- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਚੱਢਾ ਨੇ ਪੀਐਚਸੀ ਪੁਰਖਾਲੀ ਨੂੰ ਅੱਪਗ੍ਰੇਡ ਕਰਕੇ ਸੀਐਚਸੀ ਦਾ ਦਰਜਾ ਦੇਣ ਲਈ ਵਿਭਾਗ ਨੂੰ ਭੇਜਿਆ ਪ੍ਰਸਤਾਵ

ਲੀਡ: ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਘਾੜ ਇਲਾਕੇ ਦੇ ਪਿੰਡ ਪੁਰਖਾਲੀ ਵਿਖੇ ਸਿਹਤ ਵਿਭਾਗ ਅਧੀਨ ਚੱਲ ਰਹੇ ਪ੍ਰਾਇਮਰੀ ਹੈਲਥ ਸੈਂਟਰ ਨੂੰ ਅਪਗ੍ਰੇਡ ਕਰਕੇ ਕਮਿਊਨਿਟੀ ਹੈਲਥ ਸੈਂਟਰ ਦਾ ਦਰਜਾ ਦਿਵਾਉਣ ਲਈ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਸਿਹਤ ਵਿਭਾਗ ਨੂੰ ਪ੍ਰਸਤਾਵ ਭੇਜਿਆ ਹੈ, ਜਿਸ ਦੀ ਪੁਸ਼ਟੀ ਵਿਧਾਇਕ ਚੱਢਾ ਨੇ ਕਰਦਿਆਂ ਕਿਹਾ ਕਿ ਭੇਜੇ ਪ੍ਰਸਤਾਵ ’ਤੇ ਵਿਭਾਗ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਪ੍ਰਾਇਮਰੀ ਹੈਲਥ ਸੈਂਟਰ ਪੁਰਖਾਲੀ ਜਦੋਂ ਅਪਗ੍ਰੇਡ ਹੋ ਕੇ ਕਮਿਊਨਿਟੀ ਹੈਲਥ ਸੈਂਟਰ ਬਣੇਗਾ ਤਾਂ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੀ ਵੱਡੀ ਸੌਗਾਤ ਮਿਲੇਗੀ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਭੇਜੇ ਪ੍ਰਸਤਾਵ ’ਚ ਕਿਹਾ ਗਿਆ ਕਿ ਪੀਐੱਚਸੀ. ਪੁਰਖਾਲੀ ਨੂੰ ਇਲਾਕੇ ਦੇ ਲਗਭਗ 80 ਪਿੰਡ ਪੈਂਦੇ ਹਨ ਜਿਨ੍ਹਾਂ ਦੀ ਅਬਾਦੀ ਕਰੀਬ 87,000 ਹੈ ਜੋ ਕਿ ਸਿਹਤ ਸੇਵਾਵਾਂ ਲੈਣ ਲਈ ਪੀਐੱਚਸੀ ਪੁਰਖਾਲੀ ’ਤੇ ਹੀ ਨਿਰਭਰ ਕਰਦੀ ਹੈ, ਜਿਸ ਕਾਰਨ ਵਧਦੀ ਆਬਾਦੀ ਤੇ ਲੋੜਾਂ ਨੂੰ ਮੁੱਖ ਰੱਖਦਿਆਂ ਮੌਜੂਦਾ ਸਹੂਲਤਾਂ ’ਚ ਸੁਧਾਰ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਉਪਰੰਤ ਸਿਵਲ ਸਰਜਨ ਰੂਪਨਗਰ ਵਲੋਂ ਕਾਰਵਾਈ ਕਰਦਿਆਂ ਪੀਐੱਚਸੀ ਪੁਰਖਾਲੀ ਨੂੰ ਸੀਐੱਚਸੀ ਦਾ ਦਰਜਾ ਦੇਣ ਲਈ ਤਜਵੀਜ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਚੰਡੀਗੜ੍ਹ ਨੂੰ ਅਗਲੇਰੀ ਪ੍ਰਵਾਨਗੀ ਹਿੱਤ ਭੇਜ ਦਿੱਤੀ ਗਈ ਹੈ।
ਵਿਧਾਇਕ ਨੇ ਕਿਹਾ ਕਿ ਇਸ ਫੈਸਲੇ ਦੇ ਅਮਲ ’ਚ ਆਉਣ ਨਾਲ ਪੁਰਖਾਲੀ ਤੇ ਇਸ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਵਸਨੀਕਾਂ ਨੂੰ ਆਪਣੇ ਹੀ ਇਲਾਕੇ ’ਚ ਬਿਹਤਰ ਤੇ ਆਧੁਨਿਕ ਸਿਹਤ ਸਹੂਲਤਾਂ ਮਿਲ ਸਕਣਗੀਆਂ। ਇਸ ਸਬੰਧ ’ਚ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪੁਰਖਾਲੀ, ਚੇਅਰਮੈਨ ਸੁਖਦੇਵ ਸਿੰਘ ਮੀਆਂਪੁਰੀ , ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਰਾਮਪੁਰ, ਚੰਨੀ ਸੈਂਫਲਪੁਰ, ਅਜਾਇਬ ਸਿੰਘ ਸਰਪੰਚ ਸਰਾੜੀ, ਮਨਪ੍ਰੀਤ ਸਿੰਘ ਸਰਪੰਚ ਭੱਦਲ, ਬਿੱਲਾ ਬਬਾਨੀ, ਰਣਜੋਧ ਸਿੰਘ ਸਰਪੰਚ ਰਾਮਪੁਰ, ਮੋਹਨ ਸਿੰਘ ਸਰਪੰਚ ਬੜੀ, ਸੱਜਣ ਸਿੰਘ ਸਰਪੰਚ ਹਰੀਪੁਰ,ਸੁਖਵਿੰਦਰ ਸਿੰਘ ਸਰਪੰਚ ਭੰਗਾਲਾ,ਪਰਮਿੰਦਰ ਸਿੰਘ ਸਰਪੰਚ ਖੇੜੀ, ਦੀਪਿੰਦਰ ਸਿੰਘ ਸਰਪੰਚ ਟੱਪਰੀਆਂ, ਬਲਵਿੰਦਰ ਸਿੰਘ ਸਰਪੰਚ ਹਿਰਦਾਪੁਰ,ਸੁੱਖਾ ਖੇੜੀ, ਜਸਪਾਲ ਸਿੰਘ ਮੀਆਂਪੁਰੀ,ਨੌਨਿਹਾਲ ਸਿੰਘ, ਭਾਗ ਸਿੰਘ ਬੜੀ,ਇੰਸਪੈਕਟਰ ਸਤਨਾਮ ਸਿੰਘ ਖੇੜੀ, ਲਾਡੀ ਬਿੰਦਰਖ, ਕ੍ਰਿਸ਼ਨ ਸਿੰਘ ਬਿੰਦਰਖ ਆਦਿ ਆਗੂਆਂ ਨੇ ਵਿਧਾਇਕ ਚੱਢਾ ਵਲੋਂ ਪੀਐਚਸੀ ਪੁਰਖਾਲੀ ਨੂੰ ਸੀਐੱਚਸੀ ਦਾ ਦਰਜਾ ਦੇਣ ਲਈ ਕੀਤੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ l
ਉਨ੍ਹਾਂ ਦੱਸਿਆ ਕਿ ਵਿਧਾਇਕ ਦੇ ਇਸ ਉਪਰਾਲੇ ਨਾਲ ਇਲਾਕਾ ਵਾਸੀ ਸਿਹਤ ਸੇਵਾਵਾਂ ਦਾ ਲਾਭ ਲੈ ਸਕਣਗੇ ਜੋ ਕਿ ਇਲਾਕੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਲੈਣ ਲਈ ਰੂਪਨਗਰ ਜਾਂ ਚੰਡੀਗੜ੍ਹ ਦੇ ਹਸਪਤਾਲਾਂ ਚ ਜਾਣਾ ਪੈਂਦਾ ਸੀ । ਆਗੂਆਂ ਨੇ ਕਿਹਾਕਿ ਜਦੋਂ ਤੋਂ ਹਲਕੇ ਦੀ ਵਾਂਗਡੋਰ ਵਿਧਾੲFਕ ਚੱਢਾ ਦੇ ਹੱਥ ਆਈ ਹੈ ਉਦੋਂ ਤੋਂ ਹੀ ਘਾੜ ਇਲਾਕੇ ਦੀ ਤਸਵੀਰ ਬਦਲੀ ਹੈ। ਉਨ੍ਹਾਂ ਕਿਹਾਕਿ ਚੰਡੀਗੜ੍ਹ ਤੋਂ ਵਾਇਆ ਪੁਰਖਾਲੀ ਤੋਂ ਸੈਣੀ ਮਾਜਰਾ ਹਿਮਾਚਲ ਪ੍ਰਦੇਸ਼ ਤੋਂ ਸੜਕ ਦੇ ਚੱਲ ਰਹੇ ਕੰਮ ਨਾਲ ਆਉਣ ਵਾਲੇ ਸਮੇਂ ’ਚ ਇਲਾਕੇ ਦੇ ਲੋਕਾਂ ਨੂੰ ਵੱਡੀ ਸੌਗਾਤ ਮਿਲੇਗੀ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ‘ਆਪ’ ਦੇ ਕੰਮ ਤੋਂ ਖੁਸ਼ ਹਨ।