ਢਾਹਾਂ ਦੇ ਛਿੰਝ ਮੇਲੇ ’ਚ ਵਿਧਾਇਕ ਚੱਢਾ ਨੇ ਮਾਣਿਆ ਜਲੇਬੀਆਂ ’ਤੇ ਪਕੌੜਿਆਂ ਦਾ ਆਨੰਦ ਢਾਹਾਂ ਦੇ ਛਿੰਝ ਮੇਲੇ ’ਚ ਵਿਧਾਇਕ ਚੱਢਾ ਨੇ ਮਾਣਿਆ ਜਲੇਬੀਆਂ ’ਤੇ ਪਕੌੜਿਆਂ ਦਾ ਆਨੰਦ
Publish Date: Sat, 19 Sep 2026 04:27 PM (IST)
Updated Date: Sat, 19 Sep 2026 04:29 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਪਿੰਡਾਂ ਦੇ ਮੇਲੇ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹੁੰਦੇ, ਸਗੋਂ ਇਹ ਆਪਣੀ ਮਿੱਟੀ, ਸੱਭਿਆਚਾਰ, ਲੋਕ-ਰਵਾਇਤਾਂ ਤੇ ਆਪਣੇ ਲੋਕਾਂ ਨਾਲ ਜੁੜਨ ਦਾ ਇਕ ਸੁਹਾਵਣਾ ਮੌਕਾ ਵੀ ਹੁੰਦੇ ਹਨ। ਪਿੰਡ ਢਾਹਾਂ ਵਿਖੇ ਕਰਵਾਏ ਗਏ ਛਿੰਝ ਮੇਲੇ ਦੌਰਾਨ ਵੀ ਅਜਿਹਾ ਹੀ ਰੰਗ ਵੇਖਣ ਨੂੰ ਮਿਲਿਆ, ਜਦੋਂ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਛਿੰਝ ਮੇਲੇ ਵਿਚ ਸ਼ਿਰਕਤ ਕਰਨ ਉਪਰੰਤ ਮੇਲੇ ਦੇ ਪੰਡਾਲ ਤੋਂ ਬਾਹਰ ਲੱਗੀਆਂ ਖਾਣ-ਪੀਣ ਦੀਆਂ ਦੁਕਾਨਾਂ ’ਤੇ ਸਾਦਗੀ ਨਾਲ ਸਮਾਂ ਬਿਤਾਇਆ। ਵਿਧਾਇਕ ਚੱਢਾ ਆਪਣੇ ਸਾਥੀਆਂ ਸਮੇਤ ਆਮ ਲੋਕਾਂ ਵਾਂਗ ਮੇਲੇ ਦੀਆਂ ਰੌਣਕਾਂ ਵਿਚ ਰਲ-ਮਿਲ ਗਏ। ਇਸ ਦੌਰਾਨ ਉਨ੍ਹਾਂ ਨੇ ਇਕ ਸਟਾਲ ’ਤੇ ਰੁਕ ਕੇ ਜਲੇਬੀਆਂ ਅਤੇ ਪਕੌੜਿਆਂ ਦਾ ਆਨੰਦ ਮਾਣਿਆ। ਉਨ੍ਹਾਂ ਦਾ ਇਹ ਸਾਦਗੀ ਭਰਿਆ ਅੰਦਾਜ਼ ਮੇਲੇ ਵਿਚ ਮੌਜੂਦ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਵਿਧਾਇਕ ਨੇ ਮੇਲੇ ਵਿਚ ਲੱਗੀਆਂ ਵੱਖ-ਵੱਖ ਦੁਕਾਨਾਂ ’ਤੇ ਜਾ ਕੇ ਦੁਕਾਨਦਾਰਾਂ ਨਾਲ ਨਿੱਘੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਵੀ ਪੁੱਛਿਆ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪਿੰਡਾਂ ਦੇ ਮੇਲੇ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹਨ। ਅਜਿਹੇ ਸਮਾਗਮ ਸਾਨੂੰ ਆਪਣੀਆਂ ਜੜ੍ਹਾਂ ਅਤੇ ਆਪਣੇ ਲੋਕਾਂ ਨਾਲ ਜੋੜੀ ਰੱਖਦੇ ਹਨ। ਉਨ੍ਹਾਂ ਕਿਹਾ, “ਸਾਨੂੰ ਹਮੇਸ਼ਾ ਆਪਣੀ ਮਿੱਟੀ ਅਤੇ ਆਪਣੇ ਲੋਕਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਹੀ ਸਾਡੀ ਅਸਲ ਪਛਾਣ ਹੈ। ਪਿੰਡਾਂ ਦੀ ਸਾਦਗੀ ਅਤੇ ਲੋਕਾਂ ਦਾ ਪਿਆਰ ਦਿਲ ਨੂੰ ਹਮੇਸ਼ਾ ਖੁਸ਼ੀ ਦਿੰਦਾ ਹੈ।” ਵਿਧਾਇਕ ਵੱਲੋਂ ਬਿਨਾਂ ਕਿਸੇ ਰਸਮੀਅਤ ਦੇ ਆਮ ਲੋਕਾਂ ਵਿਚ ਬੈਠ ਕੇ ਜਲੇਬੀਆਂ ’ਤੇ ਪਕੌੜਿਆਂ ਦਾ ਆਨੰਦ ਮਾਣਨ ਅਤੇ ਦੁਕਾਨਦਾਰਾਂ ਨਾਲ ਸਹਿਜਤਾ ਨਾਲ ਗੱਲਬਾਤ ਕਰਨ ਦਾ ਅੰਦਾਜ਼ ਮੇਲੇ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਲੋਕਾਂ ਨੇ ਉਨ੍ਹਾਂ ਦੀ ਸਾਦਗੀ, ਨਿਮਰਤਾ ਅਤੇ ਆਪਣੇਪਣ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਦੇਸ ਰਾਜ ਸੈਣੀ, ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ, ਸੰਮਤੀ ਮੈਂਬਰ ਕੇਵਲ ਕ੍ਰਿਸ਼ਨ ਹੈਪੀ, ਬਲਵੀਰ ਟੇਢੇਵਾਲ, ਰਵਿੰਦਰ ਸਿੰਘ ਸਿੰਘਪੁਰ ਹਾਜ਼ਰ ਸਨ।