ਮੀਰੀ ਪੀਰੀ ਖਾਲਸਾ ਮਾਰਚ ਦਾ ਸਵਾਗਤ ਕਰਨ ਸਬੰਧੀ ਵਿਚਾਰਾਂ ਮੀਰੀ ਪੀਰੀ ਖਾਲਸਾ ਮਾਰਚ ਦਾ ਸਵਾਗਤ ਕਰਨ ਸਬੰਧੀ ਗੁਰਦੁਆਰਾ ਜੰਡ ਸਾਹਿਬ ਵਿਖੇ
Publish Date: Thu, 27 Aug 2026 03:39 PM (IST)
Updated Date: Thu, 27 Aug 2026 03:40 PM (IST)
ਗੁਰਮੁੱਖ ਸਿੰਘ ਸਲਾਹਪੁਰੀ,ਪੰਜਾਬੀ ਜਾਗਰਣ ਬੇਲਾ/ਬਹਿਰਾਮਪੁਰ : ਸ੍ਰੀ ਚਮਕੌਰ ਸਾਹਿਬ ਵਿਖੇ 2 ਸਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਸਜਾਇਆ ਗਿਆ ਨਗਰ ਕੀਰਤਨ ਮੀਰੀ ਪੀਰੀ ਖਾਲਸਾ ਮਾਰਚ 23 ਅਗਸਤ ਨੂੰ ਸਵੇਰੇ 9 ਵਜੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਵੱਖ-ਵੱਖ ਜ਼ਿਲ੍ਹਿਆਂ, ਪਿੰਡਾਂ ਆਦਿ ਤੋਂ ਹੁੰਦੇ ਹੋਏ ਰਾਤ ਦਾ ਠਹਿਰਾਉ ਕਰੇਗਾ। ਇਸ ਨਗਰ ਕੀਰਤਨ ਦਾ ਬੇਟ ਇਲਾਕੇ ਵਿਚ ਸਵਾਗਤ ਕਰਨ ਸਬੰਧੀ ਗੁਰਦੁਆਰਾ ਗੁਰੂ ਬੀੜ ਜੰਡ ਸਾਹਿਬ ਵਿਖੇ ਇਲਾਕੇ ਦੇ ਸਰਪੰਚਾਂ, ਕਮੇਟੀ ਪ੍ਰਧਾਨਾਂ ਤੇ ਪਤਵੰਤਿਆਂ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿਚ ਐੱਸਜੀਪੀਸੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਗੁਰਦੁਆਰਾ ਸ੍ਰੀ ਜੰਡ ਸਾਹਿਬ ਦੇ ਲੋਕਲ ਪ੍ਰਧਾਨ ਜਗੀਰ ਸਿੰਘ ਖੋਖਰ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੱਕੋਵਾਲ, ਪ੍ਰਧਾਨ ਸੁਰਮੁੱਖ ਸਿੰਘ ਬਹਿਰਾਮਪੁਰ ਬੇਟ ਸ਼ਾਮਲ ਹੋਏ। ਇਸ ਮੌਕੇ ਸਰਬਸੰਮਤੀ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਬਹਿਰਾਮਪੁਰ ਬੇਟ ਦੇ ਕੰਨਿਆ ਸਕੂਲ ਦੇ ਗਰਾਊਡ ਵਿਖੇ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਵੱਖ-ਵੱਖ ਪਿੰਡਾਂ ਦੇ ਗੁਰਦੁਆਰਾ ਕਮੇਟੀ ਪ੍ਰਧਾਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਨਗਰ ਕੀਰਤਨ 2 ਸਤੰਬਰ ਨੂੰ ਗੁਰਦੁਆਰਾ ਦੇਗਸਰ ਕਟਾਣਾ ਸਾਹਿਬ ਤੋਂ ਸਵੇਰੇ ਅਰੰਭ ਹੋ ਕੇ ਸਮਰਾਲਾ, ਸ੍ਰੀ ਮਾਛੀਵਾੜਾ ਸਾਹਿਬ ਤੋਂ ਪਿੰਡ ਸੇਰੀਆਂ, ਹੰਬੋਵਾਲ, ਸ਼ੇਰਪੁਰ, ਟੱਪਰੀਆਂ ਅਮਰ ਸਿੰਘ, ਬਹਿਰਾਮਪੁਰ ਬੇਟ, ਡੱਲਾ, ਖੋਖਰ, ਸਲਾਹਪੁਰ, ਬਜੀਦਪੁਰ, ਬੇਲਾ ਤੋਂ ਹੁੰਦੇ ਹੋਏ ਰਾਤ ਨੂੰ ਸ੍ਰੀ ਚਮਕੌਰ ਸਾਹਿਬ ਪਹੁੰਚੇਗਾ। ਇਸ ਮੌਕੇ ਮੀਟਿੰਗ ਵਿਚ ਨੱਥਾ ਸਿੰਘ ਸਾਬਕਾ ਮੈਨੇਜਰ, ਗੁਰਦੇਵ ਸਿੰਘ ਨੰਬਰਦਾਰ ਹਾਫਿਜ਼ਾਬਾਦ, ਪ੍ਰਧਾਨ ਕੈਪਟਨ ਚਰਨ ਸਿੰਘ ਟੱਪਰੀਆਂ ਅਮਰ ਸਿੰਘ, ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰਪਾਲ ਸਿੰਘ ਜਿੰਦੂ, ਸਿੰਗਾਰਾ ਸਿੰਘ ਪ੍ਰਧਾਨ ਫਹਿਤਪੁਰ, ਚਰਨਜੀਤ ਸਿੰਘ ਪ੍ਰਧਾਨ ਖੋਖਰ, ਤਰਲੋਚਨ ਸਿੰਘ ਸਾਬਕਾ ਸਰਪੰਚ ਸੁਲਤਾਨਪੁਰ, ਸਰਪੰਚ ਚਰਨਜੀਤ ਸਿੰਘ ਸਿਲੋਮਾਸਕੋ ਆਦਿ ਸਮੇਤ ਇਲਾਕੇ ਦੇ ਪਤਵੰਤੇ ਹਾਜ਼ਰ ਸਨ।