- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਵਾਲੀ ਦੇ ਮੋਕੇ ’ਤੇ ਮਾਇਨਿੰਗ ਮਾਫੀਆਂ ਨੇ ਰੱਜ ਕੇ ਲੁਟਿਆ ਭਲਾਣ

ਲੋਕਾਂ ਦੇ ਫੋਨ ਕਰਨ ’ਤੇ ਨਹੀ ਪੁੱਜੀ ਅਫ਼ਸਰਸ਼ਾਹੀ
ਕੁਲਵਿੰਦਰ ਭਾਟੀਆਂ, ਪੰਜਾਬੀ ਜਾਗਰਣ, ਨੰਗਲ : ਦੀਵਾਲੀ ਮੌਕੇ ’ਤੇ ਅਫ਼ਸਰਸ਼ਾਹੀ ਦੀ ਗੈਰ ਹਾਜ਼ਰੀ ਦੇ ਮਾਈਨਿੰਗ ਮਾਫੀਆ ਵੱਲੋਂ ਰੱਜ ਕੇ ਨਜ਼ਾਰੇ ਲੁੱਟੇ ਤੇ ਲੋਕ ਕੁਰਲਾ ਰਹੇ ਸਨ। ਲੋਕ ਅਫਸਰਸ਼ਾਹੀ ਨੂੰ ਫੋਨ ਕਰ ਰਹੇ ਸਨ ਤੇ ਕੁਝ ਕੁ ਨੇ ਮਜਬੂਰੀ ਬਸ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈਆਂ। ਕੁਝ ਨੇ ਅਫਸਰ ਸ਼ਾਹੀ ਨੂੰ ਵੀ ਭੇਜੀਆਂ, ਪਰ ਅਫਸਰਸ਼ਾਹੀ ਹਾਜ਼ਰ ਨਹੀਂ ਹੋਈ, ਕਿਉਂਕਿ ਦਿਵਾਲੀ ਸੀ।
ਭਲਾਣ ਖੇਤਰ ’ਚ ਸੱਤ ਤੇ ਅੱਠ ਨਵੰਬਰ ਨੂੰ ਰੱਜ ਕੇ ਨਜਾਇਜ਼ ਮਾਈਨਿੰਗ ਹੋਈ ਤੇ ਇਸ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਭਲਾਣ ਪਿੰਡ ਦੇ ’ਚ ਨਾਜਾਇਜ਼ ਮਾਈਨਿੰਗ ਹੋਈ ਹੋਵੇ। ਮਾਈਨਿੰਗ ਮਾਫੀਆ ਭਲਾਣ ਪਿੰਡ ਦੀਆਂ ਜਮੀਨਾਂ ਨੂੰ ਇਸ ਤਰਾਂ ਲੁੱਟ ਰਿਹਾ ਹੈ, ਜਿਵੇਂ ਭਲਾਣ ਦਾ ਕੋਈ ਵਾਲੀ ਵਾਰਸ ਹੀ ਨਹੀਂ। ਸੂਤਰਾਂ ਅਨੁਸਾਰ ਇਸ ਖੇਤਰ ਦੇ ’ਚ ਲੱਗਦੇ ਇਕ ਦੋ ਕਰੱਸ਼ਰਾ ਦੇ ਮਾਲਿਕ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਅਫਸਰਸ਼ਾਹੀ ’ਚ ਆਪਣੀ ਭੱਲ ਮਨਾ ਕੇ ਬੈਠੇ ਹੋਏ ਹਨ ਵੱਲੋਂ ਭਲਾਣ ਪਿੰਡ ਹੀ ਨਹੀਂ ਸਗੋਂ ਇਸਦੇ ਆਲੇ ਦੁਆਲੇ ਦੀਆਂ ਚਰਾਂਦਾਂ ਨੂੰ ਵੀ ਨਾਸਤੋ ਨਬੂਤ ਕਰ ਦਿੱਤਾ ਗਿਆ ਹੈ।
ਇਸ ਮਾਈਨਿੰਗ ਮਾਫੀਆ ਵੱਲੋਂ ਸਵਾ ’ਚ ਇੰਨੇ ਕੁ ਡੂੰਘੇ ਖੱਡੇ ਕਰ ਦਿੱਤੇ ਗਏ ਹਨ ਕਿ ਇਨ੍ਹਾਂ ’ਚ ਜੇਕਰ ਟਿੱਪਰ ਵੀ ਡੁੱਬ ਜਾਵੇ ਤਾਂ ਪਤਾ ਨਾ ਲੱਗੇ। ਸੱਤ ਤੇ ਅੱਠ ਅਕਤੂਬਰ ਦੀ ਰਾਤ ਨੂੰ ਮਾਈਨਿੰਗ ਮਾਫੀਆ ਵੱਲੋਂ ਭਲਾਣ ਦੇ ’ਚ ਰੱਜ ਕੇ ਮਾਈਨਿੰਗ ਕੀਤੀ ਗਈ ਤੇ ਕੁਝ ਪਿੰਡ ਦੇ ਲੋਕਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ। ਉਨ੍ਹਾਂ ਵੱਲੋਂ ਅਫਸਰਸ਼ਾਹੀ ਨੂੰ ਫੋਨ ਕੀਤੇ ਗਏ ਜੋ ਕਿਸੇ ਨੇ ਚੁੱਕਣੇ ਮੁਨਾਸਬ ਨਹੀਂ ਸਮਝੇ ਜਾਂ ਇੰਝ ਕਹਿ ਲਿਆ ਜਾਵੇ ਕਿ ਕਥਿਤ ਤੌਰ ਤੇ ਇਹ ਮਾਈਨਿੰਗ ਤਿਉਹਾਰਾਂ ਦੇ ਮੱਦੇ ਨਜ਼ਰ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤੀ ਗਈ ਸੀ। ਅੰਤ ’ਚ ਉਨ੍ਹਾਂ ਲੋਕਾਂ ਵੱਲੋਂ ਪੱਤਰਕਾਰਾਂ ਤੇ ਹੋਰ ਅਫਸਰਾਂ ਨੂੰ ਵੀਡੀਓ ਭੇਜੀਆਂ ਗਈਆਂ ਜੋ ਕਿ ਦੇਰ ਰਾਤ ਦੀਆਂ ਸਨ।
ਭਾਜਪਾ ਦੀ ਸਰਕਾਰ ਆਉਣ ’ਤੇ ਕਰਾਵਾਂਗੇ ਸੀਬੀਆਈ ਦੀ ਜਾਂਚ : ਬਲਰਾਮ ਪਰਾਸ਼ਰ
ਇਸ ਸਬੰਧੀ ਗੱਲ ਕਰਦੇ ਆਂ ਭਾਜਪਾ ਦੇ ਨੌਜਵਾਨ ਆਗੂ ਮਲਰਾਮ ਪਰਾਸ਼ਰ ਨੇ ਕਿਹਾ ਕਿ ਮਾਈਨਿੰਗ ਮਾਫ਼ੀਆ ਸਾਡੇ ਇਲਾਕੇ ਨੂੰ ਸਿਉਂਕ ਵਾਂਗੂ ਖਾ ਰਿਹਾ ਹੈ ਤੇ ਇਸ ਦੇ ਨਾਲ ਅਫਸਰਾਂ ਦੀ ਮਿਲੀ ਭੁਗਤ ਸਾਫ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਵੱਡਾ ਘੁਟਾਲਾ ਹੈ ਜਿਸ ’ਚ ਰਾਜਨੀਤੀਵਾਨ ਹੀ ਨਹੀਂ ਸਗੋਂ ਅਫਸਰਸ਼ਾਹੀ ਪੂਰੀ ਤਰ੍ਹਾਂ ਨਾਲ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਅਗਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਆਵੇਗੀ ਤੇ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਨਾ ਸਿਰਫ ਮਾਈਨਿੰਗ ਮਾਫੀਆ ਨੂੰ ਠੱਲ ਪਾਈ ਜਾਵੇਗੀ ਸਗੋਂ ਸਾਰੇ ਮਾਮਲੇ ਦੀ ਸੀਬੀਆਈ ਦੀ ਜਾਂਚ ਵੀ ਕਰਵਾਈ ਜਾਵੇਗੀ।
ਕੀ ਕਹਿੰਦੇ ਹਨ ਐਕਸੀਅਨ ਮਾਈਨਿੰਗ
ਇਸ ਸਬੰਧੀ ਜਦੋਂ ਐਕਸੀਐਨ ਮਾਈਨਿੰਗ ਭਾਵੁਕ ਸ਼ਰਮਾ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕੋਈ ਮਾਈਨਿੰਗ ਹੋਈ ਹੈ। ਉਹ ਪਤਾ ਕਰਵਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਦਿਵਾਲੀ ਤੇ ਸਾਰੇ ਹੀ ਮੁਲਾਜ਼ਮ ਤੇ ਅਫਸਰ ਛੁੱਟੀ ਤੇ ਹੁੰਦੇ ਹਨ ਤੇ ਜੇਕਰ ਪਿੱਛੋਂ ਮਾਈਨਿੰਗ ਹੋ ਗਈ ਹੈ ਤਾਂ ਉਹ ਕੀ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਪਤਾ ਕਰਵਾ ਕੇ ਕਾਰਵਾਈ ਕਰਨ ਦੀ ਕੋਸ਼ਿਸ਼ ਕਰਨਗੇ।