ਭੰਡਾਰੇ ’ਚ ਸ਼ਾਮਿਲ ਹੋਏ ਵਿਧਾਇਕ ਡਾ.ਚਰਨਜੀਤ ਲਾਹੜ ਬ੍ਰਾਹਮਣ ਸਭਾ ਵੱਲੋਂ ਕਰਵਾਏ ਭੰਡਾਰੇ ਵਿਚ ਸ਼ਾਮਿਲ ਹੋਏ ਵਿਧਾਇਕ ਡਾ.ਚਰਨਜੀਤ
Publish Date: Sat, 12 Sep 2026 05:24 PM (IST)
Updated Date: Sat, 12 Sep 2026 05:26 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਸ੍ਰੀ ਲਾਹੜ ਬ੍ਰਾਹਮਣ ਸਭਾ ਮੋਰਿੰਡਾ ਵੱਲੋਂ ਲਾਹੜ ਸਤੀ ਮੰਦਰ ਮੋਰਿੰਡਾ ਵਿਖੇ ਭਾਦੋਂ ਦੇ ਮਹੀਨੇ ਦਾ ਭੰਡਾਰਾ ਆਯੋਜਿਤ ਕੀਤਾ ਗਿਆ। ਇਸ ਮੌਕੇ ਭਾਈਚਾਰੇ ਦੇ ਲੋਕਾਂ ਵੱਲੋਂ ਸਤੀ ਮਾਤਾ ਦੀ ਪੂਜਾ ਕੀਤੀ ਗਈ ਅਤੇ ਭੰਡਾਰਾ ਲਗਾਇਆ ਗਿਆ। ਇਸ ਤੋਂ ਉਪਰੰਤ ਸੰਕੀਰਤਨ ਮੰਡਲੀ ਵੱਲੋਂ ਭਜਨ ਗਾਇਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਲਾਹੜ ਬ੍ਰਾਹਮਣ ਸਭਾ ਮੋਰਿੰਡਾ ਦੇ ਪ੍ਰਧਾਨ ਸਤੀਸ਼ ਸ਼ਰਮਾ, ਆਗੂ ਰਾਹੁਲ ਸ਼ਰਮਾ ਅਤੇ ਅਨਿਲ ਕੁਮਾਰ ਨੇ ਦੱਸਿਆ ਕਿ ਸ੍ਰੀ ਲਾਹੜ ਬ੍ਰਾਹਮਣ ਸਭਾ ਵੱਲੋਂ ਸਤੀ ਮਾਤਾ ਮੰਦਰ ਵਿਖੇ ਸਾਵਣ ਤੇ ਭਾਦੋਂ ਦੇ ਮਹੀਨੇ ਸਲਾਨਾ ਭੰਡਾਰਾ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਇਸ ਭੰਡਾਰੇ ਮੌਕੇ ਹਲਕਾ ਵਿਧਾਇਕ ਡਾ.ਚਰਨਜੀਤ ਸਿੰਘ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ। ਇਸ ਮੌਕੇ ਵਿਧਾਇਕ ਡਾ.ਚਰਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਇਹ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਹਰ ਧਰਮ ਦੇ ਤਿਉਹਾਰ ਨੂੰ ਇਕੱਠੇ ਹੋ ਕੇ ਮਨਾਉਂਦੇ ਹਨ। ਇਸ ਮੌਕੇ ਸਭਾ ਦੇ ਪ੍ਰਧਾਨ ਸਤੀਸ਼ ਸ਼ਰਮਾ ਅਤੇ ਰਾਹੁਲ ਸ਼ਰਮਾ ਨੇ ਦੱਸਿਆ ਕਿ ਇਸ ਪ੍ਰਾਚੀਨ ਲਾਹੜ ਸਤੀ ਮਾਤਾ ਮੰਦਰ ਵਿਖੇ ਜਾਣ ਲਈ ਪਹਿਲਾਂ ਕੋਈ ਰਸਤਾ ਨਾ ਹੋਣ ਕਾਰਨ ਸ਼ਰਧਾਲੂਆਂ ਨੂੰ ਖੇਤਾਂ ਵਿਚ ਤੋਂ ਹੋ ਕੇ ਮੰਦਰ ਤੱਕ ਜਾਣਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਵਿਧਾਇਕ ਨੂੰ ਇਸ ਸਮੱਸਿਆ ਸਬੰਧੀ ਧਿਆਨ ਦਿਵਾਉਣ ਉੱਤੇ, ਉਨ੍ਹਾਂ ਵੱਲੋਂ ਮੰਦਰ ਜਾਣ ਲਈ ਰਸਤਾ ਦਿਵਾਇਆ ਗਿਆ, ਜਿਸ ਦੇ ਲਈ ਉਹ ਵਿਧਾਇਕ ਦੇ ਅਤਿ ਧੰਨਵਾਦੀ ਹਨ। ਉਨ੍ਹਾਂ ਦੱਸਿਆ ਕਿ ਵਿਧਾਇਕ ਵੱਲੋਂ ਭਰੋਸਾ ਦਵਾਇਆ ਗਿਆ ਹੈ ਕਿ ਇਸ ਰਸਤੇ ਨੂੰ ਜਲਦੀ ਹੀ ਪੱਕਾ ਵੀ ਕਰਵਾਇਆ ਜਾਵੇਗਾ। ਇਸ ਮੌਕੇ ਅਨਿਲ ਕੁਮਾਰ, ਅਜੈ ਕੁਮਾਰ ਸ਼ਰਮਾ, ਪਵਨ ਕੁਮਾਰ ਸ਼ਰਮਾ, ਹਨੀ ਸ਼ਰਮਾ ਅਤੇ ਮਹਿਲਾ ਮੰਡਲ ਤੋਂ ਕੌਸ਼ਲਿਆ ਦੇਵੀ, ਸਰੋਜ ਸ਼ਰਮਾ, ਸੱਤਿਆ ਦੇਵੀ, ਊਸ਼ਾ ਰਾਣੀ ਆਦਮੀ ਸ਼ਾਮਲ ਸਨ।