ਪਰਮ ਸੇਵਾ ਵੈੱਲਫੇਅਰ ਸੁਸਾਇਟੀ ਵੱਲੋਂ ਵਿਚਾਰ-ਵਟਾਂਦਰਾ ਪਰਮ ਸੇਵਾ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਹੋਈ
Publish Date: Mon, 07 Sep 2026 04:42 PM (IST)
Updated Date: Mon, 07 Sep 2026 04:43 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ/ਬਹਿਰਾਮਪੁਰ : ਪਰਮ ਸੇਵਾ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਡਾ.ਸੰਤਸੁਰਿੰਦਰਪਾਲ ਸਿੰਘ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਸ਼ੁਰੂਆਤ ਪ੍ਰਧਾਨ ਸੋਮਨਾਥ ਭੱਟ ਵੱਲੋਂ ਪਿਛਲੀ ਮੀਟਿੰਗ ਦੌਰਾਨ ਪਾਸ ਕੀਤੇ ਗਏ ਤਿੰਨ ’ਚੋਂ ਦੋ ਮਤੇ ਸੁਸਾਇਟੀ ਮੈਂਬਰਾਂ ਦੇ ਸਹਿਯੋਗ ਨਾਲ ਨੇਪਰੇ ਚੜ ਗਏ, ਜਦਕਿ ਇਕ ਮਤਾ ਪਾਸ ਨਹੀਂ ਹੋ ਸਕਿਆ। ਇਸ ਮੀਟਿੰਗ ਵਿਚ ਮੁੱਖ ਮਹਿਮਾਨ ਵਜੋਂ ਅੱਖਾਂ ਦੇ ਮਾਹਿਰ ਡਾ.ਅਵਤਾਰ ਸਿੰਘ ਅਤੇ ਉਨਾਂ ਦੀ ਪਤਨੀ ਗਾਇਨੀ ਡਾ.ਪਰਮਪ੍ਰੀਤ ਕੌਰ ਘੁੰਮਣ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸੁਸਾਇਟੀ ਮੈਂਬਰਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਸਿਹਤ ਸਬੰਧੀ ਟਿਪਸ ਸਬੰਧ ਵੀ ਦਿੱਤੇ। ਉਨ੍ਹਾਂ ਵੱਲੋਂ ਸਮਾਜ ਵਿਚ ਪਰਿਵਾਰਾਂ ਨਾਲ ਸਬੰਧਤ ਪੇਸ਼ ਆ ਰਹੀਆਂ ਮੁਸਕਲਾਂ ਦਾ ਵੀ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਗਿਆ। ਇਸ ਮੌਕੇ ਹੋਰ ਮੈਂਬਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਪ੍ਰਧਾਨ ਸੋਮਨਾਥ ਭੱਟ ਨੇ ਮੰਚ ਸੰਚਾਲਕ ਦੀ ਭੁਮਿਕਾ ਨਿਭਾਉਂਦੇ ਹੋਏ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜਸੇਵੀ ਕਾਰਜਾਂ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਡਾ.ਸੰਤ ਸੁਰਿੰਦਰਪਾਲ ਸਿੰਘ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਵਿਚਕਾਰਲੇ ਅੰਤਰ ਬਾਰੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਮਾ.ਲੱਛਮਣ ਸਿੰਘ ਨੇ ਸੁਸਾਇਟੀ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਮੋਨੀਆ ਮਹਾਜਨ ਜ਼ਿਲ੍ਹਾ ਖਜ਼ਾਨਾ ਅਫਸਰ ਚੰਡੀਗੜ੍ਹ ਵੱਲੋਂ ਸੁਸਾਇਟੀ ਨਾਲ ਜੁੜਨ ਸਬੰਧੀ ਅਪਣੇ ਵਿਚਾਰ ਸਾਂਝੇ ਕੀਤੇ ਜਦਕਿ ਬਹਾਦਰ ਸਿੰਘ ਵਿੱਤ ਸਕੱਤਰ ਵੱਲੋਂ ਸੁਸਾਇਟੀ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ। ਇਸ ਮੌਕੇਦੋ ਨਵੇਂ ਮੈਬਰਾਂ ਹਰਸ਼ਦੀਪ ਕੌਰ ਅਤੇ ਮੀਨੂੰ ਕਾਮਰਾ ਨੂੰ ਸੁਸਾਇਟੀ ਦੀ ਮੈਂਬਰਸ਼ਿਪ ਵੀ ਦਿੱਤੀ ਗਈ। ਇਸ ਮੌਕੇ ਹਰਬੰਸ ਸਿੰਘ, ਸਮਰੱਥ ਸਿੰਘ, ਸੁਰਿੰਦਰ ਸਿੰਘ ਰੋਪੜ੍ਹ, ਅਸ਼ੀਸ਼ ਕੁਮਾਰ, ਹਰਮੇਸ਼ ਚੰਦਰ ਭੱਲਾ, ਅਨਿਲ ਕੁਮਾਰ ਸ਼ਰਮਾ, ਧਰਮਪਾਲ ਸ਼ਰਮਾ, ਗੁਰਸ਼ਰਨਜੀਤ ਸਿੰਘ, ਲਖਵੀਰ ਸਿੰਘ, ਜਸਬੀਰ ਸਿੰਘ, ਬਲਜਿੰਦਰ ਸਿੰਘ, ਸੁਨੀਲ ਕੁਮਾਰ ਸ਼ਰਮਾ, ਪੰਕਜ ਵਰਧਨ, ਮਮਤਾ ਗੌਤਮ, ਅੰਜੂ ਛਾਬੜਾ, ਸੁਖਵੰਤ ਕੌਰ, ਚੰਦਰ ਕਾਂਤਾ, ਸੁਚਿਤਾ ਤਿਵਾੜੀ, ਰਾਜ ਕੁਮਾਰੀ ਆਦਿ ਹਾਜ਼ਰ ਸਨ।