ਮੇਜਰ ਸਿੰਘ ਓਇੰਦ ਬਣੇ ਸਹਿਕਾਰੀ ਮਾਰਕੀਟਿੰਗ ਸੁਸਾਇਟੀ ਦੇ ਪ੍ਰਧਾਨ ਮੇਜਰ ਸਿੰਘ ਓਇੰਦ ਬਣੇ ਸਹਿਕਾਰੀ ਮਾਰਕੀਟਿੰਗ ਸੁਸਾਇਟੀ ਦੇ ਪ੍ਰਧਾਨ
Publish Date: Fri, 20 Nov 2026 06:25 PM (IST)
Updated Date: Fri, 20 Nov 2026 06:28 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ,ਮੋਰਿੰਡਾ: ਦੀ ਮੋਰਿੰਡਾ ਕੋਆਪਰੇਟਿਵ ਮਾਰਕੀਟਿੰਗ ਕਮ ਪ੍ਰੋਸੈਸਿੰਗ ਸੋਸਾਇਟੀ ਲਿਮ: ਮੋਰਿੰਡਾ ਦੀ ਇੱਥੇ ਸਰਬ ਸੰਮਤੀ ਨਾਲ ਹੋਈ ਚੋਣ ’ਚ ਮੇਜਰ ਸਿੰਘ ਸਰਪੰਚ ਓਇੰਦ ਨੂੰ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ। ਉਨਾਂ ਦੇ ਇਸ ਸੁਸਾਇਟੀ ਦਾ ਪ੍ਰਧਾਨ ਬਣਾਇਆ ਜਾਣ ’ਤੇ ਇਲਾਕੇ ਦੇ ਸਮੁੱਚੇ ਕਿਸਾਨਾਂ ’ਚ ਖੁਸ਼ੀ ਦੀ ਲਹਿਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਕਰਮਜੀਤ ਸਿੰਘ ਭੰਗੂ ਨੇ ਦੱਸਿਆ ਕਿ ਸਰਬ ਸੰਮਤੀ ਨਾਲ ਹੋਈ ਇਸ ਚੋਣ ’ਚ ਕਰਨੈਲ ਸਿੰਘ ਰਾਏਪੁਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਜਦਕਿ ਮਨਜੀਤ ਸਿੰਘ ਬੱਲਾਂ ਕਲਾਂ, ਕਮੇਟੀ ਮੈਂਬਰ, ਪਰਮਿੰਦਰ ਸਿੰਘ ਰਤਨਗੜ੍ਹ ਨੁੰ ਕਮੇਟੀ ਮੈਂਬਰ, ਗੁਰਮੀਤ ਕੌਰ ਅਰਨੌਲੀ ਕਮੇਟੀ ਮੈਂਬਰ ਤੇ ਮਨਜੀਤ ਕੌਰ ਮੋਰਿੰਡਾ ਨੂੰ ਵੀ ਕਮੇਟੀ ਮੈਂਬਰ ਲਿਆ ਗਿਆ। ਮੈਨੇਜਰ ਕਰਮਜੀਤ ਸਿੰਘ ਭੰਗੂ ਨੇ ਦੱਸਿਆ ਕਿ ਇਸ ਚੋਣ ਸਮੇਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜੀ ਤੇ ਯੂਥ ਵਿੰਗ ਦੇ ਸੁਬਾਈ ਮੀਤ ਪ੍ਰਧਾਨ ਪ੍ਰੋਫੈਸਰ ਬੀਰ ਦਵਿੰਦਰ ਸਿੰਘ ਬੱਲਾਂ ਇਸ ਚੋਣ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਚੋਣ ਨੂੰ ਲੈ ਕੇ ਮੈਨੇਜਰ ਕਰਮਜੀਤ ਸਿੰਘ ਭੰਗੂ ਨੇ ਕਿਹਾ ਕਿ ਚੋਣ ਬੜੇ ਹੀ ਸ਼ਾਂਤਮਈ ਤੇ ਸਾਦਾ ਢੰਗ ਨਾਲ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲਗਭਗ 34, 35 ਸਾਲ ਦੇ ਤਜਰਬੇ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਸੁਸਾਇਟੀ ਦੀ ਚੋਣ ਇੰਨੇ ਸਰਲ, ਸਾਦਾ, ਪਾਰਦਰਸ਼ਕ ਢੰਗ ਨਾਲ ਤੇ ਬਗੈਰ ਕਿਸੇ ਸਿਆਸੀ ਦਬਾਅ ਜਾਂ ਦਖਲ ਦੇ ਸਰਬ ਸੰਮਤੀ ਨਾਲ ਹੋਈ ਹੋਵੇ। ਇਸ ਮੌਕੇ ’ਤੇ ਸੰਬੋਧਨ ਕਰਦਿਆਂ ਜਸਬੀਰ ਸਿੰਘ ਗੜ੍ਹੀ ਤੇ ਆਪ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਪ੍ਰੋਫੈਸਰ ਬੀਰ ਦਵਿੰਦਰ ਸਿੰਘ ਬੱਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜ ਕਾਲ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਉਥਾਨ ਲਈ ਪਹਿਲ ਦਿੱਤੀ ਗਈ ਹੈ। ਤੇ ਕਿਸਾਨਾਂ ਦੀ ਬੇਹਤਰੀ ਲਈ ਉਨਾਂ ਦੇ ਉੱਜਵਲ ਭਵਿੱਖ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਗੰਭੀਰ ਤੇ ਗਹਿਰੀ ਸੋਚ ਰੱਖਦਿਆਂ ਉਨਾਂ ਦੀ ਉਨਤੀ ਤੇ ਤਰੱਕੀ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਗਏ ਹਨ। ਇਸ ਮੌਕੇ ’ਤੇ ਸ਼ੂਗਰ ਮਿੱਲ ਮੋਰਿੰਡਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ, ਉਪ ਚੇਅਰਮੈਨ ਸੁਰਿੰਦਰ ਸਿੰਘ ਬੁੱਗਾ ਚੈੜੀਆਂ, ਬਲਾਕ ਮੋਰਿੰਡਾ ਪੰਚਾਇਤ ਵਿਕਾਸ ਯੂਨੀਅਨ ਦੇ ਪ੍ਰਧਾਨ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਅਮਰਾਲੀ, ਯੂਥ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ, ਸਾਬਕਾ ਮੈਨੇਜਰ ਭਰਪੂਰ ਸਿੰਘ ਤੇ ਹੋਰ ਆਗੂ ਵੀ ਸ਼ਾਮਿਲ ਸਨ।