ਵਿਧਾਇਕ ਡਾ.ਚਰਨਜੀਤ ਵੱਲੋਂ ਸਰਹਾਣਾ-ਬੱਲ੍ਹਾਂ-ਬੂਥਗੜ੍ਹ ਮਾਰਗ ਦੇ ਮਜ਼ਬੂਤੀਕਰਨ ਦਾ ਉਦਘਾਟਨ ਵਿਧਾਇਕ ਡਾ.ਚਰਨਜੀਤ ਵੱਲੋਂ ਸਰਹਾਣਾ-ਬੱਲ੍ਹਾਂ-ਬੂਥਗੜ੍ਹ ਮਾਰਗ ਦੇ ਮਜ਼ਬੂਤੀਕਰਨ ਦਾ
Publish Date: Fri, 25 Sep 2026 03:41 PM (IST)
Updated Date: Fri, 25 Sep 2026 03:42 PM (IST)
5 ਕਿਲੋਮੀਟਰ ਦੇ ਇਸ ਮਾਰਗ ’ਤੇ ਢਾਈ ਕਰੋੜ ਰੁਪਏ ਦੀ ਆਵੇਗੀ ਲਾਗਤ ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ: ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ.ਚਰਨਜੀਤ ਸਿੰਘ ਵੱਲੋਂ ਢਾਈ ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਸਰਹਾਣਾ-ਬੱਲ੍ਹਾਂ-ਬੂਥਗੜ੍ਹ ਮਾਰਗ ਦੇ ਮਜ਼ਬੂਤੀਕਰਨ ਕਾਰਜ ਦਾ ਉਦਘਾਟਨ ਕੀਤਾ ਗਿਆ। ਇਹ ਸੜਕ ਮੋਰਿੰਡਾ-ਲੁਧਿਆਣਾ ਮੁੱਖ ਮਾਰਗ ਅਤੇ ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਮਾਰਗ ਨੂੰ ਮਿਲਾਉਂਦੇ ਹੋਏ ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਰੋਡ ਦੇ ਨੇੜਲੇ ਦਰਜਨਾਂ ਪਿੰਡਾ ਲਈ ਬਾਈਪਾਸ ਦਾ ਕੰਮ ਕਰੇਗੀ। ਇਸ ਰੋਡ ਦੇ ਮੁਕੰਮਲ ਹੋਣ ਨਾਲ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਲੁਧਿਆਣਾ ਜਾਣ ਲਈ 8 ਤੋਂ 10 ਕਿਲੋਮੀਟਰ ਦਾ ਸਫਰ ਘੱਟ ਹੋਵੇਗਾ। ਇਸ ਨਾਲ ਜਿੱਥੇ ਲੋਕਾਂ ਨੂੰ ਆਰਥਿਕ ਲਾਭ ਮਿਲੇਗਾ, ਉੱਥੇ ਹੀ ਟਰੈਫਿਕ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ। ਇਸ ਸਬੰਧੀ ਵਿਧਾਇਕ ਡਾ.ਚਰਨਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੇ ਵਿਕਾਸ ਲਈ ਲੱਗਭੱਗ 45 ਹਜ਼ਾਰ ਕਿਲੋਮੀਟਰ ਲਿੰਕ ਸੜਕਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਲਈ 42 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦਾ ਲੁਧਿਆਣਾ ਜਾਣ ਵਾਲੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ, ਖਾਸ ਕਰਕੇ ਜਦੋਂ ਸਭਾ ਦੇ ਦਿਨ ਹੁੰਦੇ ਹਨ, ਲੁਧਿਆਣਾ ਜਾਣ ਲਈ ਇਸ ਬਾਈਪਾਸ ਦਾ ਵੱਡਾ ਲਾਭ ਮਿਲੇਗਾ। ਉਨਾਂ ਨੂੰ ਟਰੈਫਿਕ ਵਿੱਚੋਂ ਨਿਕਲਣ ਦੀ ਸਮੱਸਿਆ ਨਹੀਂ ਰਹੇਗੀ। ਇਸ ਮੌਕੇ ਆਪ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਪ੍ਰੋ.ਬੀਰਦਵਿੰਦਰ ਸਿੰਘ ਬੱਲਾਂ ਨੇ ਕਿਹਾ ਕਿ ਮੋਰਿੰਡਾ-ਲੁਧਿਆਣਾ ਮੁੱਖ ਮਾਰਗ ਮੋਰਿੰਡਾ ਅਤੇ ਸ੍ਰੀ ਚਮਕੌਰ ਸਾਹਿਬ ਮਾਰਗ ਨਾਲ ਜੋੜ ਰਹੀ ਬੱਲਾਂ-ਸਰਹਾਣਾ ਸੜਕ ਦੀ ਵਾਈਡਨਿੰਗ ਅਤੇ ਮਜ਼ਬੂਤੀ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਲੱਗਭੱਗ 5 ਕਿਲੋਮੀਟਰ ਲੰਬੀ ਇਸ ਸੜਕ ਦੀ ਚੌੜਾਈ 10 ਫੁੱਟ ਤੋਂ ਵਧਾ ਕੇ 18 ਫੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਚੌੜਾਈ 10 ਫੁੱਟ ਤੋਂ 18 ਫੁੱਟ ਹੋ ਜਾਣ ਨਾਲ ਹੈਵੀ ਵਾਹਨਾਂ ਨੂੰ ਵੀ ਕਰੌਸਿੰਗ ਸਮੇਂ ਕੋਈ ਦਿੱਕਤ ਨਹੀਂ ਰਹੇਗੀ। ਇਸ ਮੌਕੇ ਜੇਈ ਬਲਜੀਤ ਸਿੰਘ ਨੇ ਕਿਹਾ ਕਿ ਸੜਕ ’ਤੇ ਮਟੀਰੀਅਲ ਪੂਰਾ ਅਤੇ ਵਧੀਆ ਢੰਗ ਨਾਲ ਪਾਇਆ ਜਾ ਰਿਹਾ ਹੈ। ਇਸ ਮੌਕੇ ਅਮਰ ਸਿੰਘ ਨੱਤ, ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੌਜੀ ਅਮਰਾਲੀ, ਸ਼ੂਗਰ ਮਿੱਲ ਮੋਰਿੰਡਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ, ਪੀਏ ਪ੍ਰਦੀਪ ਸਿੰਘ ਰੁੜਕੀ, ਨਰਿੰਦਰ ਸਿੰਘ ਐੱਮਸੀ ਘੜੂੰਆਂ, ਤੇਜਿੰਦਰ ਸਿੰਘ ਬਿੱਲੂ ਕਲਾਰਾਂ, ਸਰਪੰਚ ਗੁਰਜੀਤ ਸਿੰਘ ਲਖਬੀਰ ਸਿੰਘ ਉਧਮਪੁਰ, ਹਰਸ਼ ਭੂਰੜੇ, ਗੁਰਜਿੰਦਰ ਸਿੰਘ ਗੋਪਾਲਪੁਰ, ਸਰਪੰਚ ਬਲਰਾਮ ਸਿੰਘ, ਸਰਪੰਚ ਬਲਦੇਵ ਸਿੰਘ ਮਾਜਰੀ, ਬਲਜੀਤ ਸਿੰਘ ਨੱਤ, ਅਮਰਜੀਤ ਸਿੰਘ ਅਮਰਾਲੀ, ਵਿਵੇਕ ਸ਼ਰਮਾ ਮੋਰਿੰਡਾ ਅਤੇ ਹੋਰ ਪਤਵੰਤੇ ਸ਼ਾਮਿਲ ਸਨ।