- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਰਿੰਡਾ ਦੀਆਂ ਖਿਡਾਰਣਾਂ ਨੇ ਪੰਜਾਬ ਸਟੇਟ ਸਕੂਲ ਖੇਡਾਂ ’ਚ ਮੱਲਾਂ ਮਾਰੀਆਂ, ਕਲੱਬ ਵੱਲੋਂ ਵਿਸ਼ੇਸ਼ ਸਨਮਾਨ

ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਦਸ਼ਮੇਸ਼ ਸਪੋਰਟਸ ਕਲੱਬ ਮੋਰਿੰਡਾ ਦੀਆਂ ਹੋਣਹਾਰ ਖਿਡਾਰਣਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈਆਂ 70ਵੀਆਂ ਪੰਜਾਬ ਸਟੇਟ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੀਆਈਐੱਸ ਮੋਹਾਲੀ ਦੀ ਟੀਮ ਵੱਲੋਂ ਖੇਡਦਿਆਂ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਜਾਣਕਾਰੀ ਦਸ਼ਮੇਸ਼ ਸਪੋਰਟਸ ਕਲੱਬ ਦੇ ਪ੍ਰਧਾਨ ਕ੍ਰਿਸ਼ਨ ਸਿੰਘ ਰਾਣਾ ਅਤੇ ਨੰਬਰਦਾਰ ਰੁਪਿੰਦਰ ਸਿੰਘ ਪਿਚਰਾ ਵੱਲੋਂ ਸਾਂਝੀ ਕੀਤੀ ਗਈ। ਇਸ ਤੋਂ ਪਹਿਲਾਂ ਵੀ ਇਨ੍ਹਾਂ ਖਿਡਾਰਨਾਂ ਨੇ ਬਾਬਾ ਫਰੀਦ ਕੱਪ (ਫਰੀਦਕੋਟ) ਵਿਚ ਪਹਿਲਾ ਸਥਾਨ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ (ਅੰਡਰ-17) ਵਿਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਲਗਾਤਾਰ ਤਿੰਨ ਟੂਰਨਾਮੈਂਟਾਂ ਵਿਚ ਜਿੱਤ ਦਰਜ ਕਰਕੇ ਖਿਡਾਰਣਾਂ ਅੰਜਲੀ, ਕੁਸਮ, ਕੁਲਦੀਪ, ਨਵਪ੍ਰੀਤ, ਨਵਜੋਤ ਅਤੇ ਆਂਚਲ ਨੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਮੋਰਿੰਡਾ ਸ਼ਹਿਰ ਅਤੇ ਜ਼ਿਲ੍ਹਾ ਰੂਪਨਗਰ ਦਾ ਨਾਮ ਰੌਸ਼ਨ ਕੀਤਾ ਹੈ। ਇਹ ਖਿਡਾਰਣਾਂ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਮੋਹਾਲੀ ਵਿਖੇ ਪੜ੍ਹ ਰਹੀਆਂ ਹਨ। ਇਸ ਮੌਕੇ ਦਸ਼ਮੇਸ਼ ਸਪੋਰਟਸ ਕਲੱਬ ਦੇ ਪ੍ਰਧਾਨ ਕ੍ਰਿਸ਼ਨ ਸਿੰਘ ਰਾਣਾ ਪੁੱਤਰ ਗੁਰਸੇਵਕ ਸਿੰਘ ਵਾਸੀ ਰਾਜਪੁਰਾ (ਮੋਰਿੰਡਾ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੀਆਂ ਸ਼ਖ਼ਸੀਅਤਾਂ ਵੱਲੋਂ ਖਿਡਾਰਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬੁਲਾਰਿਆਂ ਨੇ ਆਖਿਆ ਕਿ ਖੇਡਾਂ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹਨ, ਜੋ ਸਾਨੂੰ ਨਿਯਮਾਂ ਅਤੇ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ। ਸਨਮਾਨ ਸਮਾਰੋਹ ਦੌਰਾਨ ਕਲੱਬ ਦੇ ਕੋਚ ਪਵਨ ਕੁਮਾਰ ਭਟੋਆ, ਜਸਵੰਤ ਸਿੰਘ ਨਿੱਕਾ, ਲਲਿਤ ਕੁਮਾਰ (ਜੁਆਇੰਟ ਸੈਕਟਰੀ), ਸੁਨੀਲ ਮੰਗਾ (ਸੀ. ਮੀਤ ਪ੍ਰਧਾਨ), ਪਵਨ ਕੁਮਾਰ ਪੰਮਾ, ਹਰਚੰਦ ਸਿੰਘ (ਕੈਸ਼ੀਅਰ), ਵਰਿੰਦਰ ਰਾਜਾ, ਜਸਵਿੰਦਰ ਸਿੰਘ ਪਵਨ ਪੰਮੀ, ਡਾ. ਜਗਤਾਰ ਸਿੰਘ, ਰੋਹਿਤ ਕੁਮਾਰ, ਅਰੁਣ ਬੇਰੀ (ਇੰਟਰਨੈਸ਼ਨਲ ਖਿਡਾਰੀ), ਸੁਰਿੰਦਰ ਸਿੰਘ, ਦਵਿੰਦਰ ਸਿੰਘ, ਸੁਰਜੀਤ ਫ਼ਾਈ, ਕਲੱਬ ਦੇ ਸਰਪ੍ਰਸਤ ਰੁਪਿੰਦਰ ਸਿੰਘ ਭਿਚਰਾ, ਬੀਬੀ ਰਣਜੀਤ ਕੌਰ (ਐੱਮਸੀ), ਵਿਕਾਸ ਕੁਮਾਰ ਵਿਜ, ਵਿਜੇ ਕੁਮਾਰ, ਨੀਤਿਨ ਭਟੋਆ ਅਤੇ ਰਮਨਦੀਪ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।