
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੰਡ ਚਤਾਮਲੀ ਵਿਖੇ ਜ਼ਿਲ੍ਹਾ ਪੱਧਰੀ ਖੋ- ਖੋ ਮੁਕਾਬਲਿਆਂ ’ਚ ਮੋਰਿੰਡਾ ਜ਼ੋਨ ਦੀ ਝੰਡੀ

ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਨਜ਼ਦੀਕੀ ਪਿੰਡ ਚਤਾਮਲੀ ਦੇ ਸਰਕਾਰੀ ਹਾਈ ਸਕੂਲ ਵਿਖੇ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤਹਿਤ ਲੜਕਿਆਂ ਦੇ ਖੋ-ਖੋ ਦੇ ਮੁਕਾਬਲੇ ਸੰਪੰਨ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੋ-ਖੋ ਮੁਕਾਬਲਿਆਂ ਦੇ ਕਨਵੀਨਰ ਪਰਮਜੀਤ ਸਿੰਘ ਰਤਨਗੜ੍ਹ ਨੇ ਦੱਸਿਆ ਕਿ ਸਕੂਲ ਹੈੱਡਮਿਸਟ੍ਰੈਸ ਹਰਮੀਤ ਕੌਰ ਦੀ ਦੇਖਰੇਖ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਅੰਡਰ-14 ਵਰਗ ਵਿਚ ਮੋਰਿੰਡਾ ਜ਼ੋਨ ਨੇ ਪਹਿਲਾ, ਸ੍ਰੀ ਅਨੰਦਪੁਰ ਸਾਹਿਬ ਜ਼ੋਨ ਨੇ ਦੂਜਾ ਅਤੇ ਸ੍ਰੀ ਚਮਕੌਰ ਸਾਹਿਬ ਜ਼ੋਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਵਰਗ ਵਿਚ ਵੀ ਮੋਰਿੰਡਾ ਜ਼ੋਨ ਨੇ ਪਹਿਲਾ, ਸ੍ਰੀ ਅਨੰਦਪੁਰ ਸਾਹਿਬ ਨੇ ਦੂਜਾ ਅਤੇ ਭਲਾਣ ਜ਼ੋਨ ਨੇ ਤੀਜਾ ਸਥਾਨ ਹਾਸਿਲ ਕੀਤਾ, ਜਦਕਿ ਅੰਡਰ-19 ਵਰਗ ਵਿਚ ਨੂਰਪੁਰ ਬੇਦੀ ਜ਼ੋਨ ਨੇ ਪਹਿਲਾ, ਸ੍ਰੀ ਚਮਕੌਰ ਸਾਹਿਬ ਜ਼ੋਨ ਨੇ ਦੂਜਾ ਅਤੇ ਸ੍ਰੀ ਅਨੰਦਪੁਰ ਸਾਹਿਬ ਜ਼ੋਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਹੈੱਡਮਿਸਟ੍ਰੈਸ ਹਰਮੀਤ ਕੌਰ ਨੇ ਕੀਤੀ।