ਲੀਡ: ਮੋਰਿੰਡਾ ਪੁਲਿਸ ਨੇ ਮੱਝ ਚੋਰ ਕੀਤੇ ਕਾਬੂ ਚੋਰੀ ਸ਼ੁਦਾ ਮੱਝਾਂ ਯੂਪੀ ਤੋਂ ਬਰਾਮਦ ਮੋਰਿੰਡਾ ਪੁਲਿਸ ਨੇ ਮੱਝ ਚੋਰ ਕੀਤੇ ਕਾਬੂ ਚੋਰੀ ਸ਼ੁਦਾ ਮੱਝਾਂ ਯੂਪੀ ਤੋਂ ਬਰਾਮਦ
Publish Date: Mon, 05 Oct 2026 05:38 PM (IST)
Updated Date: Mon, 05 Oct 2026 05:41 PM (IST)
ਚੋਰੀ ਦੀ ਹੀ ਗੱਡੀ ’ਚ ਹੀ ਪਿੰਡ ਧਨੌਰੀ ਤੋਂ ਮੱਝਾਂ ਚੋਰੀ ਕਰਕੇ ਲੈ ਗਏ ਸੀ ਚੋਰ ਪੰਜਾਬੀ ਜਾਗਰਣ ਟੀਮ, ਮੋਰਿੰਡਾ: ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ’ਚ ਮੱਝਾਂ ਚੋਰੀ ਕਰਨ ਵਾਲਾ ਗਿਰੋਹ ਸਰਗਰਮ ਹੈ। ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਤੋਂ ਰਾਤ ਸਮੇਂ ਮੱਝਾਂ ਚੋਰੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ ਮੋਰਿੰਡਾ ਪੁਲਿਸ ਨੇ ਪਿੰਡ ਧਨੌਰੀ ਤੋਂ ਚੋਰੀ ਹੋਈਆਂ ਦੋ ਮੱਝਾਂ ਉੱਤਰ ਪ੍ਰਦੇਸ਼ ਤੋਂ ਬਰਾਮਦ ਕਰਕੇ ਦੋ ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਦਰ ਮੋਰਿੰਡਾ ਦੇ ਐੱਸਐੱਚਓ ਇੰਸਪੈਕਟਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਬੀਤੇ ਦਿਨੀਂ ਅਗਸਤ 19-20 ਦੀ ਦਰਮਿਆਨੀ ਰਾਤ ਪਿੰਡ ਧਨੌਰੀ ਤੋਂ ਦੋ ਮੱਝਾਂ ਚੋਰੀ ਕਰ ਲਈਆਂ ਗਈਆਂ ਸਨ। ਜਿਸ ਸਬੰਧੀ ਪੁਲਿਸ ਥਾਣਾ ਸਦਰ ਮੋਰਿੰਡਾ ਵੱਲੋਂ ਮੁਕਦਮਾ ਨੰਬਰ 103 ਮਿਤੀ 29-8-26 ਅਧੀਨ ਧਾਰਾ ਤੇ 331(4), 305 ਬੀਐੱਨਐੱਸ ਦਰਜ ਕਰਕੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪਿੰਡ ਧਨੌਰੀ ਤੋਂ ਮੱਝਾਂ ਚੋਰੀ ਹੋਣ ਤੋਂ ਬਾਅਦ ਪੁਲਿਸ ਵੱਲੋਂ ਅਣਪਛਾਤਿਆਂ ਖ਼ਿਲਾਫ਼ ਮੁਕਦਮਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ, ਤਫਤੀਸ਼ ਦੌਰਾਨ ਸਾਹਮਣੇ ਆਇਆ ਸੀ ਕਿ ਚੋਰਾਂ ਵੱਲੋਂ ਜੋ ਯੂਪੀ ਨੰਬਰ ਦੀ ਮਹਿੰਦਰਾ ਪਿਕਅਪ ਜੋ ਚੋਰੀ ਲਈ ਵਰਤੀ ਗਈ, ਉਹ ਪਿਕਅਪ ਵੀ ਚੋਰੀ ਦੀ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਦੇ ਹੋਏ ਤੇ ਇਕ ਗੁਪਤ ਸੂਚਨਾ ਦੇ ਅਧਾਰ ’ਤੇ ਨਾਕੇਬੰਦੀ ਦੌਰਾਨ ਉਕਤ ਪਿਕਅਪ ਨੂੰ ਕਾਬੂ ਕਰ ਲਿਆ ਗਿਆ। ਜਿਸ ਵਿਚ ਪਿਕਅਪ ਚਾਲਕ ਦੇ ਨਾਲ ਇਕ ਬੱਚਾ ਜੁਬੇਨਾਈਲ ਬੈਠਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਆਰੋਪੀ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਤੇ ਇਸ ਦੌਰਾਨ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਕੁੱਲ ਪੰਜ ਵਿਅਕਤੀ ਸਨ ਅਤੇ ਇਹ ਯੂਪੀ ਦੇ ਰਹਿਣ ਵਾਲੇ ਸਨ। ਉਨਾਂ ਦੱਸਿਆ ਕਿ ਇਨਾਂ ਵਿੱਚੋਂ ਤਿੰਨ ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਦੋ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਗੱਡੀ ਟਰੇਸ ਕਰਕੇ ਉਸ ਵਿੱਚੋਂ ਦੋਸ਼ੀ ਗੁਲ ਫਿਰੋਜ਼ ਪੁੱਤਰ ਮੁਹੰਮਦ ਯੂਸਫ ਵਾਸੀ ਨੇੜੇ ਮਕਬਰਾ ਮਸਜਿਦ ਰਾਸ਼ੀਦ ਵਿਹਾਰ, ਸਹਾਰਨਪੁਰ ਹਾਲ ਵਾਸੀ ਹਲਾਲਪੁਰ ਥਾਣਾ ਦੇਹਾਤ ਕੋਤਵਾਲੀ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਰਿਮਾਂਡ ਲੈਣ ਉਪਰੰਤ ਥਾਣਾ ਸਦਰ ਮੋਰਿੰਡਾ ਦੀ ਪੁਲਿਸ ਪਾਰਟੀ ਵੱਲੋਂ ਪਿੰਡ ਸਲੇਮਪੁਰ ਥਾਣਾ ਸਰਸਾਵਾ ਜ਼ਿਲਾ ਸਹਾਰਨਪੁਰ ਤੋਂ ਚੋਰੀਸੁਦਾ ਦੋ ਪਸ਼ੂ ਬਰਾਮਦ ਕੀਤੇ ਗਏ ਅਤੇ ਗੁਲਫਿਰੋਜ਼ ਦੀ ਪੁੱਛ ਗਿੱਛ ਤੇ ਬਿਲਾਲ ਪੁੱਤਰ ਅਬਰਾਰ ਵਾਸੀ ਮਕਾਨ ਨੰਬਰ 345 ਏ ਖੇੜਾਮਾਵਤ ਖੰਟ, ਥਾਣਾ ਚਿਲਕਾਣਾ, ਜਿਲਾ ਸਹਾਰਨਪੁਰ ਨੂੰ ਸਰਸਾਵਾ ਯੂਪੀ ਤੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੱਸਣਯੋਗ ਹੈਕਿ ਸ੍ਰੀ ਚਮਕੌਰ ਸਾਹਿਬ ਤੇ ਮੋਰਿੰਡਾਂ ਦੇ ਆਲੇ ਦੁਆਲੇ ਦੇ ਇਲਾਕੇ ਵਿਚ ਮੰਝਾਂ ਚੋਰੀ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਜਿਸ ਨੂੰ ਲੈ ਕੇ ਮੰਝਾਂ ਦੇ ਪਾਲਕ ਚਿੰਤਾਂ ਵਿਚ ਹਨ ਕਿਉਕਿ ਪਿਛਲੇ ਦਿਨੀ ਪਿੰਡ ਸਾਲਾਪੁਰ, ਕਾਈਨੋਰ, ਖਾਬੜਾ, ਰੋਡਮਾਜਰਾ, ਕੰਧੋਲਾ ਟੱਪਰੀਆ ਆਦਿ ਤੋਂ ਮੱਝਾਂ ਚੋਰੀ ਕੀਤੀਆਂ ਗਈਆਂ ਹਨ।