ਖਾਲਸਾ ਮਾਡਲ ਸਕੂਲ ਵਿਖੇ ਇੰਟਰ ਹਾਊਸ ਗਣਿਤ ਮੇਲਾ ਕਰਵਾਇਆ ਖਾਲਸਾ ਮਾਡਲ ਸਕੂਲ ਰੂਪਨਗਰ ਵਿਖੇ ਇੰਟਰ ਹਾਊਸ ਗਣਿਤ ਮੇਲਾ ਕਰਵਾਇਆ
Publish Date: Mon, 19 Oct 2026 06:37 PM (IST)
Updated Date: Mon, 19 Oct 2026 06:39 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਖਾਲਸਾ ਮਾਡਲ ਸਕੂਲ ਰੂਪਨਗਰ ਵਿਖੇ ਇੰਟਰ ਹਾਊਸ ਗਣਿਤ ਮੇਲਾ ਕਰਵਾਇਆ ਗਿਆ, ਜਿਸ ’ਚ ਤੀਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਵੱਖ-ਵੱਖ ਮਾਡਲ ਅਤੇ ਚਾਰਟ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ ਅਤੇ ਉਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਜੱਜਾਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉਨਾਂ ਦੇ ਆਤਮ ਵਿਸ਼ਵਾਸ ਨਾਲ ਜਵਾਬ ਦਿੱਤੇ । ਇਸ ਮੇਲੇ ’ਚ ਤੀਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੀਸਰੀ ਜਮਾਤ ’ਚ ਸੁਖਮਨ ਸਿੰਘ ਤੇ ਪ੍ਰਭਨੂਰ ਕੌਰ ਨੇ ਪਹਿਲਾ ਸਥਾਨ, ਰਵਦੀਪ ਕੌਰ ਤੇ ਟਵਿੰਕਲ ਨੇ ਦੂਜਾ ਸਥਾਨ ਅਤੇ ਅਮਨਜੋਤ ਕੌਰ ਤੇ ਏਕਮਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਚੌਥੀ ਜਮਾਤ ਜਸਮੀਤ ਕੌਰ ਤੇ ਖੁਸ਼ਬੂ ਨੇ ਪਹਿਲਾ ਸਥਾਨ, ਮੰਨਤ ਤੇ ਹਰਜੋਤ ਕੌਰ ਨੇ ਦੂਜਾ ਸਥਾਨ ਅਤੇ ਜਸਕੀਰਤ ਸਿੰਘ ਤੇ ਪ੍ਰੀਅਲ ਨੇ ਤੀਜਾ ਸਥਾਨ ਹਾਸਿਲ ਕੀਤਾ। ਪੰਜਵੀਂ ਜਮਾਤ ’ਚ ਹਿਮਾਂਸ਼ੂ ਤੇ ਜਸਕੀਰਤ ਸਿੰਘ ਨੇ ਪਹਿਲਾ ਸਥਾਨ, ਜੈਸਮੀਨ ਅਤੇ ਹਰਨੂਰ ਸਿੰਘ ਨੇ ਦੂਜਾ ਸਥਾਨ ਅਤੇ ਅਰਸ਼ਪ੍ਰੀਤ ਕੌਰ ਤੇ ਅੰਸ਼ਦੀਪ ਨੇ ਤੀਜਾ ਸਥਾਨ ਹਾਸਿਲ ਕੀਤਾ। ਛੇਵੀਂ ਜਮਾਤ ’ਚ ਹਰਪ੍ਰੀਤ ਕੌਰ ਤੇ ਗੁਰਪ੍ਰੀਤ ਕੌਰ ਨੇ ਪਹਿਲਾ ਸਥਾਨ ,ਅਰਮਾਨਪ੍ਰੀਤ ਸਿੰਘ ਤੇ ਹਿਮਾਂਸ਼ੀ ਨੇ ਦੂਜਾ ਸਥਾਨ ਅਤੇ ਸੀਰਤਪ੍ਰੀਤ ਕੌਰ ਅਤੇ ਹਰਕੀਰਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ । ਸੱਤਵੀਂ ਜਮਾਤ ’ਚ ਹਰਸਿਮਰਨ ਕੌਰ ਤੇ ਸਹਿਜਦੀਪ ਨੇ ਪਹਿਲਾ ਸਥਾਨ ,ਸ਼ਾਈਨਾ ਤੇ ਹਰਮਨਜੋਤ ਸਿੰਘ ਨੇ ਦੂਜਾ ਸਥਾਨ ਅਤੇ ਸਹਿਜਪ੍ਰੀਤ ਕੌਰ ਤੇ ਦਿਲਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ । ਅੱਠਵੀਂ ਜਮਾਤ ’ਚ ਕੋਮਲ ਤੇ ਗੁਰਤੇਜ ਸਿੰਘ ਨੇ ਪਹਿਲਾ ਸਥਾਨ, ਸਹਿਜਪ੍ਰੀਤ ਕੌਰ ਤੇ ਪਰਮਿੰਦਰ ਕੌਰ ਨੇ ਦੂਜਾ ਸਥਾਨ ਅਤੇ ਪ੍ਰਭਜੋਤ ਸਿੰਘ ਤੇ ਕੰਚਨ ਨੇ ਤੀਜਾ ਸਥਾਨ ਹਾਸਿਲ ਕੀਤਾ। ਇਨਾਂ ਮੁਕਾਬਲਿਆਂ ’ਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਨੇ ਪਹਿਲਾ ਸਥਾਨ , ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਦੂਜਾ ਸਥਾਨ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਤੀਜਾ ਸਥਾਨ ਹਾਸਿਲ ਕੀਤਾ । ਇਸ ਮੁਕਾਬਲੇ ’ਚ ਹਰਪ੍ਰੀਤ ਸਿੰਘ ਅਤੇ ਕਰਨੈਲ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੌਕੇ ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਜੱਜ ਸਾਹਿਬਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਪ੍ਰੀਤ ਕੌਰ, ਗੁਰਪ੍ਰੀਤ ਕੌਰ ਇੰਚਾਰਜ ਖਾਲਸਾ ਮਾਡਲ ਸਕੂਲ, ਬਲਜੀਤ ਕੌਰ, ਨਰੇਸ਼ ਬਾਲਾ, ਸ਼ਿਵਾਨੀ ਕਪੂਰ, ਗੁਰਪ੍ਰੀਤ ਕੌਰ, ਸੁਨੀਤਾ, ਸਮੂਹ ਸਟਾਫ ਅਤੇ ਵਿਦਿਆਰਥੀਆਂ ਹਾਜ਼ਰ ਸਨ।