- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰਵਾ ਚੌਥ ਲਈ ਸਜੇ ਬਾਜ਼ਾਰ, ਖਰੀਦਦਾਰੀ ਲਈ ਵਿਆਹੀਆਂ ਔਰਤਾਂ ਦੀ ਭੀੜ ਲੱਗੀ

ਮਹਿੰਦੀ ਲਗਵਾਉਣ ਲਈ ਔਰਤਾਂ ਦੀ ਪਹਿਲੀ ਪਸੰਦ ਬਣਿਆ ਥ੍ਰੀ ਡੀ ਡਿਜ਼ਾਈਨ
ਬਾਟਮ ਜਾ ਫਲਾਇਰ : ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹੇ ’ਚ ਕਰਵਾ ਚੌਥ ਦੇ ਤਿਉਹਾਰ ਦੇ ਕਾਰਨ ਬੁੱਧਵਾਰ ਨੂੰ ਰੂਪਨਗਰ,ਮੋਰਿੰਡਾ,ਸ੍ਰੀ ਚਮਕੌਰ ਸਾਹਿਬ, ਬੇਲਾ ,ਘਨੌਲੀ ਆਦਿ ਦੇ ਬਾਜ਼ਾਰਾਂ ’ਚ ਭਾਰੀ ਭੀੜ ਰਹੀ। ਵਿਆਹੀਆਂ ਔਰਤਾਂ ਨੇ ਵਰਤ ਦੀ ਤਿਆਰੀ ’ਚ ਖਰੀਦਦਾਰੀ ਕੀਤੀ। ਸ਼ਹਿਰ ਦੇ ਮੁੱਖ ਬਾਜ਼ਾਰ ’ਚ ਕੱਪੜੇ, ਚੂੜੀਆਂ, ਸ਼ਿੰਗਾਰ ਸਮੱਗਰੀ, ਕਰਵਾ ਚੌਥ ਨਾਲ ਸਬੰਧਤ ਚੀਜ਼ਾਂ ਅਤੇ ਮਠਿਆਈਆਂ ਵੇਚਣ ਵਾਲੀਆਂ ਦੁਕਾਨਾਂ 'ਤੇ ਗਾਹਕਾਂ ਦੀ ਆਮਦ ਲਗਾਤਾਰ ਦੇਖਣ ਨੂੰ ਮਿਲੀ। ਬਾਜ਼ਾਰਾਂ ’ਚ ਭਾਰੀ ਭੀੜ ਕਾਰਨ ਕਈ ਥਾਵਾਂ 'ਤੇ ਦੁਕਾਨਦਾਰ ਗਾਹਕਾਂ ਨੂੰ ਸਾਮਾਨ ਪਹੁੰਚਾਉਣ ’ਚ ਰੁੱਝੇ ਹੋਏ ਦਿਖਾਈ ਦਿੱਤੇ। ਬਾਜ਼ਾਰਾਂ ’ਚ ਟ੍ਰੈਫਿਕ ਜਾਮ ਵਰਗੀ ਸਥਿਤੀ ਸੀ। ਦੋਪਹੀਆ ਵਾਹਨਾਂ ਦਾ ਲੰਘਣਾ ਵੀ ਮੁਸ਼ਕਲ ਸੀ।
ਕਰਵਾ ਚੌਥ ਪ੍ਰਤੀ ਔਰਤਾਂ ਖਾਸ ਤੌਰ 'ਤੇ ਉਤਸ਼ਾਹਿਤ ਸਨ। ਉਨ੍ਹਾਂ ਨੂੰ ਆਪਣੇ ਮਨਪਸੰਦ ਕੱਪੜੇ, ਚੂੜੀਆਂ, ਬਿੰਦੀਆਂ, ਸਿੰਦੂਰ, ਮੇਕਅਪ ਅਤੇ ਹੋਰ ਸ਼ਿੰਗਾਰ ਖਰੀਦਦੇ ਦੇਖਿਆ ਗਿਆ। ਕਰਵਾ ਚੌਥ ਪੂਜਾ ਲਈ ਲੋੜੀਂਦੀਆਂ ਚੀਜ਼ਾਂ, ਖਾਸ ਕਰਕੇ ਸਜਾਵਟੀ ਪਲੇਟਾਂ ਦੀ ਵੀ ਭਾਰੀ ਮੰਗ ਸੀ।
==================
ਮਹਿੰਦੀ ਲਗਾਉਣ ਲਈ ਲੱਗੀਆ ਕਤਾਰਾਂ।
ਕਰਵਾ ਚੌਥ ਤੋਂ ਇੱਕ ਦਿਨ ਪਹਿਲਾਂ, ਬਾਜ਼ਾਰਾਂ ’ਚ ਮਹਿੰਦੀ ਲਗਾਉਣ ਵਾਲੇ ਹਸਤਕਲਾਂ ਮਾਹਰਾਂ ਦੀਆਂ ਮੁਕਾਨਾਂ ‘ਤੇ ਔਰਤਾਂ ਦੀ ਭੀੜ ਲੱਗੀ ਹੋਈ ਸੀ। ਔਰਤਾਂ ਆਪਣੇ ਹੱਥਾਂ 'ਤੇ ਆਕਰਸ਼ਕ ਮਹਿੰਦੀ ਡਿਜ਼ਾਈਨ ਲਗਾਉਣ ਲਈ ਘੰਟਿਆਂ ਤੱਕ ਇੰਤਜ਼ਾਰ ਕਰਦੀਆਂ ਰਹੀਆਂ। ਨੌਜਵਾਨ ਕੁੜੀਆਂ ਅਤੇ ਔਰਤਾਂ ਰਵਾਇਤੀ ਤੋਂ ਲੈ ਕੇ ਆਧੁਨਿਕ ਡਿਜ਼ਾਈਨ ਤੱਕ, ਮਹਿੰਦੀ ਡਿਜ਼ਾਈਨ ਲਗਾਉਣ ਲਈ ਖਾਸ ਤੌਰ 'ਤੇ ਉਤਸ਼ਾਹਿਤ ਸਨ। ਬਾਜ਼ਾਰ ’ਚ ਵੱਖ-ਵੱਖ ਥਾਵਾਂ 'ਤੇ ਅਸਥਾਈ ਮਹਿੰਦੀ ਸਟਾਲ ਲਗਾਏ ਗਏ ਸਨ, ਜਿੱਥੇ ਦੇਰ ਸ਼ਾਮ ਤੱਕ ਔਰਤਾਂ ਦੀ ਭੀੜ ਲੱਗੀ ਰਹਿੰਦੀ ਸੀ। ਕਾਰੀਗਰ ਵਿਵੇਕ ਨੇ ਦੱਸਿਆ ਕਿ ਮਹਿਲਾਵਾਂ ਵੱਲੋਂ ਜਿਆਦਾਤਰ ਥ੍ਰੀ ਡੀ ਡਜਾਇਨ ਜੋ ਦੋਵੇ ਹੱਥਾ ‘ਤੇ ਲੱਗਦਾ ਹੈ ਜਿਸ ਦੀ ਕਢਾਈ ਬੜੀ ਬਰੀਕ ਹੁੰਦੀ ਹੈ ਜਿਸ ਦਾ ਰੇਟ 600 ਰੁਪਏ ਹੈ। ਉਨ੍ਹਾਂ ਕਿਹਾਕਿ ਚਾਂਦ ਤਾਰੇ, ਲੌਟਸ, ਰੇਬਿਨ ਆਦਿ ਡਜ਼ਾਇਨ ਵੀ ਹਨ ਮਾਰਕੀਟ ’ਚ 100 ਤੋਂ ਲੈ ਕੇ 800 ਰੁਪਏ ਤੱਕ ਮਹਿੰਦੀ ਲਗਾਉਣ ਦਾ ਰੇਟ ਚੱਲ ਰਿਹਾ ਹੈ।
ਮੁੱਖ ਬਾਜ਼ਾਰ ’ਚ ਖੜ੍ਹੇ ਹੋਣ ਲਈ ਥਾਂ ਨਹੀਂ
ਕਰਵਾ ਚੌਥ ਦੀ ਖਰੀਦਦਾਰੀ ਕਾਰਨ ਰੂਪਨਗਰ ਦੇ ਮੁੱਖ ਬਾਜ਼ਾਰ ’ਚ ਸਭ ਤੋਂ ਵੱਧ ਭੀੜ ਸੀ। ਦੁਕਾਨਾਂ ਦੇ ਬਾਹਰ ਗਾਹਕਾਂ ਦੀ ਭੀੜ ਦੇਖਣ ਨੂੰ ਮਿਲੀ। ਔਰਤਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਖਰੀਦਦਾਰੀ ਲਈ ਬਾਜ਼ਾਰ ’ਚ ਪਹੁੰਚੀਆਂ। ਕੱਪੜੇ, ਗਹਿਣੇ, ਸ਼ਿੰਗਾਰ ਸਮੱਗਰੀ, ਮਠਿਆਈਆਂ ਅਤੇ ਤੋਹਫ਼ੇ ਦੀਆਂ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ 'ਤੇ ਖਾਸ ਚਹਿਲ-ਪਹਿਲ ਸੀ। ਸ਼ਹਿਰ ਦੇ ਹੋਰ ਬਾਜ਼ਾਰਾਂ ’ਚ ਵੀ ਅਜਿਹਾ ਹੀ ਮਾਹੌਲ ਦੇਖਣ ਨੂੰ ਮਿਲਿਆ। ਦੁਕਾਨਦਾਰਾਂ ਅਨੁਸਾਰ ਕਰਵਾ ਚੌਥ ਕਾਰਨ ਲੋਕ ਖਰੀਦਦਾਰੀ ਲਈ ਬਹੁਤ ਉਤਸ਼ਾਹ ਦਿਖਾ ਰਹੇ ਹਨ। ਸਵੇਰੇ ਸ਼ੁਰੂ ਹੋਏ ਗਾਹਕਾਂ ਦੀ ਆਵਾਜਾਈ ਦੇਰ ਸ਼ਾਮ ਤੱਕ ਜਾਰੀ ਰਹੀ। ਤਿਉਹਾਰ ਕਾਰਨ ਬਾਜ਼ਾਰਾਂ ’ਚ ਵਧੀ ਭੀੜ ਨੇ ਕਰਵਾ ਚੌਥ ਦੀਆਂ ਤਿਆਰੀਆਂ ਦੀ ਰੌਣਕ ਨੂੰ ਹੋਰ ਵਧਾ ਦਿੱਤਾ।