- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਸ ਲਿੰਧੀਆ ਐੱਲਐੱਨ ਨੇ ਸੰਭਾਲਿਆ ਐਸਡੀਐਮ ਮੋਰਿੰਡਾ ਦਾ ਚਾਰਜ

ਅਮਰਜੀਤ ਧੀਮਾਨ,ਪੰਜਾਬੀ ਜਾਗਰਣ,ਮੋਰਿੰਡਾ : ਪੰਜਾਬ ਸਰਕਾਰ ਵੱਲੋਂ ਕੀਤੇ ਗਏ ਪ੍ਰਸ਼ਾਸਨਿਕ ਫੇਰਬਦਲ ਤਹਿਤ ਆਈਏਐੱਸ. ਅਧਿਕਾਰੀ ਮਿਸ ਲਿੰਧੀਆ ਐੱਲਐੱਨ. ਨੇ ਉੱਪ ਮੰਡਲ ਮੈਜਿਸਟ੍ਰੇਟ (ਐੱਸ.ਡੀ.ਐੱਮ.) ਮੋਰਿੰਡਾ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਐੱਸ.ਡੀ.ਐੱਮ. ਮਿਸ ਲਿੰਧੀਆ ਐੱਲ.ਐੱਨ. ਨੇ ਕਿਹਾ ਕਿ ਮੋਰਿੰਡਾ ਸਬ-ਡਵੀਜ਼ਨ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਪੱਖਪਾਤ ਜਾਂ ਭੇਦਭਾਵ ਦੇ ਹਰ ਵਰਗ ਦੇ ਕੰਮ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੇ ਜਾਣਗੇ ਤੇ ਆਮ ਜਨਤਾ ਨੂੰ ਸਰਕਾਰੀ ਦਫ਼ਤਰਾਂ ’ਚ ਕੋਈ ਖੱਜਲ-ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਕੋਈ ਵੀ ਇਲਾਕਾ ਵਾਸੀ ਉਨਾਂ ਨੂੰ ਦਫਤਰ ਵਿਚ ਕਿਸੇ ਸਮੇਂ ਵੀ ਮਿਲਕੇ ਆਪਣੀ ਸਮੱਸਿਆ ਜਾਂ ਪ੍ਰਸ਼ਾਸਨਿਕ ਜਰੂਰਤ ਦੱਸ ਸਕਦਾ ਹੈ।