ਮਨਮੋਹਣ ਸਿੰਘ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਨਿਰਵਿਰੋਧ ਜੁਆਇੰਟ ਸਕੱਤਰ ਚੁਣੇ ਗਏ ਮਨਮੋਹਣ ਸਿੰਘ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਨਿਰਵਿਰੋਧ ਜੁਆਇੰਟ ਸਕੱਤਰ ਚੁਣੇ ਗਏ
Publish Date: Mon, 26 Oct 2026 03:57 PM (IST)
Updated Date: Mon, 26 Oct 2026 03:58 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪਾਵਰ ਕਲੋਨੀ ਫੁੱਟਬਾਲ ਕਲੱਬ ਦੇ ਪ੍ਰਧਾਨ ਤੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਮੋਹਣ ਸਿੰਘ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਨਿਰਵਿਰੋਧ ਜੁਆਇੰਟ ਸਕੱਤਰ ਚੁਣੇ ਗਏ ਹਨ । ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਪਿਛਲੇ ਦਿਨੀਂ ਹੋਈ ਚੋਣ ’ਚ ਮਨਮੋਹਣ ਸਿੰਘ ਦੇ ਜੁਆਇੰਟ ਸਕੱਤਰ ਚੁਣੇ ਜਾਣ ਤੇ ਰੋਪੜ ਤੇ ਮੋਹਾਲੀ ਜ਼ਿਲ੍ਹੇ ਦੇ ਖੇਡ ਪ੍ਰੇਮੀਆ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਜ਼ਿਕਰਯੋਗ ਹੈ ਕਿ ਮਨਮੋਹਣ ਸਿੰਘ ਨੇ ਫੁੱਟਬਾਲ ਆਪਣੇ ਨਾਨਕੇ ਪਿੰਡ ਚਨਾਲੋਂ ਤੋਂ ਸ਼ੁਰੂ ਕੀਤੀ ਤੇ ਖਾਲਸਾ ਸਕੂਲ ਕੁਰਾਲੀ ਵਿਖੇ ਪੜ੍ਹਦਿਆਂ ਜਿੱਥੇ ਆਪ ਫੁੱਟਬਾਲ ਖੇਡੀ ਉੱਥੇ ਬੱਚਿਆਂ ਨੂੰ ਫੁੱਟਬਾਲ ਪ੍ਰਤੀ ਉਤਸ਼ਾਹਿਤ ਕਰਨ ਲਈ ਸਵਰਗੀ ਕੋਚ ਨਰਾਇਣ ਸਿੰਘ ਮਾਂਗਟ ਦੀ ਅਗਵਾਈ ਹੇਠ ਬਹੁਤ ਮਿਹਨਤ ਕੀਤੀ। ਉਪਰੰਤ ਰੋਪੜ ਆ ਕੇ ਪਾਵਰ ਕਾਲੋਨੀ ਫੁੱਟਬਾਲ ਕਲੱਬ ਦੀ ਸਥਾਪਨਾ ਕੀਤੀ ਜੋ ਹੁਣ ਪੰਜਾਬ ਦੇ ਚੰਗੇ ਕਲੱਬਾਂ ’ਚ ਸ਼ਾਮਲ ਹੈ। ਕਲੱਬ ਵੱਲੋਂ ਮਨਮੋਹਨ ਸਿੰਘ ਦੀ ਅਗਵਾਈ ’ਚ ਜਿੱਥੇ ਇਲਾਕੇ ਦੇ ਨੌਜਵਾਨਾਂ ਤੇ ਛੋਟੇ ਬੱਚਿਆਂ ਨੂੰ ਮੁਫ਼ਤ ’ਚ ਫੁੱਟਬਾਲ ਖੇਡਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉੱਥੇ ਖੇਡਾਂ ਦਾ ਸਾਰਾ ਸਮਾਨ ਵੀ ਮੁਫ਼ਤ ਮੁੱਹਈਆ ਕਰਵਾਇਆ ਜਾਂਦਾ ਹੈ । ਜ਼ਿਕਰਯੋਗ ਹੈ ਕਿ ਮਨਮੋਹਨ ਸਿੰਘ ਦਾ ਬੇਟਾ ਗੁਰਤੇਜ ਸਿੰਘ ਨੰਨ੍ਹਾ ਫੁੱਟਬਾਲ ਦਾ ਚੋਟੀ ਦਾ ਖਿਡਾਰੀ ਹੈ ਤੇ ਦੇਸ਼ ਦੇ ਵੱਡੇ ਕਲੱਬਾਂ ’ਚ ਖੇਡ ਚੁੱਕਿਆ ਹੈ ਤੇ ਹੁਣ ਖੇਡ ਵਿਭਾਗ ’ਚ ਖੇਡ ਸੁਪਰਵਾਈਜ਼ਰ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਮਨਮੋਹਣ ਸਿੰਘ ਦੀ ਇਸ ਚੋਣ ਤੇ ਭਾਰਤੀ ਫੁੱਟਬਾਲ ਟਿਆਂਬਦੇ ਸਾਬਕਾ ਕਪਤਾਨ, ਏਸ਼ੀਅਨ ਸਟਾਰ ਪਰਮਿੰਦਰ ਸਿੰਘ ਕੰਗ,ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਨਵੇਂ ਚੁਣੇ ਪ੍ਰਧਾਨ ਸੱਤਿਆਜੀਤ ਸਿੰਘ,ਡਾਕਟਰ ਆਰ ਐੱਸ ਪਰਮਾਰ,ਖੇਡ ਪ੍ਰੇਮੀ ਤੇ ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਮੱਕੜ,ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਭੁੱਲਰ, ਅਸ਼ੋਕ ਕੁਮਾਰ ਕੌਸ਼ਲ,ਨਰਿੰਦਰ ਸਿੰਘ ਘਨੌਲੀ,ਗੁਰਪ੍ਰੀਤ ਸਿੰਘ ਪਪਰਾਲਾ, ਸੁਖਵਿੰਦਰ ਸਿੰਘ ਪਟਵਾਰੀ, ਐਡਵੋਕੇਟ ਰਾਜੀਵ ਸ਼ਰਮਾ, ਰਾਜੇਸ਼ ਕੁਮਾਰ ਲੱਕੀ, ਸਿਮਰਨ ਸਿੰਘ ਧਾਲੀਵਾਲ, ਗੁਰਜੀਤ ਸਿੰਘ ਗਿੱਲ ਇੰਗਲੈਂਡ, ਗੁਰਭੇਜ ਸਿੰਘ ਲੌਦੀ ਮਾਜਰਾ, ਗੁਰਦੀਪ ਸਿੰਘ ਭਲਿਆਣ, ਹਰਮਿੰਦਰ ਸਿੰਘ ਗੋਗੀ ਭਲਿਆਣ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।