ ਰੂਪਨਗਰ) ਵੱਲੋ ਸ਼ਿਵ ਕੁਮਾਰ ਉਰਫ ਬੰਟੀ ਪੁੱਤਰ ਦਲਜੀਤ ਕੁਮਾਰ ਵਾਸੀ ਰਾਜ ਨਗਰ ਨੰਗਲ ਥਾਣਾ ਨੰਗਲ ਦੇ ਆਪਣੇ ਮਕਾਨ ਦੇ ਸਾਹਮਣੇ ਇੰਨਕਰੋਚਮੈਂਟ ਕਰਨ ਤੇ ਇਸਦੀ ਨਜਾਇਜ ਉਸਾਰੀ ਨੂੰ ਢਾਉਣ ਸਬੰਧੀ ਪੁਲਿਸ ਮਦਦ ਮੰਗੀ ਗਈ ਸੀ। ਪੁਲਿਸ ਵੱਲੋ ਸ਼ਿਵ ਕੁਮਾਰ ਉਰਫ ਬੰਟੀ ਦਾ ਰਿਕਾਰਡ ਵਾਚਿਆ ਗਿਆ ਜਿਸ ਤਹਿਤ ਉਕਤ ਵਿਆਕਤੀ ਖਿਲਾਫ ਤਹਿਤ ਨਸ਼ੇ ਨਾਲ ਸਬੰਧਤ ਤਿੰਨ ਮੁਕੱਦਮੇ ਦਰਜ ਹਨ । ਜਿਸਦੇ ਚੱਲਦਿਆ ਅੱਜ ਨਗਰ ਕੌਂਸਲ ਨੰਗਲ ਵੱਲੋ ਇਸਦੀ ਨਜਾਇਜ ਉਸਾਰੀ ਨੂੰ ਢਾਇਆ ਗਿਆ ਹੈ।ਉਨਾਂ ਦੱਸਿਆਂ ਕਿ ਉਕਤ ਵਿਆਕਤੀ ਨੂੰ ਨਗਰ ਕੌਂਸਲ ਨੰਗਲ ਵਲੋਂ ਪਹਿਲਾ ਵੀ ਤਿੰਨ ਵਾਰ ਨੋਟਿਸ ਭੇਜ ਕੇ ਗੈਰ ਕਾਨੂੰਨੀ ਉਸਾਰੀ ਨੂੰ ਢਾਹੁਣ ਲਈ ਹਦਾਇਤ ਕੀਤੀ ਗਈ ਸੀ। ਪਰ ਉਕਤ ਵਿਆਕਤੀ ਵਲੋਂ ਇਸ ਗੈਰ ਕਾਨੂੰਨੀ ਉਸਾਰੀ ਨੂੰ ਨਹੀ ਢਾਇਆ ਗਿਆ।ਜਿਸ ਦੇ ਸਿੱਟੇ ਵਜੋਂ ਅੱਜ ਨਗਰ ਕੌਂਸਲ ਨੰਗਲ ਵਲੋਂ ਪੁਲਿਸ ਦੀ ਮਦਦ ਨਾਲ ਉਕਤ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ ਹੈ।ਉਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਨਸ਼ਾ ਵੇਚਣ ਤੋਂ ਬਾਜ ਨਹੀ ਆਏ ਤਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਉਨਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਪਹੁੰਚੇ“ ਯੁਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਜ਼ਿਲ੍ਹਾਂ ਵਾਈਸ ਪ੍ਰਧਾਨ ਮੋਹਿਤ ਦੀਵਾਨ ਅਤੇ “ ਯੁਧ ਨਸ਼ਿਆਂ ਵਿਰੁੱਧ” ਦੇ ਬਲਾਕ ਕੋਆਂਰਡੀਨੇਟਰ ਬਲਵਿੰਦਰ ਸਿੰਘ ਕੈਂਫ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸਲਾਘਾਂ ਕਰਦਿਆਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਸਿਰਜਣ ਲਈ ਸਮੂਹ ਲੋਕਾਂ ਦੇ ਸਹਿਯੋਗ ਦੀ ਜਰੂਰਤ ਹੈ।ਇਸ ਮੌਕੇ ਵੱਡੀ ਗਿਣਤੀ ਵਿੱਚ ਮਹੱਲਾ ਵਾਸੀਆਂ ਸਮੇਤ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਵਲੋਂ ਮੰਗ ਕੀਤੀ ਗਈ ਕਿ ਨਸ਼ੇ ਦੇ ਵੱਡੇ ਤਸਕਰਾਂ ਖਿਲ਼ਾਫ ਵੀ ਕਾਰਵਾਈ ਕੀਤੀ ਜਾਵੇ।