ਖੜਗੇ ਦੇ ਅਪਮਾਨ ਦੇ ਵਿਰੋਧ ’ਚ ਵਿਸ਼ਾਲ ਰੋਸ ਮਾਰਚ ਕੱਢਿਆ ਖੜਗੇ ਦੇ ਅਪਮਾਨ ਦੇ ਵਿਰੋਧ ’ਚ ਰੂਪਨਗਰ ਵਿਚ ਵਿਸ਼ਾਲ ਰੋਸ ਮਾਰਚ
Publish Date: Fri, 14 Aug 2026 06:34 PM (IST)
Updated Date: Fri, 14 Aug 2026 06:35 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੱਲੋਂ ਉਤਰਾਖੰਡ ਦੇ ਹਲਦਵਾਨੀ ਵਿਖੇ ਕੀਤੀ ਗਈ ਰੈਲੀ ਤੋਂ ਬਾਅਦ ਭਾਜਪਾ ਵਰਕਰਾਂ ਨੇ ਉਸ ਸਾਰੀ ਥਾਂ ਨੂੰ ਗੰਗਾਜਲ ਨਾਲ ਧੋਤਾ ਅਤੇ ਅਸ਼ੁੱਧ ਕਰਾਰ ਦੇ ਕੇ ਹਵਨ ਕਰਵਾਇਆ। ਰੂਪਨਗਰ ਵਿਖੇ ਜ਼ਿਲ੍ਹਾ ਕਾਂਗਰਸ ਰੂਪਨਗਰ ਵੱਲੋਂ ਕਾਂਗਰਸ ਭਵਨ ਤੋਂ ਡਾ.ਅੰਬੇਡਕਰ ਚੌਂਕ ਤੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਅੱਜ 21ਵੀਂ ਸਦੀ ਦਾ ਯੁੱਗ ਹੈ। ਦੁਨੀਆਂ ਦੇ ਵਿਕਸਿਤ ਦੇਸ਼ ਚੰਦਰਮਾ ਅਤੇ ਮੰਗਲ ’ਤੇ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ, ਵਿਗਿਆਨੀ ਮਨੁੱਖੀ ਸੂਰਜ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪ੍ਰੰਤੂ ਦੂਜੇ ਪਾਸੇ ਭਾਜਪਾ ਦੇ ਲੋਕ ਦੇਸ਼ ਨੂੰ ਪਿੱਛੇ ਧੱਕ ਕੇ ਮਨੂਵਾਦੀ ਅਤੇ ਜਾਤੀਵਾਦੀ ਸੋਚ ਨੂੰ ਫੈਲਾਉਣ ਵਿਚ ਲੱਗੇ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਸਿਰਫ਼ ਮਲਿਕਾਰਜੁਨ ਖੜਗੇ ਦਾ ਅਪਮਾਨ ਨਹੀਂ ਹੈ, ਇਹ 140 ਕਰੋੜ ਦੇਸ਼ਵਾਸੀਆਂ ਅਤੇ ਖਾਸ ਕਰਕੇ ਪੂਰੇ ਦਲਿਤ ਸਮਾਜ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕਾਂ ਨੇ ਪਹਿਲਾਂ ਵੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦਾ ਅਪਮਾਨ ਕੀਤਾ ਹੈ। ਇਸ ਮੌਕੇ ਰਮੇਸ਼ ਗੋਇਲ, ਸੁਖਵਿੰਦਰ ਸਿੰਘ ਵ੍ਹਿਸਕੀ, ਰਾਜੇਸ਼ਵਰ ਲਾਲੀ, ਰਜੇਸ਼ ਬੱਗਣ ਪ੍ਰਧਾਨ ਅੰਬੇਦਕਰ ਜਾਗ੍ਰਤੀ ਮੰਚ ਅਤੇ ਸਮੂਹ ਸਾਥੀ, ਅਜੇ ਭੱਟੀ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਅਤੇ ਸਮੂਹ ਸਾਥੀ, ਰਾਹੁਲ, ਹਰਪ੍ਰੀਤ ਸਿੰਘ ਪ੍ਰਧਾਨ ਕਿਸਾਨ ਸੈੱਲ, ਆਸਿਫ਼ ਘੱਟ ਗਿਣਤੀ ਸੈੱਲ ਅਵਨੀਸ਼ ਮੋਦਗਿਲ, ਭਰਤ ਵਾਲੀਆ, ਰਾਜੇਸ਼ ਕੁਮਾਰ ਬਲਾਕ ਪ੍ਰਧਾਨ, ਮਦਨ ਮੋਹਨ ਗੁਪਤਾ, ਜਗਮੋਹਨ ਸਿੰਘ ਯੂਥ ਆਗੂ, ਰਾਣਾ ਰਵਨੀਤ ਕੰਗ, ਕਰਮ ਸਿੰਘ, ਵਿਵੇਕ ਬੈਂਸ, ਰਾਣਾ ਸੁਰਿੰਦਰ ਮਕਾਰੀ, ਕਾਲਾ ਪੁਰਖਾਲੀ, ਨਿਰਮਲ ਸਰਪੰਚ ਆਦਿ ਸ਼ਾਮਲ ਸਨ।